ਥਾੲੀਲੈਂਡ ਦੀ ਗੁਫਾ ਦਾ ਦਿ੍ਸ਼ ਦੇਖੋ …….

ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ਵਿੱਚ ਬੀਤੇ 17 ਦਿਨਾਂ ਤੋਂ ਫਸੇ 12 ਬੱਚੇ ਅਤੇ ਇੱਕ ਕੋਚ ਨੂੰ ਆਖ਼ਰ ਬਾਹਰ ਕੱਢ ਲਿਆ ਗਿਆ ਹੈ। ਬਚਾਅ ਤੇ ਰਾਹਤ ਟੀਮ ਦੀ ਅਣਥੱਕ ਮਿਹਨਤ ਤੋਂ ਬਾਅਦ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਭਾਵੇਂ ਤੀਜੇ ਦਿਨ ਦੇ ਰਾਹਤ ਕਾਰਜ ਦੌਰਾਨ ਕੱਢੇ ਗਏ ਇਨ੍ਹਾਂ ਬੱਚਿਆਂ ਦੀ ਹਾਲਤ ਕਿਹੋ ਜਿਹੀ ਹੈ, ਇਸ ਬਾਰੇ ਤੁਰੰਤ ਕੋਈ ਸੂਚਨਾ ਨਹੀਂ ਮਿਲ ਸਕੀ।

ਇਸ ਤੋਂ ਪਹਿਲਾਂ ਬਚਾਅ ਮੁਹਿੰਮ ਦੇ ਪਹਿਲੇ ਅਤੇ ਦੂਜੇ ਦਿਨ ਜਿਹੜੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਸੀ, ਉਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ; ਭਾਵੇਂ ਕਿਸੇ ਕਿਸਮ ਦੀ ਇਨਫ਼ੈਕਸ਼ਨ ਦੇ ਡਰੋਂ ਉਨ੍ਹਾਂ ਨੂੰ ਹਾਲੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਚਿਆਂਗ ਰਾਇ ਦੇ ਸਾਬਕਾ ਗਵਰਨਰ ਤੇ ਰਾਹ ਮੁਹਿੰਮ ਦੇ ਕਮਾਂਡਰ ਨਾਰੋਂਗਸਾਕ ਓਸੋਤਾਨਕੋਰਨ ਨੇ ਦੱਸਿਆ ਕਿ ਜਿਹੜੇ ਬੱਚਿਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਦੀ ਹਾਲਤ ਵਧੀਆ ਹੈ। ਸੋਮਵਾਰ ਨੂੰ ਬਚਾਏ ਗਏ ਬੱਚਿਆਂ ਦੀ ਹਾਲਤ ਉਸ ਤੋਂ ਪਹਿਲੇ ਦਿਨ ਬਚਾਏ ਗਏ ਬੱਚਿਆਂ ਦੇ ਮੁਕਾਬਲੇ ਜਿ਼ਆਦਾ ਬਿਹਤਰ ਹੈ।

ਲਗਭਗ ਦੋ ਹਫ਼ਤਿਆਂ ਤੱਕ ਗੁਫ਼ਾ `ਚ ਫਸੇ ਰਹਿਣ ਤੋਂ ਬਾਅਦ 11 ਬੱਚੇ ਬਾਹਰ ਕੱਢੇ ਜਾ ਚੁੱਕੇ ਹਨ। ਬ੍ਰਾਜ਼ੀਲ ਦੇ ਪ੍ਰਸਿੱਧ ਖਿਡਾਰੀ ਰੋਨਾਲਡੋ, ਇੰਗਲੈਂਡ ਦੇ ਜੋਨ ਸਟੋਨਜ਼ ਅਤੇ ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਬੱਚਿਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਫੀਫਾ ਦੇ ਮੁਖੀ ਜਿਆਨੀ ਇਨਫ਼ੈਨਟਿਨੋ ਨੇ ਵੀ ਬੱਚਿਆਂ ਦੀ ਫ਼ੁੱਟਬਾਲ ਟੀਮ ਨੂੰ ਰੂਸ ਵਿੱਚ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਵੇਖਣ ਲਈ ਸੱਦਿਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਇਹ ਆਖਦਿਆਂ ਮਨ੍ਹਾ ਕਰ ਦਿੱਤਾ ਕਿ ਬੱਚੇ ਵਧੀਆ ਹਾਲਤ `ਚ ਹਨ ਪਰ ਹਾਲੇ ਉਨ੍ਹਾਂ ਨੂੰ ਇੱਕ ਹਫ਼ਤਾ ਹੋਰ ਹਸਪਤਾਲ `ਚ ਰਹਿਣਾ ਹੋਵੇਗਾ।
All 12 boys and the coach rescued from Thailand cave
ਜਨਤਕ ਸਿਹਤ ਮੰਤਰਾਲੇ ਨੇ ਕਿਹਾ,‘ਉਹ ਹਾਲੇ ਕਿਤੇ ਨਹੀਂ ਜਾ ਸਕਦੇ। ਉਹ ਮੈਚ ਨੂੰ ਟੀਵੀ ਉੱਤੇ ਹੀ ਵੇਖਣਗੇ। ਉਨ੍ਹਾਂ ਨੂੰ ਹਸਪਤਾਲ `ਚ ਰਹਿਣਾ ਹੋਵੇਗਾ।` ਇੱਥੇ ਵਰਨਣਯੋਗ ਹੈ ਕਿ 23 ਜੂਨ ਨੂੰ ਫ਼ੁਟਬਾਲ ਦੇ ਅਭਿਆਸ ਤੋਂ ਬਾਅਦ ਇਹ 12 ਬੱਚੇ ਤੇ ਉਨ੍ਹਾਂ ਦੇ ਕੋਚ ਗੁਫ਼ਾ `ਚ ਘੁੰਮਣ ਗਏ ਸਨ ਪਰ ਭਾਰੀ ਵਰਖਾ ਕਾਰਨ ਉਸ ਵਿੱਚ ਪਾਣੀ ਭਰ ਗਿਆ ਤੇ ਉਹ ਉੱਥੇ ਹੀ ਫਸ ਕੇ ਰਹਿ ਗਏ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: