ਧੰਨ ਹੈ ਓਹ ਪਰਿਵਾਰ ਜਿਸ ਦੀ ਇਹ ਬੱਚੀ ਹੈ ਤੇ ਗੁਰੂ ਲੜ੍ਹ ਲੱਗੀ ਹੈ ਲੋੜ੍ਹ ਹੈ ਆਪਣੇ ਬੱਚਿਆਂ ਨੂੰ ਧਰਮ ਵਿੱਚ ਪੱਕੇ ਕਰਨ ਦੀ ਤਾਂ ਹੀ ਓ੍ਹਨਾਂ ਦਾ ਭਵਿੱਖ ਚੰਗਾ ਬਣੇਗਾ ..we should learn from this adorable kid how cute she is hats off to the her parents who play a major role to teach her such beautiful sayings. From Gurbani now a days all parents r busy teaching their kids dance singing we should all teach our kids about sikhi ..ਆਪਣੇ ਬੱਚਿਆਂ ਨੂੰ ਮੋਬਾਇਲ ਵਿੱਚ ਕਾਰਟੂਨ ਦਿਖਾਓਣ …. ਦੀ ਬਜਾੲੈ ਸਿੱਖੀ ਵਾਲੇ ਪਾਸੇ ਲਾਵੋ .. ਸ਼ੱਕ ਨਹੀਂ ‘ਸਿੱਖੀ ਤਾਂ ਮਨ ਦੀ’ ਹੀ ਹੋਣੀ ਹੈ। ਬਹੁਤ ਪਿਆਰਾ, ਵਜ਼ਨਦਾਰ, ਵਧੀਆ ਸ਼ਬਦ ਹੈ। ਫ਼ਿਰ ਵੀ ਦੁਖਾਂਤ ਹੈ ਕਿ ਅੱਜ ਇਹ ਸ਼ਬਦ ਉਹਨਾਂ ਵੱਲੋਂ ਆ ਰਿਹਾ ……. ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਿੱਖੀ ਹੈ ਕੀ? ਅੱਜ ਇਹ ਲਫ਼ਜ਼ ਆ ਰਿਹਾ ਹੈ ਉਹਨਾਂ ਵੱਲੋ ਜਿਹੜੇ ਇਸ ਉਤਮ ਲਫ਼ਜ਼ ਨੂੰ ਕੇਵਲ ਪਤਿਤਪੁਣੇ ਦੇ ਬਹਾਨੇ ਲਈ ਹੀ ਵਰਤ ਰਹੇ ਹਨ। ਇਸ ਲਈ ਹੱਥਲਾ ਵਿਸ਼ਾ ਹੋਰ ਵੀ ਵਧ ਜ਼ਰੂਰੀ ਹੈ। ਮਨ ਦੀ ਸਿੱਖੀ ਕੀ ਹੈ? – ਆਓ! ਇੱਕ ਵਾਰੀ ਅੰਦਾਜ਼ਾ ਲਈਏ ਕਿ ਮਨ ਦੀ ਸਿੱਖੀ ਹੈ ਕੀ? ਦਰਅਸਲ ਜਦੋਂ ਤੀਕ ਮਨੁੱਖ ਆਪਣੀ ਮੱਤ ਨੂੰ ਪੱਠੇ ਪਾ ਰਿਹਾ ਜਾਂ ਆਪਣੀ ਅਕਲ ਨੂੰ ਹੀ ਵੱਡਾ ਮੰਨ ਰਿਹਾ ਹੈ, ਉਤਨੀ ਦੇਰ ਉਸ ਨੂੰ ਮਨ ਦੀ ਸਿੱਖੀ ਦਾ ਪਤਾ ਵੀ ਨਹੀਂ ਲਗ ਸਕਦਾ। ਉਦੋਂ ਤੀਕ ਗੁਰੂ ਦੀ ਮੱਤ ਤੋਂ ਦੂਰ ਅਨਮੱਤ, ਮਨਮੱਤ, ਹੂੜਮੱਤ, ਦੁਰਮੱਤ, ਕਰਮਕਾਂਡ, ਅੰਧਵਿਸ਼ਵਾਸ, ਵਿਪਰਣ ਰੀਤਾਂ ਨੇ ਹੀ ਮਨੁੱਖ ਨੂੰ ਘੇਰਿਆ ਹੁੰਦਾ ਹੈ। ਕਾਰਨ, ਮਨੁੱਖ ਆਪਣੇ ਆਪ ਨੂੰ ਅਤਿ ਸਿਆਣਾ ਸਮਝ ਰਿਹਾ ਹੁੰਦਾ ਹੈ। ਇਸ ਦੇ ਉਲਟ ‘ਮਨ ਦੀ ਸਿੱਖੀ’ ਲਈ ਤਾਂ ਗੁਰੂ ਤੋਂ ਮੰਗ ਕਰਣੀ ਹੁੰਦੀ ਹੈ। ਆਪਣੀ ਮੱਤ ਗੁਰੂ ਚਰਨਾਂ `ਚ ਅਰਪਣ ਕਰ ਕੇ ਅਰਜ਼ੋਈ ਕਰਣੀ ਹੈ “ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ” (ਪੰ: ੪੮੨)। ਇਹ ਹੈ ਅਵਸਥਾ ਜਦੋਂ ਮਨੁੱਖ ਆਪਣਾ ਚੰਚਲ ਮਨ ਗੁਰੂ ਨੂੰ ਸਉਂਪ ਦੇਂਦਾ ਤੇ ਮੰਗ ਕਰਦਾ ਹੈ ‘ਸੱਚੇ ਪਾਤਸ਼ਾਹ! ਮੈਨੂੰ ਮਨ ਨੀਵਾਂ ਤੇ ਮੱਤ ਉਚੀ ਬਖਸ਼ੋ’ ਇਸ ਤਰ੍ਹਾਂ ਜਦੋਂ ਹੰਕਾਰੀ ਮਨ ਨੂੰ ਗੁਰੂ ਚਰਣਾਂ `ਚ ਅਰਪਣ ਕਰਦਾ ਹੈ ਤਾਂ ਜਾ ਕੇ ਗੁਰੂ ਦੀ ਉਚੀ ਮੱਤ ਅੰਦਰ ਟਿਕਦੀ ਹੈ, ਪਹਿਲਾਂ ਨਹੀਂ। ਫ਼ੁਰਮਾਨ ਹੈ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੬)। ਜਦੋਂ ਤੀਕ ਮਨੁੱਖ ਨੇ ਗੁਰਬਾਣੀ ਗੁਰੂ ਦੀ ਸਿੱਖਿਆ ਨੂੰ ਆਪਣਾ ਜੀਵਨ ਅਰਪਣ ਨਹੀਂ ਕੀਤਾ, ਉਦੋਂ ਤੀਕ ਉਹ ਸਿੱਖ ਕਾਹਦਾ ਤੇ ਕਿਹੜੀ ‘ਮਨ ਦੀ ਸਿੱਖੀ’ ਦੀ ਗੱਲ ਕਰ ਰਿਹਾ ਹੈ?
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ