ਅੱਜ ਰੈਲੀ ‘ਚ ਮੋਦੀ ਵੱਲੋਂ ਪੱਗ ਦੀ ਬੇਅਦਬੀ ਮਾਮਲੇ ਤੇ ਅਕਾਲੀ ਲੀਡਰਾਂ ਅਤੇ ਮੋਦੀ ਦਾ ਹੋ ਰਿਹਾ ਵਿਰੋਧ .. ਅੱਜ ਮਲੋਟ ਦੀ ਅਕਾਲੀ ਭਾਜਪਾ ਰੈਲੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਜਰੀ ਭਰੀ .. ਅਕਾਲੀ ਨੇਤਾਵਾਂ ਵੱਲੋਂ ਮੋਦੀ ਦੇ ਸਿਰ ਤੇ ਟੋਪੀ ਵਾਂਗ ਪੱਗ ਰੱਖਣ ਅਤੇ ਤੁਰੰਤ ੳੁਤਾਰ ਦੇਣ ਨੂੰ ਲੈ ਕੇ ਕਾਫੀ ਲੋਕ ਸ਼ੌਸ਼ਲ ਮੀਡੀਆ ਤੇ ਇਸ ਦਾ ਵਿਰੋਧ ਕਰ ਰਹੇ ਹਨ .. ਤੁਸੀਂ ਵੀਡਿਓ ਵਿੱਚ ਦੇਖੋ ਅਤੇ ਆਪਣੇ ਵਿਚਾਰ ਦਿਓ ਜੀ … ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ। ਮਲੋਟ ਵਿਚ ਰੱਖੀ ਗਈ ਕਿਸਾਨ ਰੈਲੀ ਦੌਰਾਨ ਮੋਦੀ ਸਰਕਾਰ ਦੇ ਸੋਹਲੇ ਗਾਉਂਦੇ ਹੋਏ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਚਾਰ ਸਾਲਾਂ ਵਿਚ ਕ੍ਰਿਸ਼ਮਾ ਕਰਕੇ ਵਿਖਾਇਆ ਹੈ। ਪਿਛਲੇ 60-70 ਸਾਲ ਵਿਚ ਜੋ ਨਹੀਂ ਹੋ ਸਕਿਆ ਉਹ ਪ੍ਰਧਾਨ ਮੰਤਰੀ ਨੇ 4 ਸਾਲਾਂ ਵਿਚ ਕਰਕੇ ਵਿਖਾਇਆ ਹੈ। ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿਨ ਰਾਤ ਕੀਤੀ ਗਈ ਮਿਹਨਤ ਸਦਕਾ ਹੀ ਦੇਸ਼ ਤਰੱਕੀ ਦੀਆਂ ਰਾਹਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਭਰ ਦੇ ਤਾਕਤਵਰ ਮੁਲਕ ਭਾਰਤ ਨਾਲ ਦੋਸਤੀ ਕਰਨਾ ਚਾਹੁੰਦੇ ਹਨ, ਇਹ ਸਿਰਫ ਪ੍ਰਧਾਨ ਮੰਤਰੀ ਦੀ ਬਦੌਲਤ ਹੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਰੈਲੀ ਸਿਆਸੀ ਨਹੀਂ ਬਲਕਿ ਫ਼ਸਲਾਂ ਵਿਚ ਵਾਧੇ ਦੇ ਭਾਅ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ ਲਈ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ