ਮੌਸਮ ਦਾ ਹਾਲ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਦੇ ਮੌਸਮ ਵਿੱਚ ਬਦਲਾਅ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਮੁੜ ਸੁਰਜੀਤ ਹੋਣ ’ਤੇ 27 ਜੂਨ ਮਗਰੋਂ ਪੰਜਾਬ ਵਿੱਚ ਪ੍ਰੀ-ਮਾਨਸੂਨ ਹਲਚਲ ਤੇਜ਼ ਹੋਏਗੀ।
ਇਸ ਦੌਰਾਨ ਹਲ਼ਕੀ ਤੇ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਇਸ ਦੇ ਇਲਾਵਾ ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਤਕ ਵੀ ਕਿਤੇ-ਕਿਤੇ ਬੂੰਦਾਬਾਂਦੀ ਹੋ ਸਕਦੀ ਹੈ। ਇਸ ਸਾਲ ਸੂਬੇ ਵਿੱਚ ਜੁਲਾਈ ਵਿੱਚ ਮਾਨਸੂਨ ਆ ਜਾਏਗਾ।
29 ਜੂਨ ਨੂੰ ਪਏਗਾ ਮੋਹਲੇਧਾਰ ਮੀਂਹ
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ 26 ਜੂਨ ਨੂੰ ਹਲਕੀ ਬੂੰਦਾ-ਬਾਂਦੀ ਹੋਏਗੀ। ਇਸ ਤੋਂ ਬਾਅਦ 29 ਜੂਨ ਨੂੰ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਪਹਿਲੀ ਤੇ ਦੋ ਜੁਲਾਈ ਨੂੰ ਮੀਂਹ ਪੈਣ ਦੇ 50 ਫ਼ੀਸਦੀ ਆਸਾਰ ਹਨ।
ਮਾਹਿਰਾਂ ਮੁਤਾਬਕ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਚੰਡੀਗੜ੍ਹ ’ਚ ਮਾਨਸੂਨ ਦਸਤਕ ਦੇ ਸਕਦਾ ਹੈ। ਹਾਲਾਂਕਿ ਹਾਲ਼ੇ ਮਾਨਸੂਨ ਉੜੀਸਾ ਵਿੱਚ ਭਟਕਿਆ ਹੋਇਆ ਹੈ। ਹਾਲੇ ਮਾਨਸੂਨ ਮੱਧ ਪ੍ਰਦੇਸ਼ ’ਚ ਵੀ ਨਹੀਂ ਅੱਪੜਿਆ।