ਪੰਜਾਬ : ਮਹਿਲਾ ਨੇ ਗੁੱਸੇ ‘ਚ ਪਤੀ ਦਾ ਕੱਟਿਆ ਗੁਪਤ ਅੰਗ…., ਕਾਰਨ ਦੇਖਕੇ ਹੋਸ਼ ਉਡ ਜਾਣਗੇ (ਦੇਖੋ ਵੀਡੀਓ )
ਜਲੰਧਰ: ਮਹਿਲਾ ਦੇ ਗੁੱਸੇ ਦਾ ਸ਼ਿਕਾਰ ਹੋਇਆ ਪਤੀ: ਜਲੰਧਰ ‘ਚ ਇੱਕ ਮਹਿਲਾ ਨੇ ਗੁੱਸੇ ‘ਚ ਆ ਕੇ ਆਪਣੇ ਪਤੀ ਦਾ ਗੁਪਤ ਅੰਗ ਕੱਟ ਦਿੱਤਾ। ਰਾਤ ਨੂੰ ਸੌਂਦੇ ਸਮੇਂ ਮਹਿਲਾ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਦਰਅਸਲ, ਮਹਿਲਾ ਨੂੰ ਸ਼ੱਕ ਸੀ ਉਸਦੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਹਨ।
ਜਾਣਕਾਰੀ ਮੁਤਾਬਕ, ਆਜ਼ਾਦ ਸਿੰਘ ਵਾਸੀ ਜੋਗਿੰਦਰ ਨਗਰ ਰਾਤ ਨੂੰ ਆਪਣੇ ਕਮਰੇ ‘ਚ ਸੌਂ ਰਿਹਾ ਸੀ, ਜਦੋਂ ਉਸਦੀ ਪਤਨੀ ਸੁਖਵੰਤ ਕੌਰ ਨੇ ਉਸਦਾ ਗੁਪਤ ਅੰਗ ਕੱਟ ਦਿੱਤਾ। ਪੀੜਤ, ਜਲੰਧਰ ਦੇ ਹਸਪਤਾਲ ‘ਚ ਜ਼ੇਰ-ਏ-ਇਲਾਜ਼ ਹੈ। ਆਰੋਪੀ ਪਤਨੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।