ਸੰਗਰੂਰ:ਕਹਿੰਦੇ ਨੇ ਕਿ ਜੇਕਰ ਦਿਲ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਨਾਮੁਮਕਿਨ ਕੁੱਝ ਵੀ ਨਹੀਂ ਹੈ । ਹਾਲਾਤ ਕਿੰਨੇ ਵੀ ਮੁਸ਼ਕਿਲ ਕਿਉਂ ਨਾ ਹੋਣ ਕੰਮ ਕਰਨ ਲਈ ਜੇਕਰ ਇਰਾਦੇ ਮਜਬੂਤ ਹੋਣ ਤਾਂ ਹਰ ਮੰਜਿਲ ਨੂੰ ਅਸਾਨੀ ਨਾਲ ਪਾਇਆ ਜਾ ਸਕਦਾ ਹੈ । ਅਜਿਹਾ ਹੀ ਕੁੱਝ ਕਰ ਰਿਹਾ ਹੈ ਪਿੰਡ ਕਾਲਬੰਜਾਰਾ ਦਾ 9 ਸਾਲ ਦਾ ਵਿਦਿਆਰਥੀ ਜਸ਼ਨਦੀਪ ਸਿੰਘ । ਜਿਸਦੇ ਦੋਨੋਂ ਹੱਥ ਨਹੀਂ ਹਨ ਅਤੇ ਇੱਕ ਪੈਰ ਵੀ ਛੋਟਾ ਹੈ । ਬਾਵਜੂਦ ਜਸ਼ਨਦੀਪ ਹਰ ਸਾਲ ਜਮਾਤ ਵਿੱਚ ਅੱਵਲ ਆਉਂਦਾ ਹੈ।
ਬੇਟੇ ਦਾ ਕਦੇ ਹੌਂਸਲਾ ਨਾ ਟੁੱਟੇ ਇਸਦੇ ਲਈ ਮਾਂ ਦਿਨ ਰਾਤ ਮਿਹਨਤ ਕਰ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਮਜਬੂਤ ਕਰ ਰਹੀ ਹੈ । ਅੱਜ ਤੀਜੀ ਜਮਾਤ ਵਿੱਚ ਹੈ । ਆਮ ਬੱਚਿਆਂ ਦੀ ਤਰ੍ਹਾਂ ਹੀ ਲਿਖਦਾ ਹੈ ।ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਜਸ਼ਨਦੀਪ ਦਾ ਇੱਕ ਪੈਰ ਛੋਟਾ ਹੋਣ ਕਾਰਨ ਉਸਨੂੰ ਚੱਲਣ ਵਿੱਚ ਮੁਸ਼ਕਲ ਹੁੰਦੀ ਹੈ।
ਮਾਂ ਨੇ ਸਿਖਾਇਆ ਪੈਰਾਂ ਤੋਂ ਲਿਖਣਾ
ਮਾਂ ਕਮਲੇਸ਼ ਕੌਰ ਕਹਿੰਦੀ ਹੈ ਕਿ , ਜਸ਼ਨਦੀਪ ਜਦੋਂ ਤਿੰਨ ਸਾਲ ਦਾ ਹੋਇਆ ਤਾਂ ਉਸਨੂੰ ਘਰ ਵਿੱਚ ਹੀ ਪੜ੍ਹਾਉਣਾ ਸ਼ੁਰੂ ਕੀਤਾ । ਪੈਰ ਤੋਂ ਲਿਖਣ ਦੀ ਪ੍ਰੈਕਟਿਸ ਕਰਵਾਈ …… । ਫਿਰ ਸਕੂਲ ਵਿੱਚ ਦਾਖਲ ਕਰਾਇਆ । ਡੇਢ ਸਾਲ ਛੋਟਾ ਭਰਾ ਅਰਸ਼ਦੀਪ ਜਮਾਤ ਵਿੱਚ ਬੈਗ ਤੋਂ ਕਿਤਾਬਾਂ ਕੱਢਣ ਵਿੱਚ ਮਦਦ ਕਰਦਾ ਹੈ ।ਜਸ਼ਨਦੀਪ ਦੇ ਪਿਤਾ ਰਾਜਮਿਸਤਰੀ ਹਨ ।
ਅੰਗ੍ਰੇਜੀ ਤੇ ਗਣਿਤ ਪਸੰਦੀਦਾ ਵਿਸ਼ਾ
ਸਕੂਲ ਦੇ ਮੁੱਖ ਅਧਿਆਪਕ ਜੱਜ ਰਾਮ ਦਾ ਕਹਿਣਾ ਹੈ ਕਿ ਜਸ਼ਨਦੀਪ ਪੜ੍ਹੋ ਪੰਜਾਬ ਮੁਹਿੰਮ ਦੇ ਤਹਿਤ ਸੰਗਰੂਰ ਵਿੱਚ ਹੋਏ ਮੁਕਾਬਲਿਆਂ ਵਿੱਚ ਉਹ ਹਿਸਾਬ ਵਿੱਚ ਪੂਰੇ ਬਲਾਕ ਵਿੱਚ ਦੂਜੇ ਸਥਾਨ ਉੱਤੇ ਰਿਹਾ ਹੈ । ਅੰਗਰੇਜ਼ੀ ਅਤੇ ਹਿਸਾਬ ਉਸਦੇ ਪਸੰਦੀਦਾ ਵਿਸ਼ੇ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ