ਨੀਰੂ ਬਾਜਵਾ ਨੇ ਇੰਝ ਮਨਾਈ ਪਤੀ ਨਾਲ ਵਿਆਹ ਦੀ ਤੀਸਰੀ ਵਰ੍ਹੇਗੰਢ, ਵੇਖੋ ਤਸਵੀਰਾਂ
Neeru Bajwa marriage anniversary: ਅੱਜ ਬਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਹੀ ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਆਪਣੇ ਫੈਨਜ਼ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਨੇ ਬੀਤੀ 8 ਫਰਵਰੀ ਨੂੰ ਆਪਣੇ ਵਿਆਹ ਦੀ ਤੀਸਰੀ ਵਰ੍ਹੇਗੰਢ ਮਨਾਈ ਸੀ। ਨੀਰੂ ਬਾਜਵਾ ਦਾ ਵਿਆਹ 8 ਫਰਵਰੀ 2015 ਨੂੰ ਹਰਮੀਕਪਾਲ (ਹੈਰੀ) ਜਵੰਧਾ ਨਾਲ ਹੋਇਆ।
ਦੋਵਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂਅ ਅਨਾਇਆ ਕੌਰ ਜਵੰਧਾ ਹੈ। ਵਿਆਹ ਦੀ ਵਰ੍ਹੇਗੰਢ ਮੌਕੇ ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਕੈਪਸ਼ਨ ‘ਚ ਨੀਰੂ ਨੇ ਲਿਖਿਆ ਹੈ, ‘Our first meeting @vanmysteryman05 … @❤ truly was love at first sight … happy anniversary my love’
ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਅਕਸਰ ਹੀ ਆਪਣੇ ਪਤੀ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਵਿਆਹ ਤੋਂ ਬਾਅਦ ਹਾਲਾਂਕਿ ਫਿਲਮਾਂ ‘ਚ ਉਹ ਘੱਟ ਨਜ਼ਰ ਆ ਰਹੀ ਹੈ। ਪਰਿਵਾਰਕ ਰੁਝੇਵਿਆਂ ਕਾਰਨ ਨੀਰੂ ਦੀਆਂ ਫਿਲਮਾਂ ਦੀ ਗਿਣਤੀ ਭਾਵੇਂ ਘੱਟ ਹੋ ਗਈ ਹੈ ਪਰ ਫੈਨਜ਼ ਵਿਚਾਲੇ ਪਿਆਰ ਅਜੇ ਵੀ ਉਨਾ ਹੀ ਹੈ, ਜਿੰਨਾ ਵਿਆਹ ਤੋਂ ਪਹਿਲਾਂ ਸੀ। ਅੱਜ ਅਸੀ ਤੁਹਾਨੂੰ ਨੀਰੂ ਦੀਆਂ ਪਤੀ ਹਰਮੀਕਪਾਲ ਨਾਲ ਕੁਝ ਬੇਹੱਦ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ‘ਚ ਬੱਲੇ-ਬੱਲੇ ਕਰਵਾ ਚੁੱਕੀ ਅਦਾਕਾਰਾ ਨੀਰੂ ਬਾਜਵਾ ਦਾ ਜਨਮ 26 ਅਗਸਤ, 1980 ਨੂੰ ਕਨੇਡਾ ਦੇ ਵੈਨਕੂਵਰ ‘ਚ ਹੋਇਆ। ਨੀਰੂ ਨੇ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ ‘ਮੈਂ ਸੋਲਹਾ ਬਰਸ ਕੀ’ ਤੋਂ ਕੀਤੀ। ਸਾਲ 1998 ‘ਚ ਦੇਵ ਆਨੰਦ ਦੀ ਫਿਲਮ ਕਰਨ ਤੋਂ 12 ਸਾਲ ਬਾਅਦ 2010 ‘ਚ ਨੀਰੂ ਨੇ ਬਾਲੀਵੁੱਡ ‘ਚ ਵਾਪਸੀ ਕੀਤੀ। ਫਿਲਮ ਦਾ ਨਾਂਅ ਸੀ ‘ਪ੍ਰਿੰਸ’, ਜਿਸ ‘ਚ ਉਸ ਦੇ ਹੀਰੋ ਵਿਵੇਕ ਓਬਰਾਏ ਸਨ।
ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੀ ਪੜ੍ਹਾਈ ‘ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਹਾਈ ਸਕੂਲ ਦੌਰਾਨ ਹੀ ਉਸ ਨੇ ਸਕੂਲ ਜਾਣਾ ਛੱਡ ਦਿੱਤਾ। ਅਦਾਕਾਰੀ ਵਿਚ ਆਪਣੇ ਕਰੀਅਰ ਨੂੰ ਬਣਾਉਣ ਲਈ ਜਲਦੀ ਹੀ ਉਹ ਮੁੰਬਈ ਸ਼ਿਫਟ ਹੋ ਗਈ। ਨੀਰੂ ਦੀ ਮਾਡਲ ਤੇ ਅਭਿਨੇਤਾ ਅਮਿਤ ਸਾਧ ਨਾਲ ਇਥੇ ਹੀ ਮੁਲਾਕਾਤ ਹੋਈ ਸੀ। ਦੋਵਾਂ ਦੀ ਮੰਗਣੀ ਵੀ ਹੋਈ ਪਰ ਫਿਰ ਰਿਸ਼ਤਾ ਸਿਰੇ ਨਹੀਂ ਚੜ੍ਹਿਆ।
ਨੀਰੂ ਬਾਜਵਾ ਤੇ ਅਮਿਤ ਸਾਧ ਦਾ ਰਿਸ਼ਤਾ ਅੱਠ ਸਾਲ ਤਕ ਚੱਲਿਆ। ਅਮਿਤ ਸਾਧ ਫਿਲਮ ‘ਕਾਏ ਪੋ ਚੇ’ ਵਿਚ ਨਜ਼ਰ ਆ ਚੁੱਕੇ ਹਨ। 2003 ‘ਚ ਉਸ ਨੇ ਦੂਰਦਰਸ਼ਨ ਲਈ ਇਕ ਸੀਰੀਅਲ ਕੀਤਾ, ਜਿਸ ਦਾ ਨਾਂਅ ਸੀ ‘ਹਰੀ ਮਿਰਚੀ ਲਾਲ ਮਿਰਚੀ’। ਨੀਰੂ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਉਸ ਦੀ ਜੋੜੀ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਆਦਿ ਵਰਗੇ ਸੁਪਰਹਿੱਟ ਸਿਤਾਰਿਆਂ ਨਾਲ ਬਣ ਚੁੱਕੀ ਹੈ। ਉਸ ਦੀ ਫਿਲਮ ‘ਜੱਟ ਐਂਡ ਜੂਲੀਅਟ’ ਪੰਜਾਬੀ ਸਿਨੇਮਾ ਦੀ ਹੁਣ ਤਕ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ।