ਪੰਜਾਬ ਚ ਗੱਡੀਆਂ ਚਲਾਉਣ ਵਾਲਿਆਂ ਲਈ ਵੱਡੀ ਖਬਰ – ਸਾਵਧਾਨ

ਆਹ ਦੇਖੋ ਪੰਜਾਬ ਸਰਕਾਰ ਨੇ ਗੱਡੀਆਂ ਚਲਾਉਣ ਵਾਲਿਆਂ ਲਈ ਕੀ ਕਰਤਾ – ਵੱਡੀ ਖਬਰ

ਪੰਜਾਬ ਸਰਕਾਰ ਨੇ ਹੁਣ ਲਾਈਸੈਂਸ ਰਿਨਿਊ ਕਰਵਾਉਣ ਵਾਲਿਆ ਦੇ ਲਈ ਇੱਕ ਨਵਾਂ ਨਿਯਮ ਪੇਸ਼ ਕੀਤਾ ਹੈ। ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਹੁਣ ਨਸ਼ੇ ਦੇ ਕਾਰਨ ਵਧ ਰਹੇ ਹਾਦਸਿਆ ਦੇ ਕਾਰਨ ਗੰਭੀਰ ਹੋ ਗਈ ਹੈ। ਜਿਸ ਦੇ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਲਾਈਸੈਂਸ ਰਿਨਿਊ ਕਰਵਾਉਣ ਦੇ ਲਈ ਡੋਪ ਟੈਸਟ ਦੇਣਾ ਜਰੂਰੀ ਹੋਵੇਗਾ। ਜੇਕਰ ਕੋਈ ਵੀ ਨਾਗਰਿਕ ਸਰਕਾਰ ਦੁਆਰਾ ਲਾਗੂ ਕੀਤੇ ਜਾ ਰਹੇ ਇਸ ਟੈਸਟ ਦੇ ਵਿੱਚੋਂ ਪਾਸ ਨਹੀਂ ਹੁੰਦਾ ਤਾਂ ਉਸ ਦਾ ਲਾਈਸੈਂਸ ਰਿਨਿਊ ਨਹੀਂ ਕੀਤਾ ਜਾਵੇਗਾ।

Dope test renew license

 

ਜਿਕਰਯੋਗ ਹੈ ਇਸ ਤੋਂ ਪਹਿਲਾ ਇਹ ਨਿਯਮ ਸਿਰਫ ਹਥਿਆਰਾਂ ਦਾ ਲਈਸੈਂਸ ਜਾਰੀ ਕਰਦੇ ਸਮੇਂ ਹੀ ਲਿਆ ਜਾਂਦਾ ਸੀ। ਪਰ ਹੁਣ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈਦਿਆਂ ਇਸ ਨਿਯਮ ਨੂੰ ਲਿਆਂਦਾ ਹੈ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾਂ ਦੇ ਆਧਾਰ ‘ਤੇ ਪੰਜਾਬ ਗ੍ਰਹਿ ਵਿਭਾਗ ਨੇ ਇਹ ਫੈਸਲਾ ਲਿਆ ਹੈ।

Dope test renew license

ਇਸ ਤੋਂ ਪਹਿਲਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨਿਯਮ ਨੂੰ 2016 ਦੇ ਵਿੱਚ ਬਣਾਇਆ ਸਿ ਪਰ ਇਸ ਵੀ ਧਿਆਨ ਦੇਣਯੋਗ ਹੈ ਕਿ ਪੰਜਾਬ ਦੇ ਵਿੱਚ ਇਸ ਐਕਟ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਪਰ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਸਖਤ ਨਿਰਦੇਸ਼ਾਂ ਦੇ ਆਧਾਰ ‘ਤੇ ਪੰਜਾਬ ਗ੍ਰਹਿ ਵਿਭਾਗ ਨੇ ਇਹ ਫੈਸਲਾ ਲਿਆ ਹੈ ਕਿ ਇਸ ਨਿਯਮ ਨੂੰ ਜਲਦੀ ਹੀ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾਵੇਗਾ।

Dope test renew license

ਇਸ ਦੇ ਸੰਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾ ਦੇ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਨੇ 6 ਮਾਰਚ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਲਈ ਚਿੱਠੀ ਵੀ ਜਾਰੀ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜੁਲਾਈ, 2016 ‘ਚ ਇਹ ਨਿਯਮ ਬਣਾਇਆ ਸੀ ਪਰ ਪੰਜਾਬ ‘ਚ ਇਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੋਪ ਟੈਸਟ ਦੀ ਇਕ ਕਿਟ ਦੇ ਲਈ ਲਗਪਗ 180 ਤੋਂ 200 ਰੁਪਏ ਤੱਕ ਦਾ ਖਰਚ ਆਉਦਾਂ ਹੈ।

Dope test renew license

ਇੱਥੇ ਦੱਸ ਦੇਈਏ ਕਿ ਜੁਲਾਈ 2016 ‘ਚ ਗ੍ਰਹਿ ਤੇ ਨਿਆਂ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਲਾਇਸੈਂਸ ਲੈਣ ਲਈ ਅਰਜੀਕਰਤਾ ਦਾ ਦਿਮਾਗੀ ਅਤੇ ਸਰੀਰਕ ਫਿਟਨੈੱਸ ਦਾ ਟੈਸਟ ਜ਼ਰੂਰੀ ਹੋਵੇਗਾ। ਇਸ ਦੇ ਨਾਲ ਇਹ ਵੀ ਜ਼ਰੂਰੀ ਕੀਤਾ ਗਿਆ ਸੀ ਕਿ ਅਰਜੀਕਰਤਾ ਕਿਸੇ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਤੇ ਨਸ਼ੀਲੇ ਪਦਾਰਥ ਦਾ ਆਦੀ ਨਾ ਹੋਵੇ। ਹੁਣ ਪੰਜਾਬ ‘ਚ ਡਾਇਵਿੰਗ ਲਾਈਸੈਂਸ ਲੈਣ ਤੋਂ ਪਹਿਲਾਂ ਡੋਪ ਟੈਸਟ ਕਲੀਅਰ ਕਰਨਾ ਜ਼ਰੂਰੀ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਜਲਦ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਲਾਇਸੈਂਸ ਲਈ ਅਪਲਾਈ ਕਰਨ ਵਾਲਿਆਂ ਦੇ ਲਈ ਡੋਪ ਟੈਸਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

Dope test renew license


Posted

in

by

Tags: