ਦੁਮਾਲਾ : ਫ਼ਾਰਸੀ ਸ਼ਬਦ ‘ ਦੁੰਬਾਲਹ’ ਦੇ ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ ਸ਼ਮਲਾ , ਜਾਂ ਦਸਤਾਰ ਅਥਵਾ ਸਾਫ਼ੇ ਦਾ ਲਟਕਦਾ ਹੋਇਆ ਸਿਰਾ; ਇਕ ਪ੍ਰਕਾਰ ਦੀ ਕਲਗ਼ੀ । ਸਿੱਖ ਜਗਤ ਵਿਚ ਇਸ ਦਾ ਸੰਬੰਧ ਨਿਹੰਗ ਸਿੰਘਾਂ ਨਾਲ ਹੈ ।
ਇਹ ਆਪਣੇ ਸਿਰ ਉਪਰ ਨੀਲੇ ਰੰਗ ਦੀ ਫਰਹਰੇਦਾਰ ਦਸਤਾਰ ਸਜਾਉਂਦੇ ਹਨ ਅਤੇ ਉਸ ਵਿਚ ਚਕ੍ਰ , ਤੋੜਾ , ਖੰਡਾ , ਕਿਰਪਾਨ , ਗਜਗਾਹ ਆਦਿ ਲਘੂ ਆਕਾਰ ਦੇ ਸ਼ਸਤ੍ਰ ਵੀ ਜੁਗਤ ਨਾਲ ਸਥਿਤ ਕਰਦੇ ਹਨ । ਪਹਿਲਾਂ ਕੇਵਲ ਫਰਹਰੇ ਨੂੰ ਹੀ ਦੁਮਾਲਾ ਕਿਹਾ ਜਾਂਦਾ ………… , ਹੁਣ ਨਿਹੰਗ ਸਿੰਘ ਦੀ ਸਮੁੱਚੀ ਉਚ-ਆਕਾਰੀ ਦਸਤਾਰ ਨੂੰ ਵੀ ‘ ਦੁਮਾਲਾ’ ਕਿਹਾ ਜਾਣ ਲਗਾ ਹੈ ।
ਇਸ ਦਾ ਆਰੰਭ ਕਈ ਸਿੰਘ ਦਸਮ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਬਾਬਾ ਫਤਹਿ ਸਿੰਘ ਨਾਲ ਜੋੜਦੇ ਹਨ ਕਿ ਉਹ ਇਕ ਦਿਨ ਇਸ ਪ੍ਰਕਾਰ ਦੇ ਬਸਤ੍ਰ ਧਾਰਣ ਕਰਕੇ ਆ ਗਏ ਅਤੇ ਗੁਰੂ ਜੀ ਨੇ ਇਸ ਭੇਸ ਦਾ ਆਰੋਪਣ ਨਿਹੰਗ ਸਿੰਘ ਉਤੇ ਕੀਤਾ । ਪਰ ਅਸਲ ਵਿਚ ਇਸ ਦਾ ਆਰੰਭ ਨਿਸ਼ਾਨਾਂ ਵਾਲੀ……. ਮਿਸਲ ਦੇ ਬਾਬਾ ਨੈਣਾ ਸਿੰਘ ਤੋਂ ਹੋਇਆ । ਕਿਉਂਕਿ ਯੁੱਧ ਵੇਲੇ ਨਿਸ਼ਾਨ ਧਾਰਣ ਕਰਨ ਵਾਲੇ ਸਿੰਘ ਨੂੰ ਯੁੱਧ ਕਰਮ ਕਰਨ ਲਈ ਮੁਕਤ ਰਖਣ ਦੇ ਉਦੇਸ਼ ਤੋਂ ਉਸ ਦੇ ਹੱਥ ਦੀ ਥਾਂ ਦਸਤਾਰ ਵਿਚ ਹੀ ਫਰਹਰਾ ਝੁਲਾ ਦਿੱਤਾ । ਇਸ ਤਰ੍ਹਾਂ ਦੁਮਾਲੇ ਦੀ ਪਿਰਤ ਪੈ ਗਈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ