ਦੇਖ ਲੋ ਕੁੜੀਆਂ ਕਿਹੜਾ ਘੱਟ ਆ , ਲੜਕੀ ਨੇ ਲੜਕੇ ਉੱਤੇ ਕਰ “ਤਾ ਐਸਿਡ ਅਟੈਕ ..
ਲੜਕੀ ਹੋਵੇ ਜਾਂ ਲੜਕਾ ਐਸਿਡ ਅਟੈਕ ਇਕ ਅਜਿਹਾ ਹਮਲਾ ਹੈ ਜਿਸ ਕਾਰਨ ਪੀੜਤ ਨੂੰ ਆਪਣੀ ਜ਼ਿੰਦਗੀ ਵਿਚ ਇਕ ਅਜਿਹਾ ਦਰਦ ਮਿਲ ਜਾਂਦਾ ਹੈ, ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਤਾਂ ਗ੍ਰਹਿਣ ਲਗਾਉਂਦਾ ਹੀ ਹੈ, ਸਗੋਂ ਉਨ੍ਹਾਂ ਦੇ ਇਰਾਦਿਆਂ ਅਤੇ ਹਿੰਮਤ ਨੂੰ ਵੀ ਤੋੜ ਕੇ ਰੱਖ ਦਿੰਦਾ ਹੈ। ਅਜਿਹੀ ਹੀ ਘਟਨਾ ਬੰਗਲਾਦੇਸ਼ ਵਿਚ ਇਕ ਲੜਕੇ ਨਾਲ ਵਾਪਰੀ ਹੈ, ਜਿਸ ਨੂੰ ਪਿਆਰ ਕਬੂਲ ਨਾ ਕਰਨ ਦੀ ਸਜ਼ਾ ਮਿਲੀ ਹੈ। ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਢਾਕਾ ਦਾ ਰਹਿਣ ਵਾਲਾ ਮਹਿਮੂਦੁੱਲਾ ਹਸਨ ਮਾਰੁਫ (17) ਹਸਪਤਾਲ ਵਿਚ ਜੇਰੇ ਇਲਾਜ ਹੈ, ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਲੜਕੀ ਨੇ ਉਸ ਉੱਤੇ ਐਸਿਡ ਨਾਲ ਹਮਲਾ ਕਰ ਦਿੱਤਾ।ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ 16 ਸਾਲ ਦੀ ਲੜਕੀ ਨੇ ਮਾਰੁਫ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ, ਜਿਸ ਨੂੰ ਮਾਰੁਫ ਨੇ ਕਬੂਲ ਨਾ ਕੀਤਾ। ਇਸ ਕਾਰਨ ਗੁੱਸੇ ਵਿਚ ਆਈ ਲੜਕੀ ਨੇ ਮਾਰੁਫ ਉੱਤੇ ਐਸਿਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।ਮਾਰੁਫ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਬੰਗਲਾਦੇਸ਼ ਪੁਲਸ ਨੇ ਲੜਕੀ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਮਾਰੁਫ ਦੀ ਮਾਂ ਨੇ ਦੱਸਿਆ ਕਿ ਉਸ ਕੋਲੋਂ ਆਪਣੇ ਪੁੱਤਰ ਦਾ ਦਰਦ ਵੇਖਿਆ ਨਹੀਂ ਜਾਂਦਾ। ਡਾਕਟਰ ਦਾ ਕਹਿਣਾ ਹੈ ਕਿ ਮਾਰੁਫ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਚੁੱਕਾ ਹੈ, ਜਿਸ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਚੁਣੌਤੀ ਹੈ। ਫਿਲਹਾਲ ਅਸੀਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ।