ਰਾਜਸਥਾਨ ਚ ਦੁੱਧ ਦੀ ਕੀਮਤ ਹੈ 3000 ਰੁਪਏ ਲੀਟਰ! ਦੇਸ਼ ਦੇ ਹਲਾਤ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਾਰਤ ‘ਚ ਕਈ ਇਲਾਕਿਆਂ ‘ਚ ਦੁੱਧ 52-55 ਤੋਂ ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਪਰ ਉੱਥੇ ਹੀ ਰਾਜਸਥਾਨ ‘ਚ ਇੱਕ ਲੀਟਰ ਦੁੱਧ ਦੇ ਬਦਲੇ 3000 ਰੁਪਏ ਦੀ ਆਮਦਨੀ ਹੋ ਰਹੀ ਹੈ। ਇਹ ਗੱਲ ਬਿਲਕੁਲ ਸੱਚ ਹੈ। ਇਹ ਕੈਮਲ ਮਿਲਕ (ਊਂਠਣੀ ਦਾ ਦੁੱਧ) ਹੈ ਜਿਸ ਦੀ ਅਮਰੀਕਾ ‘ਚ ਕਾਫ਼ੀ ਮੰਗ ਹੈ। ਕੈਮਲ ਮਿਲਕ ਅਤੇ ਇਸ ਤੋਂ ਬਣੇ ਮਿਲਕ ਪਾਊਡਰ ਦੀ ਡਿਮਾਂਡ ਅਮਰੀਕਾ ‘ਚ ਲਗਾਤਾਰ ਵਧ ਰਹੀ ਹੈ। ਇਹ ਹੀ ਕਾਰਨ ਹੈ ਕਿ ਇੱਕ ਲੀਟਰ ਦੁੱਧ ਦੀ ਕੀਮਤ 50 ਡਾਲਰ ਤੱਕ ਪਹੁੰਚ ਗਈ ਹੈ। ਜਿਸ ਦੇ ਕਾਰਨ ਰਾਜਸਥਾਨ ‘ਚ ਊਂਠ ਰੱਖਣ ਵਾਲੇ ਲੋਕ ਦਿਨੋਂ ਦਿਨ ਦੁੱਗਣੀ – ਚੌਗਣੀ ਕਮਾਈ ਕਰ ਰਹੇ ਹਨ।

ਕੈਮਲ ਮਿਲਕ ਖਰੀਦਣ ਵਾਲੇ ਜਿਆਦਾਤਰ ਲੋਕ ਅਮਰੀਕਾ ਦੇ ਹਨ ਜੋ ਕਿ ਇੱਕ ਲੀਟਰ ਦੁੱਧ ਦੇ ਬਦਲੇ 3000 ਰੁਪਏ ਦੇ ਰਹੇ ਹਨ। ਇਹ ਗੱਲ ਰਾਜਸਥਾਨ ‘ਚ ਊਂਠ ਰੱਖਣ ਵਾਲਿਆ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ, ਜਿਹੜੇ ਬੀਕਾਨੇਰ, ਕੱਛ ਅਤੇ ਸੂਤਰ ‘ਚ ਮੈਨਿਊਫੈਕਚਰਿੰਗ ਯੁਨਿਟਾਂ ਨੂੰ ਦੁੱਧ ਵੇਚਦੇ ਹਨ। ਇਸ ਦੁੱਧ ਨੂੰ 200ml ਦੇ ਟ੍ਰੇਟਾ ਪੈਕ ‘ਚ ਵੇਚਿਆ ਜਾਂਦਾ ਹੈ, ਜਦੋਂ ਕਿ ਪ੍ਰੋਸੈਸਡ ਪਾਊਡਰ ਨੂੰ 200 ਅਤੇ 500 ਗ੍ਰਾਮ ਦੇ ਪੈਕਟਾ ‘ਚ ਭਰ ਕੇ ਵੱਚਿਆ ਜਾਂਦਾ ਹੈ।

ਇਸ ਤੋਂ ਬਾਅਦ ਅੱਗੇ ਦੇ ਰਾਹ ਨੂੰ ਈ-ਕਾਮਰਸ ਨੇ ਸੌਖਾ ਕਰ ਦਿੱਤਾ ਹੈ। ਜਿੱਥੇ ਖਰੀਦਣ ਅਤੇ ਵੇਚਣ ਵਾਲੇ ਪਹਿਲਾਂ ਹੀ ਜੁੜੇ ਹੁੰਦੇ ਹਨ। ਜਿੱਥੇ ਇੱਕ ਕੰਪਨੀ 6000 ਲੀਟਰ ਦੁੱਧ ਹਰ ਮਹੀਨੇ ਐਮਾਜਾਨ ਡਾਟ ਕਾਮ ‘ਤੇ ਵੇਚਦੀ ਹੈ। ਅੱਜ ਦੇ ਸਮੇਂ ਕੈਮਲ ਮਿਲਕ ਕਾਫ਼ੀ ਸਪੈਸ਼ਲ ਹੈ।……  ਇਰਾਨ ਦੀ ਮਸਾਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸ ਦੇ ਖੋਜ – ਕਰਤਾਵਾਂ ਦਾ ਕਹਿਣਾ ਹੈ ਕਿ ਕੈਮਲ ਮਿਲਕ ‘ਚ ਗਾਂ ਦੇ ਦੁੱਧ ਨਾਲੋਂ ਘੱਟ ਲੈਕਟੋਜ ਹੁੰਦਾ ਹੈ। ਇਸ ਕਾਰਨ ਇਹ ਉਹਨਾਂ ਲੋਕਾਂ ਲਈ ਵਧੀਆਂ ਵਿਕਲਪ ਹੈ ਜੋ ਕਿ ਜਿਆਦਾ ਲੈਕਟੋਜ ਨਹੀਂ ਲੈਣਾ ਚਾਹੁੰਦੇ। ਇਸ ਤੋਂ ਬਿਨਾਂ ਇਹ ਡਾਇਰੀਆ ਦਾ ਕਾਰਨ ਬਣਨ ਵਾਲੇ ਵਾਇਰਸ ਤੋਂ ਬਚਣ ਦਾ ਇੱਕ ਚੰਗਾ ਰਾਸਤਾ ਹੈ। ਇਹ ਉਹਨਾਂ ਜੀਵਣੂਆਂ ਨੂੰ ਪੈਦਾ ਹੀ ਨਹੀਂ ਹੋਣ ਦਿੰਦਾ ਜੋ ਕਿ ਡਾਇਰੀਆ ਦਾ ਕਾਰਨ ਬਣਦੇ ਹਨ।

ਇੱਕ ਅਧਿਐਨ ਦੇ ਅਨੁਸਾਰ ਕੈਮਲ ਮਿਲਕ ‘ਚ ਇੰਸੁਲਿਨ ਦੀ ਤਰ੍ਹਾਂ ਇੱਕ ਤੱਤ ਹੁੰਦਾ ਹੈ। ਇਸ ਕਾਰਨ ਜਾਨਵਰਾਂ ‘ਚ ਇੰਸੁਲਿਨ ਦੀ ਜਰੂਰਤ ਘੱਟ ਹੋ ਜਾਂਦੀ ਹੈ। ਪਰ ਇਹ ਗੱਲ ਦੱਸਣਯੋਗ ਹੈ ਕਿ ਇਸ ਨੂੰ ਲੈ ਕੇ ਅਜੇ ਤੱਕ ਇਨਸਾਨਾਂ ‘ਤੇ ਇਸ ਦੇ ਅਸਰ ਦੀ ਖੋਜ ਨਹੀਂ ਕੀਤੀ ਗਈ। ਉਮੀਂਦ ਹੈ……..  ਕਿ ਇਸ ‘ਤੇ ਵੀ ਖੋਜ ਕਲਦ ਹੀ ਸ਼ੁਰੂ ਕਰ ਕੇ ਇਸ ਦੇ ਨਤੀਜੇ ਪੇਸ਼ ਕੀਤੇ ਜਾਣਗੇ। ਕੈਮਲ ਮਿਲਕ ਕਈ ਤਰ੍ਹਾਂ ਦੇ ਪਰਿਵਰਤਨਾਂ ਤੋਂ ਵੀ ਬਚਾਉਦਾ ਹੈ। ਇਸ ‘ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਬਿਨਾਂ ਇਹ ਛੇਤੀ ਹੀ ਹਜਮ ਵੀ ਹੋ ਜਾਂਦਾ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: