ਸਰਦਾਰ : ਇਹ ਮੂਲ ਰੂਪ ਵਿਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ — ਪ੍ਰਧਾਨ , ਮੁੱਖੀ , ਸ਼ਿਰੋਮਣੀ , ਮੋਹਰੀ । ਇਸ ਦੀ ਵਰਤੋਂ ਅਫ਼ਗ਼ਾਨ ਲੋਗ ਆਪਣੇ ਸੈਨਾ- ਨਾਇਕ , ਫ਼ੌਜ ਦੀ ਟੁਕੜੀ ਦੇ ਆਗੂ ਜਾਂ ਕੁੰਬੇ/ਕਬੀਲੇ ਦੇ ਮੁਖੀਏ ਲਈ ਕਰਦੇ ਹਨ ।
ਗੁਰੂ-ਕਾਲ ਤਕ ‘ ਸਿੱਖ ’ ਲਈ ‘ ਭਾਈ ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਗੁਰੂ-ਸੰਤਾਨ ਜਾਂ ਮਹਾਤਮਾ ਪੁਰਸ਼ਾਂ ਲਈ ‘ ਬਾਬਾ ’ ਸ਼ਬਦ ਵਰਤਿਆ ਜਾਂਦਾ ਸੀ । ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਵੇਲੇ ਸਿੱਖ ਮਿਸਲਾਂ ਦੇ ਸੈਨਿਕ ਦਲ ਅਤੇ ਉਨ੍ਹਾਂ ਦੇ ਜੱਥੇਦਾਰ ਅਫ਼ਗ਼ਾਨਾਂ ਦੇ ਬਾਰ ਬਾਰ ਸਾਮਰਿਕ ਸੰਪਰਕ ਵਿਚ ਆਏ । ਉਨ੍ਹਾਂ ਵਿਚ ਨਾਇਕਾਂ ਲਈ ਪ੍ਰਚਲਿਤ ‘ ਸਰਦਾਰ’ ਸ਼ਬਦ ਨੇ ਸਿੱਖ ਸੈਨਿਕਾਂ ਨੂੰ ਪ੍ਰਭਾਵਿਤ ਕੀਤਾ । ਫਲਸਰੂਪ ਧਾਰਮਿਕ ਜੱਥਿਆਂ ਦੇ ਨਾਇਕਾਂ ਨੂੰ ਜੱਥੇਦਾਰ ਅਤੇ ਮਿਸਲਾਂ ਦੇ ਫ਼ੌਜੀ ਨਾਇਕਾਂ ਨੂੰ ਮਿਸਲਦਾਰ ਜਾਂ ਸਰਦਾਰ ਕਿਹਾ ਜਾਣ ਲਗਿਆ ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਹਰ ਕੇਸ-ਧਾਰੀ ਸਿੱਖ ਜਾਂ ਸਿੰਘ ਲਈ ‘ ਸਰਦਾਰ’ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ । ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਨੇ ਆਪਣੇ ਅਧਿਕਾਰੀਆਂ ਦੇ ਨਾਂਵਾਂ ਨਾਲ ਭਾਵੇਂ ਉਹ ਕਿਸੇ ਧਰਮ ਦੇ ਹੋਣ , ‘ ਸਰਦਾਰ’ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ । ਅੰਗ੍ਰੇਜ਼ ਸਰਕਾਰ ਇਸ ਸ਼ਬਦ ਦੀ ਵਰਤੋਂ ਖ਼ਿਤਾਬਾਂ ਵਿਚ ਵੀ ਕਰਨ ਲਗ ਗਈ । ਵਰਤਮਾਨ ਕਾਲ ਵਿਚ ਹਰ ਕੇਸਧਾਰੀ ਸਿੱਖ ਦੇ ਨਾਂ ਨਾਲ ਜਾਂ ਮੁਖ਼ਾਤਬ ਹੋਣ ਵੇਲੇ ‘ ਸਰਦਾਰ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤਰ੍ਹਾਂ ਹੁਣ ਇਹ ਸ਼ਬਦ ਕੇਸਧਾਰੀ ਸਿੱਖ ਦਾ ਵਾਚਕ ਬਣ ਗਿਆ ਹੈ ।
। ਸਿੱਖ ਰਿਆਸਤਾਂ ਜਿਵੇਂ ਪਟਿਆਲਾ , ਨਾਭਾ , ਜੀਂਦ , ਕਪੂਰਥਲਾ , ਫਰੀਦਕੋਟ ਅਤੇ ਕਲਸੀਆ ਵਿਚ ਵੀ ‘ ਸਰਦਾਰ` ਬਿਨਾ ਕਿਸੇ ਧਾਰਮਿਕ ਪੱਖਪਾਤ ਦੇ ਇਕ ਸਰਕਾਰੀ ਅਹੁਦੇ ਦੇ ਤੌਰ ਤੇ ਦਿੱਤਾ ਜਾਂਦਾ ਸੀ । ਫ਼ੌਜ ਵਿਚ ਇਹ ਬ੍ਰਿਟਿਸ਼ ਅਤੇ ਅਜ਼ਾਦ ਭਾਰਤ ਵਿਚ ਜੂਨੀਅਰ ਕਮੀਸ਼ੰਡ ਅਫ਼ਸਰਾਂ ਜੋ ਅਜ਼ਾਦੀ ਤੋਂ ਪਹਿਲਾਂ ਵਾਈਸਰਾਇ ਦੇ ਕਮੀਸ਼ੰਡ ਅਫਸਰ ਸਨ ( ਵੀ.ਸ.ਓ. ) ਨੂੰ ਸਰਦਾਰ ਸਾਹਿਬਾਨ ਕਿਹਾ ਜਾਂਦਾ ਸੀ । ਆਮ ਕਰਕੇ ਹਰ ਸਿੱਖ ਜਿਸ ਦੇ ਪੱਗ ਬੰਨੀ ਹੋਵੇ ਅਤੇ ਕੇਸ ਰੱਖੇ ਹੋਣ ਨੂੰ ਸਰਦਾਰ ਜੀ ਕਰਕੇ ਬੁਲਾਇਆ ਜਾਂਦਾ ਹੈ ਅਤੇ ਸਿੱਖ ਨਾਵਾਂ ਦੇ ਪਹਿਲਾਂ ਰਿਵਾਜਨ ਹੀ ਮਿਸਟਰ ਦੀ ਥਾਂ ਤੇ ਸਰਦਾਰ ਅਤੇ ਮਿਸਿਜ਼ ਦੀ ਥਾਂ ਤੇ ਸਰਦਾਰਨੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ।
ਦੇਖੋ ਸਰਦਾਰ ਜੀ ਦੀ ਇਮਾਨਦਾਰੀ ਹਿੰਦੂ ਵੀਰ ਦਾ ਲੱਖਾਂ ਦਾ ਸੋਨਾ ਕੀਤਾ ਵਾਪਿਸ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ