ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲੇ ਨਾਲ ਆਹ ਦੇਖੋ ਕੀ ਕੀਤਾ ਪੰਜਾਬ ਪੁਲਸ ਨੇ ਵੀਡੀਓ ਹੋਈ ਵਾਇਰਲ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਸਾਹਮਣੇ ਸੀ ਦਿਲਪ੍ਰੀਤ ਬਾਬਾ, ਵੱਡੇ ਸਾਬ ਨੇ ਨਹੀਂ ਦਿੱਤੀ ਗੋਲੀ ਚਲਾਉਣ ਪਰਮਿਸ਼ਨ’, ਪੂਰਾ ਮਾਮਲਾ ਜਾਣਕੇ ਉੱਡ ਜਾਣਗੇ ਹੋਸ਼! ਸ਼ਾਹਕੋਟ ਉਪ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦਰਜ ਹੋਏ ਮਾਮਲੇ ਵਿਚ ਇਕ ਪਾਸੇ ਜਿਥੇ ਲਾਡੀ ਸ਼ੇਰੋਵਾਲੀਆ ਬਿਲਕੁਲ ਚੁੱਪ ਧਾਰੀ ਬੈਠੇ ਹਨ, ਉਥੇ ਦੂਜੇ ਪਾਸੇ ਇੰਸਪੈਕਟਰ ਅਤੇ ਐੈੱਸ. ਐੈੱਚ. ਓ. ਮਹਿਤਪੁਰ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਐੱਸ. ਐੱਸ. ਪੀ. ਭੁੱਲਰ ਨੇ ਵਿਭਾਗੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ, ਕਾਰਨ ਇਹ ਦੱਸਿਆ ਗਿਆ ਹੈ

ਕਿ ਇੰਸ. ਬਾਜਵਾ ਨੇ ਸ਼ੇਰੋਵਾਲੀਆ ਖਿਲਾਫ ਨਿਯਮਾਂ ਤੋਂ ਬਾਹਰ ਜਾ ਕੇ ਕੇਸ ਦਰਜ ਕੀਤਾ ਹੈ। ਉਧਰ, ਇੰਸ. ਪਰਮਿੰਦਰ ਸਿੰਘ ਬਾਜਵਾ ਕਾਂਗਰਸ ਸਰਕਾਰ ਤੇ ਆਪਣੇ ਵਿਭਾਗ ‘ਤੇ ਇਸ ਸਮੇਂ ਤਿੱਖੇ ਦੋਸ਼ ਲਾ ਰਹੇ ਹਨ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਸਾਰੇ ਨੰਬਰ ਟੈਪ ਹੋ ਰਹੇ ਹਨ ਅਤੇ ਉਹ ਇਸ ਸਮੇਂ ਸ਼ਹਿਰ ਵਿਚ ਹੀ ਹਨ। ਇਹ ਗੱਲ ਖੁਦ ਪਰਮਿੰਦਰ ਸਿੰਘ ਬਾਜਵਾ ਨੇ ਕਹੀ ਹੈ। ਇਸ ਮਾਮਲੇ ਵਿਚ ਇਕ ਦਿਨ ਪਹਿਲਾਂ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬਾਜਵਾ ਸਿਹਤ ਠੀਕ ਨਾ ਹੋਣ ਕਾਰਨ ਸ਼ਹਿਰ ਤੋਂ ਬਾਹਰ ਗਏ ਸਨ ਪਰ ਅਸਲ ‘ਚ ਬਾਜਵਾ ਸ਼ਹਿਰ ਦੇ ਵਿਚ ਹੀ ਸਨ। ਉਨ੍ਹਾਂ ਨੇ ਗੱਲਬਾਤ ਕੀਤੀ, ਜਿਸ ਅੰਸ਼ ਹੇਠ ਲਿਖੇ ਹਨ-

ਸਵਾਲ : ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਪਿੱਛੇ ਕੀ ਕਾਰਨ ਹਨ?
ਜਵਾਬ : ਲਾਡੀ ਸ਼ੇਰੋਵਾਲੀਆ ਖਿਲਾਫ ਕਈ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਰਾ ਹਲਕਾ ਜਾਣਦਾ ਹੈ ਕਿ ਮਾਈਨਿੰਗ ਕਰਨ ਵਾਲੇ ਲਾਡੀ ਸ਼ੇਰੋਵਾਲੀਆ ਦੇ ਵਰਕਰ ਹਥਿਆਰ ਲੈ ਕੇ ਮਾਈਨਿੰਗ ਕਰਦੇ ਹਨ ਤੇ ਰੋਕਣ ਵਾਲਿਆਂ ‘ਤੇ ਉਨ੍ਹਾਂ ਦੇ ਵਰਕਰ ਕਈ ਵਾਰ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ, ਇਸ ਲਈ ਜਦੋਂ ਸ਼ਿਕਾਇਤ ਆਈ ਤਾਂ ਚੋਣ ਕਮਿਸ਼ਨ ਵਲੋਂ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ।

ਸਵਾਲ : ਲਾਡੀ ਸ਼ੇਰੋਵਾਲੀਆ ‘ਤੇ ਕੇਸ ਦਰਜ ਕਰਨ ਨੂੰ ਲੈ ਕੇ ਤੁਹਾਡੇ ਖਿਲਾਫ ਜੋ ਇਨਕੁਆਰੀ ਖੋਲ੍ਹੀ ਗਈ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਸੀਨੀਅਰ ਅਫਸਰ ਹੁਣ ਭਾਵੇਂ ਜੋ ਮਰਜ਼ੀ ਕਰਨ ਕਿਉਂਕਿ ਇਕ ਕਾਂਗਰਸੀ ਉਮੀਦਵਾਰ ਦੇ ਉੱਪਰ ਕੋਡ ਆਫ ਕੰਡਕਟ ਦੌਰਾਨ ਕੇਸ ਦਰਜ ਹੋਣਾ ਆਪਣੇ-ਆਪ ਵਿਚ ਹੀ ਵੱਡੀ ਗੱਲ ਹੈ। ਭਾਵੇਂ ਮਹਿਕਮੇ ਨੇ ਤਾਂ ਉਨ੍ਹਾਂ ਦੇ ਸਾਰੇ ਫੋਨ ਹੈਕ ਕਰ ਦਿੱਤੇ ਹਨ। ਉਨ੍ਹਾਂ ਦੀਆਂ ਸਾਰੀਆਂ ਫੋਨ ਕਾਲਜ਼ ਨੂੰ ਟੈਪ ਵੀ ਕੀਤਾ ਜਾ ਰਿਹਾ ਹੈ। ਸਾਰੀ ਲੋਕੇਸ਼ਨ ਨੂੰ ਮਹਿਕਮਾ ਕੱਢਵਾ ਰਿਹਾ ਹੈ। ਕੀ ਇਕ ਕਾਂਗਰਸੀ ਉਮੀਦਵਾਰ ‘ਤੇ ਕੇਸ ਦਰਜ ਕਰਨ ਦੀ ਇਹ ਸਜ਼ਾ ਭੁਗਤਣੀ ਪਵੇਗੀ।

ਲਾਡੀ ਸ਼ੇਰੋਵਾਲੀਆ ਉਸ ਨੂੰ ਕਈ ਵਾਰ ਧਮਕੀਆਂ ਵੀ ਦੇ ਚੁੱਕਾ ਹੈ ਤੇ ਇਕ ਵਾਰ ਤਾਂ ਟਰਾਂਸਫਰ ਵੀ ਕਰਵਾ ਚੁੱਕਾ ਹੈ ਕਿਉਂਕਿ ਜਦੋਂ ਉਹ ਐੱਸ. ਐੱਚ. ਓ. ਸ਼ਾਹਕੋਟ ਹੁੰਦੇ ਸਨ ਤਾਂ ਉਨ੍ਹਾਂ ਇਕ ਕਾਂਗਰਸੀ ਐੱਮ. ਐੱਲ. ਏ. ਦੇ ਰਿਸ਼ਤੇਦਾਰ ਜੋ ਕਿ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਸਨ, ‘ਤੇ ਕੇਸ ਦਰਜ ਕੀਤਾ ਸੀ।
ਸਵਾਲ : ਮਹਿਕਮੇ ਵਲੋਂ ਇਨਕੁਆਰੀ ਖੋਲ੍ਹਣ ਨਾਲ ਕੀ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਹਾਡੇ ਵੱਕਾਰ ਨੂੰ ਠੇਸ ਪਹੁੰਚੀ ਹੈ?
ਜਵਾਬ : ਬਿਲਕੁਲ ਪਹੁੰਚੀ ਹੈ ਕਿਉਂਕਿ ਮਹਿਕਮਾ ਇਸ ਸਮੇਂ ਮੇਰੇ ਹੀ ਖਿਲਾਫ ਹੋ ਗਿਆ ਹੈ। ਕੁਝ ਅਫਸਰ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ਅਨੁਸਾਰ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਪ੍ਰਮੋਸ਼ਨ ਰੁਕਣ ਦਾ ਡਰ ਹੈ, ਇਸ ਲਈ ਹੁਣ ਉਹ ਆਪਣੀ ਲੜਾਈ ਖੁਦ ਲੜਨਗੇ।
ਸਵਾਲ : ਮਹਿਕਮੇ ਨੇ ਉਨ੍ਹਾਂ ਖਿਲਾਫ ਜੋ ਇਨਕੁਆਰੀ ਖੋਲ੍ਹੀ ਹੈ, ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ?
ਜਵਾਬ : ਸਰਕਾਰ ਦੇ ਮਹਿਕਮੇ ਵਲੋਂ ਇਨਕੁਆਰੀ ਖੋਲ੍ਹਣ ਦੇ ਮਾਮਲੇ ਵਿਚ ਉਹ ਹਾਈ ਕੋਰਟ ਜਾਣਗੇ। ਉਨ੍ਹਾਂ ਇਸ ਸਬੰਧ ਵਿਚ ਆਪਣੇ ਵਕੀਲ ਨਾਲ ਗੱਲ ਕਰ ਲਈ ਹੈ। ਉਨ੍ਹਾਂ ਦੇ ਵਕੀਲ ਰਿਟਾਇਰਡ ਡੀ. ਏ. ਬਲਤੇਜ ਸਿੰਘ ਢਿੱਲੋਂ ਹੁਣ ਇਸ ਇਨਕੁਆਰੀ ਖਿਲਾਫ ਕੇਸ ਲੜਨਗੇ। ਉਹ ਮਹਿਕਮੇ ਦੇ ਨਾਲ ਹਨ ਪਰ ਮਹਿਕਮੇ ਦੇ ਕੁਝ ਅਫਸਰਾਂ ਨਾਲ ਉਹ ਨਹੀਂ ਹਨ।
ਸਵਾਲ : ਕੀ ਲਾਡੀ ਸ਼ੇਰੋਵਾਲੀਆ ‘ਤੇ ਕੇਸ ਦਰਜ ਹੋਣ ਤੋਂ ਬਾਅਦ ਤੁਹਾਡੀ ਉਨ੍ਹਾਂ ਨਾਲ ਕੋਈ ਗੱਲ ਹੋਈ?

ਜਵਾਬ : ਕੇਸ ਦਰਜ ਕਰਨ ਤੋਂ ਬਾਅਦ ਤਾਂ ਲਾਡੀ ਨਾਲ ਕੋਈ ਗੱਲ ਨਹੀਂ ਹੋਈ ਪਰ ਇਸ ਕੇਸ ਤੋਂ ਕਈ ਦਿਨ ਪਹਿਲਾਂ ਉਸ ਨੇ ਫੋਨ ਕਰ ਕੇ ਧਮਕੀ ਦੇ ਕੇ ਕਿਹਾ ਸੀ ਕਿ ਉਸ ਦੇ ਖਿਲਾਫ ਜਾਂ ਉਸ ਦੇ ਲੋਕਾਂ ਖਿਲਾਫ ਕਾਰਵਾਈ ਨਾ ਕਰਨ। ਇਸ ਬਾਰੇ ਉਨ੍ਹਾਂ ਲਾਡੀ ਨੂੰ ਕਿਹਾ ਸੀ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਦਾ ਧੰਦਾ ਛੱਡ ਦੇਣ ਪਰ ਉਸ ਨੇ ਨਹੀਂ ਛੱਡਿਆ, ਜਿਸ ਕਾਰਨ ਕਈ ਲੋਕ ਉਸ ਕੋਲੋਂ ਪ੍ਰੇਸ਼ਾਨ ਸਨ।
ਸਵਾਲ : ਕੀ ਤੁਹਾਡੀ ਲਾਡੀ ਸ਼ੇਰੋਵਾਲੀਆ ਨਾਲ ਕੋਈ ਨਿੱਜੀ ਰੰਜਿਸ਼ ਹੈ?
ਜਵਾਬ : ਮੇਰੀ ਲਾਡੀ ਸ਼ੇਰੋਵਾਲੀਆ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਸਗੋਂ ਉਨ੍ਹਾਂ ਨਾਲ ਤਾਂ ਦੂਰ ਦੀ ਰਿਸ਼ਤੇਦਾਰੀ ਹੈ। ਬਸ ਸਿਰਫ ਉਸ ‘ਤੇ ਕੇਸ ਦਰਜ ਇਸ ਲਈ ਕੀਤਾ ਕਿਉਂਕਿ ਉਹ ਗੈਰ-ਕਾਨੂੰਨੀ ਕੰਮ ਕਰ ਰਿਹਾ ਸੀ।
ਸਵਾਲ : ਮਹਿਕਮਾ ਕਹਿ ਰਿਹਾ ਹੈ ਕਿ ਤੁਸੀਂ ਐੱਫ. ਆਈ. ਆਰ. ਦਰਜ ਕਰ ਕੇ ਅਨੁਸ਼ਾਸਨਹੀਣਤਾ ਕੀਤੀ ਹੈ?

ਜਵਾਬ : ਐੱਸ. ਐੱਚ. ਓ. ਕੋਲ ਕੋਡ ਆਫ ਕੰਡਕਟ ਦੌਰਾਨ ਕਈ ਪਾਵਰਾਂ ਹੁੰਦੀਆਂ ਹਨ। ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਸ ਨੂੰ ਰੋਕਣ ਲਈ ਜੇਕਰ ਅਸੀਂ ਐੱਫ. ਆਈ. ਆਰ. ਰਜਿਸਟਰ ਨਹੀਂ ਕਰਾਂਗੇ ਤਾਂ ਕੀ ਕਰਾਂਗੇ। ਕੀ ਅੱਖਾਂ ਬੰਦ ਕਰ ਕੇ ਦੇਖਦੇ ਰਹਾਂਗੇ। ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਪਰ ਕੁਝ ਲੋਕਾਂ ਨੇ ਉਸ ‘ਤੇ ਕੇਸ ਦਰਜ ਨਹੀਂ ਹੋਣ ਦਿੱਤਾ। ਹੁਣ ਕੇਸ ਦਰਜ ਹੋਇਆ ਤਾਂ ਉਨ੍ਹਾਂ ਨੂੰ ਸੀਨੀਅਰ ਕਾਂਗਰਸੀ ਆਗੂ ਇਸ ਵਕਤ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕੇਸ ਦਰਜ ਕਰ ਕੇ ਕੋਈ ਅਨੁਸ਼ਾਸਨਹੀਣਤਾ ਨਹੀਂ ਕੀਤੀ। ਕੇਸ ਦਰਜ ਕਰਨ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਆਪਣੀ ਡਿਊਟੀ ਕੀਤੀ।

 

 


 

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: