ਤਾਜਾ ਦੁਖਦਾਈ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਦੁਖਦਾਈ ਖਬਰ – ਪੰਜਾਬ ਚ ਵਾਪਰਿਆ ਫਿਰ ਮੌਤ ਦਾ ਤਾਂਡਵ ….
ਸਮਾਣਾ ਸਦਰ ਦੇ SHO ਦੀ ਭਿਆਨਕ ਸੜਕ ਹਾਦਸੇ ’ਚ ਹੋਈ ਮੌਤ , 2 ਗੰਭੀਰ ਜ਼ਖਮੀ:ਜ਼ਿਲ੍ਹਾ ਪਟਿਆਲਾ ਦੇ ਸਮਾਣਾ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਸਮਾਣਾ ਸਦਰ ਦੇ ਐੱਸ.ਐਚ.ਓ ਹਰਸ਼ਰਨਦੀਪ ਸਿੰਘ ਦੀ ਮੌਤ ਹੋ ਗਈ ਹੈ।
ਐੱਸ.ਐਚ.ਓ ਦੀ ਔਡੀ ਕਾਰ ਦੀ 2 ਟਰੱਕਾਂ ਨਾਲ ਜਬਰਦਸਤ ਟੱਕਰ ਹੋ ਗਈ ਹੈ।ਜਾਣਕਾਰੀ ਅਨੁਸਾਰ ਕਾਰ ਸਰੀਏ ਦੇ ਭਰੇ ਟਰੱਕ ਅਤੇ ਕਬਾੜ ਦਾ ਲੋਹਾ ਲੈ ਜਾ ਰਹੇ 2 ਟਰੱਕਾਂ ਦੀ ਚਪੇਟ ਵਿੱਚ ਆ ਗਈ …..।ਐੱਸ.ਐਚ.ਓ ਹਰਸ਼ਰਨਦੀਪ ਸਿੰਘ ਔਡੀ ਕਾਰ ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਸਵਾਰ ਸਨ।
ਦੱਸਿਆ ਜਾਂਦਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।ਹਾਦਸੇ ਦੌਰਾਨ ਐੱਸ.ਐਚ.ਓ ਹਰਸ਼ਰਨਦੀਪ ਸਿੰਘ ਨਾਲ ਸਵਾਰ ਦੋ ਹੋਰ ਜਣੇ ਵੀ ਗੰਭੀਰ ਜ਼ਖ਼ਮੀ ਹੋਏ …..।ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਐੱਸ.ਐਚ.ਓ ਹਰਸ਼ਰਨਦੀਪ ਸਿੰਘ ਰਿਟਾਇਰਡ ਐਸ.ਪੀ. ਜਗਜੀਤ ਸਿੰਘ ਦੇ ਇਕਲੌਤੇ ਪੁੱਤਰ ਸਨ ਤੇ ਮੌਜੂਦਾ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੇ ਜਵਾਈ ਸਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ