ਬੱਚਿਆਂ ਨਾਲ ਹੋ ਰਹੇ ਕੁਕਰਮ ਦੀਆਂ ਘਟਨਾਵਾਂ ‘ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਹੋਇਆ ਹੈ ਭਿਵਾਨੀ ਦੇ ਇਕ ਪਿੰਡ ‘ਚ ਵੀ। ਬੱਚੀ ਇੱਥੇ ਆਪਣੀ ਨਾਨੀ ਦੇ ਘਰ ‘ਚ ਰਹਿ ਰਹੀ ਸੀ। ਇੱਥੇ ਇੱਕ 5 ਸਾਲਾ ਮਾਸੂਮ ਬੱਚੀ ਨੂੰ ਗੁਆਂਢ ‘ਚ ਰਹਿੰਦੇ ਇੱਕ ਨੌਜਵਾਨ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ।….
ਇਸ ਦੌਰਾਨ ਬੱਚੀ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ। ਮਾਸੂਮ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਘਰਦੇ ਜਦੋਂ ਖੇਤ ‘ਚ ਕੰਮ ਕਰਨ ਗਏ ਹੋਏ ਸਨ ਅਤੇ ਮਾਸੂਮ ਲੜਕੀ ਘਰ ‘ਚ ਇਕੱਲੀ ਸੀ।
ਜਦੋਂ ਮਾਪੇ ਵਾਪਿਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਬੱਚੀ ਘਰ ‘ਚ ਨਹੀਂ ਸੀ ਅਤੇ ਉਸਨੂੰ ਲੱਭਣ ਦੀ ਕੋਸ਼ਿਸ਼ ‘ਚ ਉਹਨਾਂ ਦੇਖਿਆ ਕਿ ਗੁਆਂਢ ‘ਚ ਰਹਿੰਦਾ 20 ਸਾਲਾ ਨੌਜਵਾਨ ਬੱਚੀ ਨਾਲ ਕੁਕਰਮ ਕਰ ਰਿਹਾ ਸੀ। ਘਰਦਿਆਂ ਨੂੰ ਦੇਖ ਕੇ ਨੌਜਵਾਨ ਫਰਾਰ ਹੋ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਬੱਚੀ ਦੀ ਹਾਲਤ ਗੰਭੀਰ ਹੁੰਦੇ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ। ਬੱਚੀ ਫਿਲਹਾਲ ਜ਼ੇਰ-ਏ-ਇਲਾਜ ਹੈ। ਡਾਕਟਰਾਂ ਅਨੁਸਾਰ ਬੱਚੀ ਦੀ ਹਾਲਤ ਅਜੇ ਨਾਜੁਕ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।