ਮੂੰਹ ਵਿਚ ਛਾਲੇ (Mouth Ulcer) ਹੋਣਾ ਵੈਸੇ ਤਾਂ ਇਕ ਆਮ ਜਿਹੀ ਗੱਲ ਹੈ ਪਰੰਤੂ ਪੇਟ ਦੀ ਗੜਬੜੀ ਕਾਰਨ ਵੀ ਮੂੰਹ ਅਤੇ ਜੀਭ ਉੱਪਰ ਛਾਲਿਆਂ ਦੀ ਸਮੱਸਿਆ ਹੋ ਸਕਦੀ ਹੈ |ਜੇਕਰ ਸਮੇਂ ਸਿਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਪਰੇਸ਼ਾਨੀ ਤੁਹਾਡੀ ਹੋਰ ਵੀ ਵੱਧ ਸਕਦੀ ਹੈ ਅਤੇ ਕੁੱਝ ਖਾਣ ਪੀਣ ਵਿਚ ਦਿੱਕਤ ਆਉਣ ਲੱਗਦੀ ਹੈ |ਇਸ ਤੋਂ ਛੁਟਕਾਰਾ ਪਾਉਣ ਲਈ ਮਾਰਕੀਟ ਵਿਚੋਂ ਦਵਾਈਆਂ ਤਾਂ ਬਹੁਤ ਮਿਲਦੀਆਂ ਹਨ ਪਰ ਕਈ ਵੀਰ ਇਹਨਾਂ ਦਵਾਈਆਂ ਨਾਲ ਆਰਾਮ ਨਹੀਂ ਮਿਲਦਾ |
ਜੇਕਰ ਇਸ ਸਮੱਸਿਆ ਵਿਚ ਤੁਸੀਂ ਕੁੱਝ ਘਰੇਲੂ ਨੁਸਖੇ ਆਪਣਾ ਕੇ ਦੇਖੋ ਤਾਂ ਸ਼ਾਇਦ ਤੁਹਾਨੂੰ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਰਾਹਤ ਮਿਲ ਸਕਦੀ ਹੈ |ਅਸੀਂ ਤੁਹਾਨੂੰ ਜੀਭ ਅਤੇ ਮੂੰਹ ਦੇ ਛਾਲਿਆਂ ਬਾਰੇ ਇਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਛਾਲਿਆਂ ਨੂੰ ਮਿੰਟਾ ਵਿਚ ਵਿਚ ਹੀ ਗਾਇਬ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ………
ਜ਼ਿਆਦਾਤਰ ਮੂੰਹ ਦੇ ਛਾਲੇ ਪੇਟ ਦੀ ਗੜਬੜੀ ਨਾਲ ਹੀ ਹੁੰਦੇ ਹਨ |ਇਹ ਛਾਲੇ ਕਦੇ-ਕਦੇ ਜੀਭ ਦੀ ਨੋਕ ਉੱਪਰ ਤੇ ਤੇ ਕਦੇ ਜੀਭ ਦੇ ਵਿਚਕਾਰ ਨਿਕਲਦੇ ਹਨ |ਇਹਨਾਂ ਛਾਲਿਆਂ ਦੇ ਕਾਰਨ ਵਾਰ-ਵਾਰ ਮੂੰਹ ਵਿਚੋਂ ਪਾਣੀ ਆਉਣ ਲੱਗ ਜਾਂਦਾ ਹੈ ਅਤੇ ਇਹਨਾਂ ਛਾਲਿਆਂ ਵਿਚ ਦਰਦ ਅਤੇ ਜਲਣ ਵੀ ਬਹੁਤ ਹੁੰਦੀ |ਸਾਡੇ ਬੁੱਲਾਂ ਉੱਪਰ ਵੀ ਇਹ ਛਾਲੇ ਆ ਜਾਂਦੇ |ਮੂੰਹ ਵਿਚ ਛਾਲੇ ਹੋ ਰਹੇ ਹਨ ਅਤੇ ਇਸਦਾ ਸਿੱਧਾ ਮਤਲਬ ਹੈ ਕਿ ਸਾਡਾ ਪੇਟ ਸਾਫ਼ ਨਹੀ ਹੋ ਰਿਹਾ ਅਤੇ ਆਂਤ ਤੁਹਾਡੀ ਕਚਰੇ ਨਾਲ ਭਰੀ ਹੋਈ ਹੈ |ਇਸ ਲਈ ਸਭ ਤੋਂ ਆਸਾਨ ਇਲਾਜ ਹੈ ਕਿ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਓ ਜਿਵੇਂ ਹੀ ਸਾਡੀ ਵੱਡੀ ਆਂਤ ਸਾਫ਼ ਹੋ ਜਾਵੇਗੀ ਤੇ ਛਾਲੇ ਕਦੇ ਨਹੀਂ ਹੋਣਗੇ |
ਛਾਲਿਆਂ ਲਈ ਕੁੱਝ ਘਰੇਲੂ ਉਪਾਅ……
1-ਹਲਦੀ-ਹਲਦੀ ਬਹੁਤ ਹੀ ਗੁਣਕਾਰੀ ਹੁੰਦੀ ਇਕ ਗਿਲਾਸ ਪਾਣੀ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਮਿਕਸ ਕਰ ਲਵੋ ਅਤੇ ਹੁਣ ਇਸ ਪਾਣੀ ਨਾਲ ਗਰਾਰੇ ਕਰੋ |ਦਿਨ ਵਿਚ 2-3 ਵਾਰ ਇਹ ਪ੍ਰਯੋਗ ਕਰਨ ਨਾਲ ਤੁਹਾਨੂੰ ਛਾਲਿਆਂ ਤੋਂ ਰਾਹਤ ਮਿਲੇਗੀ |
2-ਦੇਸੀ ਘਿਉ-ਜੇਕਰ ਤੁਸੀਂ ਇਹਨਾਂ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਕੁੱਝ ਜਿਆਦਾ ਹੀ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਸ਼ੁੱਧ ਦੇਸੀ ਘਿਉ ਨੂੰ ਛਾਲਿਆਂ ਉੱਪਰ ਲਗਾਓ ਸਵੇਰ ਤੱਕ ਤੁਹਾਡੇ ਛਾਲੇ ਬਿਲਕੁਲ ਗਾਇਬ ਹੋ ਜਾਣਗੇ|
3-ਨਮਕ-ਇਕ ਗਿਲਾਸ ਪਾਣੀ ਵਿਚ ਥੋੜਾ ਜਿਹਾ ਨਮਕ ਪਾ ਕੇ ਕੁਰਲੀਆਂ ਕਰੋ ਅਤੇ ਦਿਨ ਵਿਚ 1-2 ਵਾਰ ਇਸ ਪ੍ਰਯੋਗ ਨੂੰ ਕਰਨ ਨਾਲ ਤੁਹਾਡੇ ਛਾਲੇ ਖਤਮ ਹੋ ਜਾਣਗੇ |
4-ਸ਼ਹਿਦ-ਸ਼ਹਿਦ ਨੂੰ ਵੀ ਮੂੰਹ ਅਤੇ ਜੀਭ ਦੇ ਛਾਲਿਆਂ ਨੂੰ ਖਤਮ ਕਰਨ ਵਿਚ ਬਹੁਤ ਲਾਭਦਾਇਕ ਮੰਨਿਆਂ ਜਾਂਦਾ ਹੈ ਦਿਨ ਵਿਚ 3-4 ਵਾਰ ਛਾਲਿਆਂ ਉੱਪਰ ਸ਼ਹਿਦ ਲਗਾਓ |ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ |
5-ਬਰਫ਼-ਬਰਫ਼ ਦਾ ਇਸਤੇਮਾਲ ਕਰਕੇ ਵੀ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ |ਬਰਫ਼ ਨੂੰ ਛਾਲਿਆਂ ਉੱਪਰ ਰਗੜੋ ਅਤੇ ਦਿਨ ਵਿਚ 4-5 ਵਾਰ ਅਜਿਹਾ ਪ੍ਰਯੋਗ ਕਰਨ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ