ਨਕੋਦਰ ਦੇ ਡੇਰੇ ਤੋਂ ੲੇਡਜ਼ ਦੀ ਦਾਤ…ਦੇਖੋ ਕੀ ਹੈ ਸਾਰੀ ਗੱਲਬਾਤ…

ਨਕੋਦਰ ਦੇ ਡੇਰੇ ਤੋਂ ੲੇਡਜ਼ ਦੀ ਦਾਤ…ਦੇਖੋ ਕੀ ਹੈ ਸਾਰੀ ਗੱਲਬਾਤ…

ਪਿਛਲੀ ਦਿਨੀ ਸ਼ੋਸ਼ਲ ਮੀਡੀਆ ਫੇਸਬੁੱਕ , ਵਟਸਅੈਪ ਆਦਿ ਤੇ ਨਕੋਦਰ ਡੇਰੇ ਨਾਲ ਸਬੰਧਿਤ ਇੱਕ ਕਹਾਣੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋੲੀ ਹੈ । Gurcharan Noorpur ਨਾਮੀ ਲੇਖਕ ਵੱਲੋਂ ਪਾੲੀ ਇਸ ਖਬਰ ਦੇਖ ਕੇ ਆਪਣੇ ਵਿਚਾਰ ਦਿਓ ….
ਮੇਰੇ ਲਈ ਇਹ ਬੜੀ ਦਿਲਕੰਬਾਊ ਖਬਰ ਸੀ। ਬੜੀ ਭਿਆਨਕ। ਸਾਡੇ ਹੀ ਸ਼ਹਿਰ ਜੀਰਾ ਦੇ ਇੱਕ 26-27 ਸਾਲਾਂ ਦਾ ਨੌਜੁਆਨ ਨਾਲ ਮੇਰੀ ਮੁਲਾਕਾਤ ਹੋਈ। ਉਹ ਤੇ ਉਹਦੇ ਦੋਸਤ ਮੇਰੇ ਤੋਂ ਕੋਈ ਸਲਾਹ ਲੈਣ ਆਏ ਸਨ। ਇਹ ਨੌਜੁਆਨ ਜਿਸ ਦੀ ਪਛਾਣ ਮੈਂ ਇੱਥੇ ਨਹੀਂ ਦੱਸ ਸਕਦਾ ਨੇ ਵਿਆਹ ਤੋਂ ਬਾਅਦ ਆਪਣੇ ਘਰ ਮੁੰਡਾ ਪੈਦਾ ਹੋਣ ਦੀ ਸੁਖਣਾ ਸੁਖ ਲਈ।

 

 

ਸਾਲ ਜਾਂ ਦੋ ਸਾਲ ਬਾਅਦ ਮੁੰਡਾ ਪੈਦਾ ਹੋਣ ਤੇ ਇਹ ਨਕੋਦਰ ਜਿੱਥੇ ਪੰਜਾਬ ਦਾ ਇੱਕ ਵੱਡਾ ਮਿਜ਼ਾਰ (ਡੇਰਾ) ਹੈ। ਸੁਖਣਾ ਲਾਹੁਣ ਗਏ ਇਹਨਾਂ ਅਨੁਸਾਰ ਇਹਨਾਂ ਦੋਹਾਂ ਪਤੀ ਪਤਨੀ ਨੇ ਇੱਥੋਂ ਕੰਨਾਂ ਵਿੱਚ ਇੱਕ ਇੱਕ ਮੁਰਕੀ ਮੁੰਦਰ ਪਵਾਉਣੀ ਸੀ।

 

 

ਸੋ ਇਹਨਾਂ ਨੇ ਡੇਰੇ ਤੇ ਰਹਿੰਦੇ ਕਿਸੇ ਵਿਆਕਤੀ ਤੋਂ ਇੱਕ ਇੱਕ ਕੰਨ ਵਿਨ੍ਹਾ ਕੇ ਮੁਰਕੀ ਪਵਾ ਲਈ। ਕੁਝ ਦਿਨਾਂ ਬਾਅਦ ਦੋਹਾਂ ਦੇ ਹੀ ਕੰਨਾਂ ਤੇ ਗਿਲਟੀਅਾਂ ਜਿਹੀਅਾਂ ਬਣ ਗਈਅਾਂ ਅਤੇ ਇਹਨਾਂ ਨੇ ਇਸ ਨੂੰ ਅਣਗੌਲਿਅਾਂ ਕਰ ਛੱਡਿਆ।

ਕੁਝ ਕੁ ਮਹੀਨੇ ਬਾਅਦ ਇਸ ਨੌਜੁਆਨ ਦੀ ਘਰਵਾਲੀ ਨੂੰ ਕੁਝ ਪ੍ਰੋਬਲਮ ਹੋਈ ਤੇ ਪਰਿਵਾਰ ਹਸਪਤਾਲ ਲੈ ਕੇ ਗਿਆ ਉਥੇ ਕੀਤੇ ਟੈਸਟਾਂ ਤੋਂ ਪਤਾ ਚੱਲਿਆ ਕਿ ਉਸ ਲੜਕੀ ਨੂੰ ਐਚ ਆਈ ਵੀ ਪਾਜੇਟਿਵ ਸੀ ਉਸੇ ਹੀ ਦਿਨ ਜਦੋਂ ਲੜਕੇ ਦਾ ਟੈਸਟ ਹੋਇਆ ਤਾਂ ਉਹ ਵੀ ਪਾਜੇਟਿਵ ਸੀ। 

ਛੋਟਾ ਬੱਚਾ ਉਸ ਨੂੰ ਉਸ ਦਿਨ ਮੁਰਕੀ ਪਵਾ ਹੀ ਦਿੱਤੀ ਜਾਣੀ ਸੀ ਪਰ ਉਸ ਦੇ ਨਾਲ ਗਏ ਦਾਦਾ ਜੀ ਨੇ ਇਸ ਕਰਕੇ ਮਨਾਂ ਕਰ ਦਿੱਤਾ ਕਿ ਇਹ ਬੱਚਾ ਛੋਟਾ ਏ ਦਰਦ ਹੋਵੇਗੀ ਤੇ ਰੋਵੇਗਾ। ਉਹ ਬੱਚਾ ਇਸ ਨਾ ਮੁਰਾਦ ਰੋਗ ਤੋਂ ਬਚ ਗਿਆ। ਉਹ ਨੌਜੁਆਨ ਵਿਚਾਰਾ ਅਗਿਆਨਤਾ ਵੱਸ ਅੰਧਵਿਸ਼ਵਾਸ਼ੀ ਸੋਚ ਕਰਕੇ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਅਾ ਉਸ ਨੇ ਦੱਸਿਆ ਕਿ ਉਹਨਾਂ ਦੋਹਾਂ ਜੀਅਾਂ ਦਾ ਇਲਾਜ ਹੁਣ ਅੰਮਿ੍ਤਸਰ ਤੋਂ ਚੱਲ ਰਿਹਾ ਹੈ। ਉਹ ਮਾਨਸਿਕ ਤੋਰ ਤੇ ਵੀ ਠੀਕ ਨਹੀਂ ਰਹਿੰਦਾ।


ਇਸ ਤੋਂ ਵੀ ਭਿਆਨਕ ਗੱਲ ਇਹ ਹੈ ਕਿ ਅਜਿਹੇ ਡੇਰਿਅਾਂ ਤੇ ਕਿੰਨੇ ਲੋਕ ਹਨ ਜੋ ਰੋਜ ਵੇਖੋ ਵੇਖੀ ਮੁੰਦਰਾਂ ਪਵਾਉਦੇ ਹਨ। ਕਿੰਨੇ ਲੋਕ ਹਨ ਜੋ ਅਜਿਹੀਅਾਂ ਭਿਆਨਕ ਬਿਮਾਰੀਅਾਂ ਦੇ ਸ਼ਿਕਾਰ ਬਣੇ ਹੋਣਗੇ? ਅਤੇ ਕਿੰਨਿਆ ਨੇ ਹੋਰ ਹੋਣਾ ਹੈ? ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਅੰਧਵਿਸ਼ਵਾਸ਼ ਸਮਾਜ ਲਈ ਕਿੰਨਾ ਖਤਰਨਾਕ ਹੈ? ਮੇਰੇ ਸਭ ਨੂੰ ਨੌਜੁਆਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਅਜਿਹੀਅਾਂ ਥਾਂਵਾਂ, ਮੇਲਿਅਾਂ ਤੋਂ ਕੰਨ ਵਿਨਾਉਣ ਮੁਰਕੀਅਾਂ ਪਵਾਉਣ ਅਤੇ ਟੈਟੂ ਬਣਵਾਉਣ ਤੋਂ ਸੁਚੇਤ ਹੋਵੋ ਅਤੇ ਹੋਰ ਲੋਕਾਂ ਨੂੰ ਵੀ ਸੁਚੇਤ ਕਰੋ।
– Gurcharan Noorpur


Posted

in

by

Tags: