ਦੇਖੋ ਨਿੱਕੀ ਜਿਹੀ ਕੁੜੀ ਦਾ ਕਿਵੇਂ ਵਿਆਹ ਕਰੀ ਜਾ ਰਹੇ ਨੇ .. ਕੀ ਬਣੂ ਦੁਨੀਆ ਦਾ ..

ਦੇਖਲੋ ਸਾਡਾ ਦੇਸ਼ ਅਜੇ ਵੀ ਕਿਥੇ ਖੜਾ ਹੈ ..ਰਾਜਸਥਾਨ ਵਿਚ ਹੋ ਰਹੇ ਬਾਲ ਵਿਆਹ ਦੀ ਵੀਡੀਓ ਹੋਈ ਵਾਇਰਲ ਇਸ ਰਿਪੋਰਟ ਅਨੁਸਾਰ ਭਾਰਤ ਵਿੱਚ 20 ਸਾਲ ਤੋਂ 49 ਸਾਲ ਦੀਆਂ ਕਰੀਬ 27 ਫੀਸਦੀ ਔਰਤਾਂ ਦਾ ਵਿਆਹ 15 ਸਾਲ ਤੋਂ ਘੱਟ ਉਮਰ ਵਿੱਚ ਹੋ ਗਿਆ ਸੀ, ਜਦ ਕਿ 31 ਫੀਸਦੀ ਔਰਤਾਂ ਦਾ ਵਿਆਹ 15 ਸਾਲ ਤੋਂ ਬਾਅਦ, ਪਰ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਗਿਆ ਸੀ। ਭਾਰਤ ਵਿੱਚ ਅਮੀਰ ਤਬਕੇ ਦੀਆਂ ਔਰਤਾਂ ਤੋਂ ਗਰੀਬ ਤਬਕੇ ਦੀਆਂ ਔਰਤਾਂ ਦੇ ਵਿਆਹ ਚਾਰ ਸਾਲ ਪਹਿਲਾਂ ਹੋ ਜਾਂਦੇ  ……….। ਇਸ ਰਿਪੋਰਟ ਅਨੁਸਾਰ ਭਾਰਤ ਵਿੱਚ ਲਗਭਗ 23 ਕਰੋੜ ਲੜਕੀਆਂ ਦੇ ਵਿਆਹ ਬਾਲ ਉਮਰੇ ਹੋ ਗਏ ਹਨ। ਬਾਲ ਉਮਰ ਦੇ ਵਿਆਹ ਲੜਕੀਆਂ ਦੇ ਸਰਬਪੱਖੀ ਵਿਕਾਸ ਨੂੰ ਰੋਕਦੇ ਹਨ। ਛੋਟੀ ਉਮਰ ਵਿੱਚ ਵਿਆਹ ਹੋਣ ਨਾਲ ਇਹ ਕੁੜੀਆਂ ਛੋਟੀ ਉਮਰ ਵਿੱਚ ਹੀ ਮਾਵਾਂ ਬਣ ਜਾਂਦੀਆਂ ਹਨ। ਕੱਚੀ ਉਮਰ ਵਿੱਚ ਮਾਂ ਬਣਨ ਕਰ ਕੇ ਬਹੁਤੀਆਂ ਲੜਕੀਆਂ ਜਣੇਪੇ ਸਮੇਂ ਮਰ ਜਾਂਦੀਆਂ ਹਨ।

ਇਸੇ ਕਰ ਕੇ ਹੀ ਸ਼ਾਇਦ ਭਾਰਤ ਵਿੱਚ ਜੱਚਗੀ ਦੌਰਾਨ ਸੱਠ ਹਜ਼ਾਰ ਔਰਤਾਂ ਮਰ ਜਾਂਦੀਆਂ ਹਨ। ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫਰੰਟ ਵੱਲੋਂ ਜਾਰੀ ‘ਬਾਲ ਉਮਰ ਮਾਂ’ ਰਿਪੋਰਟ ਵਿੱਚ ਕਿਹਾ ਗਿਆ ਹੈ   ਗਰੀਬ ਦੇਸ਼ਾਂ ਵਿੱਚ ਹਰ ਸਾਲ 20 ਲੱਖ ਲੜਕੀਆਂ 14 ਸਾਲ ਜਾਂ ਇਸ ਤੋਂ ਵੀ ਘੱਟ ਉਮਰ ਸਿਹਤ ਸਮੱਸਿਆਵਾਂ ਨਾਲ ਜੂਝਦੀਆਂ ਰਹਿੰਦੀਆਂ ਹਨ  ਤੇ ਸਮਾਜਕ ਅਤੇ ਆਰਥਿਕ ਤੌਰ ਉਤੇ ਵਿਚਾਰੀਆਂ ਬਣੀਆਂ ਰਹਿੰਦੀਆਂ ਹਨ। ਭਾਰਤ ਵਿੱਚ ਹਰ ਸਾਲ 10 ਮਿੰਟ ਬਾਅਦ ਇੱਕ ਔਰਤ ਜੱਯਗੀ ਦੌਰਾਨ ਮਰ ਜਾਂਦੀ ਹੈ। ਸਟੇਟਸ ਆਫ ਵਰਲਡ ਮਦਰ ਦੀ ਰਿਪੋਰਟ ਜੱਚਾ ਅਤੇ ਬੱਚਾ ਦੇ ਦੇਖਭਾਲ ਵਿੱਚ ਭਾਰਤ ਦਾ ਸਥਾਨ 178 ਦੇਸ਼ਾਂ ਵਿੱਚੋਂ 137ਵਾਂ ਹੈ।

ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਫਿਨਲੈਂਡ ਹੈ ਜਿੱਥੇ ਜੱਚਗੀ ਸਮੇਂ ਬਾਰਾਂ ਹਜ਼ਾਰ ਔਰਤਾਂ ਵਿੱਚੋਂ ਸਿਰਫ ਇੱਕ ਔਰਤ ਦੀ ਮੌਤ ਹੁੰਦੀ ਹੈ, ਪਰ ਭਾਰਤ ਵਿੱਚ 171 ਔਰਤਾਂ ਵਿੱਚੋਂ 1 ਦੀ ਮੌਤ ਹੋ ਜਾਂਦੀ ਹੈ। ਛੋਟੀ ਉਮਰ ਵਿੱਚ ਮਾਂ ਬਣਨ ਨਾਲ ਬਹੁਤੀਆਂ ਲੜਕੀਆਂ ਸੰਸਾਰ ਨੂੰ ਵੀ ਛੇਤੀ ਅਲਵਿਦਾ ਕਹਿ ਜਾਂਦੀਆਂ ਹਨ। ਇੱਕ ਖੋਜ ਅਨੁਸਾਰ ਬਾਲ ਮਾਵਾਂ ਦੀ ਜੱਚਗੀ ਸਮੇਂ ਮੌਤ ਦੀ ਦਰ 20 ਸਾਲ ਤੋਂ ਉਪਰ ਮਾਂ ਬਣਨ ਵਾਲੀਆਂ ਔਰਤਾਂ ਨਾਲੋਂ ਪੰਜ ਗੁਣਾ ਵੱਧ ਜਾਂਦੀ ਹੈ। ਬਾਲ ਮਾਵਾਂ ਤੋਂ ਹੋਣ ਵਾਲੇ ਬੱਚੇ ਵੀ ਤੰਦਰੁਸਤ ਨਹੀਂ ਹੁੰਦੇ ਕਿਉਂਕਿ ਬਾਲ ਮਾਵਾਂ ਦੇ ਸਰੀਰ ਇੰਨੇ ਵਿਕਸਿਤ ਨਹੀਂ ਹੋਏ ਹੁੰਦੇ ਕਿ ਉਹ ਬੱਚੇ ਦਾ ਭਾਰ ਸੰਭਾਲ ਸਕਣ ਅਤੇ ਇਨ੍ਹਾਂ ਬੱਚਿਆਂ ਦੀ ਮੌਤ ਦਰ ਵੀ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਹੰੁਦੀ ਹੈ। ਬਾਲ ਉਮਰ ਹੋਣ ਕਰ ਕੇ ਲੜਕੀਆਂ ਪੜ੍ਹਨ ਲਿਖਣ ਅਤੇ ਚੰਗੀ ਸਿਹਤ ਦੇ ਅਧਿਕਾਰ ਤੋਂ ਵੀ ਵਾਂਝੀਆਂ ਰਹਿ ਜਾਂਦੀਆਂ ਹਨ। ਲੜਕੀਆਂ ਦੀ ਸਾਖਰਤਾ ਦਰ ਵੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੀ ਵਿਆਹ ਵੇਲੇ ਦੀ ਉਮਰ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਤੀਜੇ ਨੈਸ਼ਨਲ ਫੈਮਿਲੀ ਸਰਵੇ ਅਨੁਸਾਰ ਅਨਪੜ੍ਹ ਲੜਕੀਆਂ ਵਿੱਚ ਕੁੜੀਆਂ ਦੀ ਵਿਆਹ ਵੇਲੇ ਦੀ ਔਸਤਨ ਉਮਰ 15 ਸਾਲ ਹੈ, ਜਦ ਕਿ ਲੜਕੀਆਂ ਨੇ ਦਸ ਤੋਂ ਬਾਰਾਂ ਸਾਲ ਤੱਕ ਪੜ੍ਹਾਈ ਕੀਤੀ ਹੈ ਉਨ੍ਹਾਂ ਦੀ ਉਮਰ 19 ਸਾਲ ਆਂਕੀ ਗਈ ਹੈ।

ਸਾਡੇ ਦੇਸ਼ ਵਿੱਚ ਭਾਵੇਂ ਲੜਕੀਆਂ ਵਿੱਚ ਸਾਲ 2011 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਸਾਖਰਤਾ ਦੀ ਦਰ ਵਧੀ ਹੈ, ਪਰ ਹਾਲੇ ਵੀ 34.54 ਫੀਸਦੀ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਹੈ, ਪਰ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ ਆਦਿ ਰਾਜਾਂ ਵਿੱਚ ਇਹ ਉਮਰ 16 ਤੋਂ 17 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਰਾਜਾਂ ਵਿੱਚ ਲੜਕੀਆਂ ਦੀ ਸਾਖਰਤਾ ਦਰ ਵੀ ਸਿਰਫ 52.66 (ਰਾਜਸਥਾਨ) ਤੋਂ 59.74 ਫੀਸਦੀ (ਆਂਧਰਾ ਪ੍ਰਦੇਸ਼) ਤੱਕ ,,,,,,,,,,,। ਇਥੇ 40 ਫੀਸਦੀ ਤੋਂ ਵੱਧ ਲੜਕੀਆਂ ਅਨਪੜ੍ਹ ਹਨ। ਇਨ੍ਹਾਂ ਰਾਜਾਂ ਦੇ ਪੇਂਡੂ ਖੇਤਰਾਂ ਵਿੱਚ ਸਾਖਰਤਾ ਦਰ ਹੋਰ ਵੀ ਘੱਟ ਹੈ, ਜੋ ਲੜਕੀਆਂ ਦੇ ਵਿਆਹ ਦੀ ਉਮਰ ਨੂੰ ਹੋਰ ਥੱਲੇ ਲੈ ਜਾਂਦੀ ਹੈ। ਲੜਕੀਆਂ ਦੀ ਵਿਆਹ ਦੀ ਉਮਰ ਆਰਥਿਕ ਸਥਿਤੀ ਨੂੰ ਵੀ ਪ੍ਰਭਾਵਤ ਕਰਦੀ ਹੈ। ਜਿਨ੍ਹਾਂ ਦੀ ਆਰਥਿਕ ਸਥਿਤੀ ਦਾ ਦਰਜਾ ਨੀਵਾਂ ਹੁੰਦਾ ਹੈ ਉਨ੍ਹਾਂ ਵਿੱਚ ਲੜਕੀਆਂ ਦੀ ਵਿਆਹ ਦੀ ਔਸਤਨ ਉਮਰ 15 ਸਾਲ ਜਦ ਕਿ ਆਰਥਿਕ ਪੱਖੋਂ ਤਕੜੇ ਪਰਵਾਰਾਂ ਵਿੱਚ ਵਿਆਹ ਦੀ ਉਮਰ 19 ਸਾਲ ਹੈ.

ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਪਰਵਾਰ ਦੀ ਆਰਥਿਕ ਸਥਿਤੀ ਦਾ ਚੰਗਾ ਜਾਂ ਮਾੜਾ ਪ੍ਰਭਾਵ ਸਭ ਤੋਂ ਵੱਧ ਉਮਰ ਪਰਵਾਰ ਦੀਆਂ ਲੜਕੀਆਂ ਉਤੇ ਪੈੈਂਦਾ ਹੈ। ਸਾਡੇ ਦੇਸ਼ ਵਿੱਚ ਲੜਕੀਆਂ ਦੇ ਛੋਟੀ ਉਮਰ ਵਿੱਚ ਵਿਆਹ ਗਰੀਬੀ ਤੇ ਅਨਪੜ੍ਹਤਾ ਕਰਕੇ ਹੁੰਦੇ ਹਨ। ਲੜਕੀਆਂ ਦੇ ਵਿਆਹ ਵੇਲੇ ਦੀ ਉਮਰ ਉਨ੍ਹਾਂ ਦੀ ਸਾਖਰਤਾ ਦਰ ਅਤੇ ਮਾਪਿਆਂ ਦੀ ਆਰਥਿਕ ਸਥਿਤੀ ਉਤੇ ਨਿਰਭਰ ਕਰਦੀ ਹੈ। ਬਾਲ ਵਿਆਹਾਂ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਲੜਕੀਆਂ ਨੂੰ ਮੁਢਲੀ ਸਿਖਿਆ ਤੋਂ ਯੂਨੀਵਰਸਿਟੀ ਤੱਕ ਸਿਖਿਆ ਮੁਫਤ ਦੇਵੇ। ਸਰਕਾਰ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਕਰਨ ਜਾਂ ਉਨ੍ਹਾਂ ਦੀ ਵਿਆਹਾਂ ‘ਤੇ ਸ਼ਗਨ ਦੇਣ ਦੀ ਸਕੀਮ ਦੀ ਥਾਂ ਉਨ੍ਹਾਂ ਦੀ ਪੜ੍ਹਾਈ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਤੌਰ ਉਤੇ ਸੁਤੰਤਰ ਬਣਾਉਣ ਲਈ ਰੁਜ਼ਗਾਰ ਵੀ ਯਕੀਨੀ ਤੌਰ ਉਤੇ ਮੁਹੱਈਆ ਕਰਵਾਏ।

ਅਸਲ ਵਿੱਚ ਬਾਲ ਵਿਆਹ ਦੀ ਸਮੱਸਿਆ ਕੋਈ ਨਵੀਂ ਨਹੀਂ ਬਲ ਕਿ ਪੁਰਾਣੇ ਸਮਿਆਂ ਤੋਂ ਜਾਰੀ ਹੈ ਅਤੇ ਸਰਕਾਰਾਂ ਵੱਲੋਂ ਸਖਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਅੱਜ ਵੀ ਬਾਲ ਵਿਆਹ ਲਗਾਤਾਰ ਜਾਰੀ ਹਨ। ਸਮੱਸਿਆ ਇਹ ਹੈ ਕਿ ਸਭ ਤੋਂ ਵੱਡੀ ਭਾਰਤ ਵਰਗੇ ਦੇਸ਼ ਦੀ ਵਧਦੀ ਵਸੋਂ, ਗਰੀਬੀ ਅਤੇ ਬੇਰੁਜ਼ਗਾਰੀ ਹੈ। ਅੱਜ ਵੀ ਬਹੁਤ ਸਾਰੇ ਸੂਬੇ ਹਨ ਜਿਨ੍ਹਾਂ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਬਾਲ ਵਿਆਹਾਂ ਦਾ ਦੌਰ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੀ ਚੌਕਸੀ ਕਾਰਨ ਤੇ ਕੁਝ ਸਵੈ ਸੇਵੀ ਸੰਸਥਾਵਾਂ ਵੱਲੋਂ ਬਾਲੜੀਆਂ ਨੂੰ ਇਸ ਸਮੱਸਿਆ ਤੋਂ ਮੁਕਤੀ ਦਿਵਾਉਣ ਲਈ ਸਭ ਤੋਂ ਵੱਧ ਜ਼ੋਰ ਇਸ ਪਹਿਲੂ ‘ਤੇ ਦਿੱਤਾ ਜਾ ਰਿਹਾ ਹੈ ਕਿ ਧੀਆਂ ਨੂੰ ਨਾ ਕੇਵਲ ਮੁਢਲੀ ਸਿਖਿਆ ਹੀ ਦਿਓ ਸਗੋਂ ਉਸ ਨੂੰ ਹਾਈ ਜਾਂ ਹਾਇਰ ਸੈਕੰਡਰੀ ਪੱਧਰ ਤੱਕ ਦੀ ਸਿਖਿਆ ਵੀ ਜ਼ਰੂਰ ਹੀ ਦਿਓ ਤਾਂ ਕਿ ਉਹ ਖੁਦ ਇਸ ਭਿਆਨਕ ਸਮੱਸਿਆ ਤੋਂ ਕੁਝ ਕੁਝ ਜਾਣੂ ਹੋ ਸਕੇ।

ਲੜਕੀਆਂ ਦਾ ਵਿਆਹ ਛੋਟੀ ਉਮਰ ਵਿੱਚ ਕਰਨ ਤੋਂ ਰੋਕਣ ਲਈ ਧਾਰਮਿਕ ਲੀਡਰ, ਸਰਕਾਰ ਅਤੇ ਸਮਾਜਕ ਕਾਰਜਕਰਤਾ ਆਮ ਲੋਕਾਂ ਨੂੰ ਜਾਗਰੂਕ ਕਰਨ ਕਿਉਂਕਿ ਬਾਲ ਵਿਆਹਾਂ ਨਾਲ ਲੜਕੀਆਂ ਦਾ ਹਰ ਖੇਤਰ ਵਿੱਚ ਵਿਕਾਸ ਤਾਂ ਰੁਕਦਾ ਹੀ ਹੈ ਅਤੇ ਇਸ ਦੇ ਨਾਲ ਨਾਲ ਜਦੋਂ ਉਹ ਆਪਣੇ ਬਾਲਪੁਣੇ ਦੀ ਉਮਰ ਵਿੱਚ ਮਾਵਾਂ ਬਣ ਜਾਂਦੀਆਂ ਹਨ ਤਾਂ ਕਮਜ਼ੋਰ ਬੱਚਿਆਂ ਵਿੱਚ ਵਿਆਹੁਣ ਦੀ ਥਾਂ ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਦਿਓ ਅਤੇ ਉਚਿਤ ਉਮਰ ਵਿੱਚ ਵਿਆਹ ਕਰੋ। ਪੜ੍ਹੀਆਂ ਲਿਖੀਆਂ ਅਤੇ ਤੰਦਰੁਸਤ ਲੜਕੀਆਂ ਹੀ ਤੰਦਰੁਸਤ ਔਲਾਦ ਪੈਦਾ ਕਰ ਕੇ ਦੇਸ਼ ਨੂੰ ਨਰੋਆ ਅਤੇ ਸ਼ਕਤੀਸ਼ਾਲੀ ਸਮਾਜ ਪ੍ਰਦਾਨ ਕਰ ਸਕਦੀਆਂ ਹਨ ਅਤੇ ਅੱਗੇ ਚੱਲ ਕੇ ਤੰਦਰੁਸਤ ਬੱਚੇ ਦੇਸ਼ ਦੇ ਆਰਥਿਕ ਅਤੇ ਸਮਾਜਕ ਵਿਕਾਸ ਵਿੱਚ ਚੰਗਾ ਯੋਗਦਾਨ ਪਾ ਸਕਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: