ਨਹੀਂ ਸੀ ਪਤਨੀ ਦੇ ਚਾਲ ਚਲਣ ਠੀਕ, ਅਣਖ ਦੀ ਖਾਤਰ ਪਤੀ ਨੇ ਕਰ ਦਿੱਤਾ ਉਸਦਾ ਕਤਲ
ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ …..
ਅੱਜ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਮੋਗੇ ਦੇ ਪਿੰਡ ਹਿੰਮਤਪੁਰਾ ਦੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਉਸ ਦਾ ਚਾਲ-ਚੱਲਣ ਸਹੀ ਨਾ ਹੋਣ ਕਾਰਨ ਉਸ ਦਾ ਪਿੰਡ ਦੀ ਸੱਥ ਦੇ ਵਿੱਚ ਕਤਲ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ ਦੋਸ਼ੀ ਮੰਗਾ ਸਿੰਘ ਪੁੱਤਰ ਛੋਟੇ ਸਿੰਘ ਬੀਤੀ ਰਾਤ ਪਿੰਡ ਦੀ ਸੱਥ ਵਿੱਚ ਆਪਣੀ ਪਤਨੀ ਦੀ ਕੁੱਟ-ਮਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ ।
ਪਿੰਡ ਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਮੰਗਾ ਆਪਣੀ ਪਤਨੀ ਦੇ ਚਾਲ-ਚੱਲਣ ਸਹੀ ਨਾ ਹੋਣ ਕਾਰਨ ਉਸ ‘ਤੇ ਸ਼ੱਕ ਕਰਦਾ ਸੀ । ਇਸ ਕਾਰਨ ਕਈ ਵਾਰ ਉਹਨਾਂ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ । ਬੀਤੇ ਦਿਨ ਮੰਗੇ ਦੀ ਪਤਨੀ ਆਪਣੇ ਪ੍ਰੇਮੀ ਨੂੰ ਮਿਲਕੇ ਦੇਰ ਰਾਤ ਤੱਕ ਘਰ ਪਰਤੀ ਸੀ । ਇਸ ਬਾਰੇ ਜਦੋਂ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਸ ਨੇ …..ਰਾਡ ਨਾਲ ਆਪਣੀ ਪਤਨੀ ਦੀ ਬਹੁਤ ਕੁੱਟਮਾਰ ਕੀਤੀ । ਉਸ ਦੀ ਪਤਨੀ ਆਪਣੀ ਜਾਨ ਬਚਾਉਣ ਦੇ ਲਈ ਘਰੋਂ ਭੱਜ ਕੇ ਸੱਥ ਦੇ ਵਿੱਚ ਪਹੁੰਚੀ ਤੇ ਦੋਸ਼ੀ ਵੀ ਉਸ ਦਾ ਪਿੱਛਾ ਕਰਦਾ ਹੋਇਆ ਸੱਥ ਵਿੱਚ ਪਹੁੰਚ ਗਿਆ । ਜਿੱਥੇ ਆ ਕੇ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਮੰਗਾ ਸਿੰਘ ਇੱਕ ਸ਼ੈਲਰ ਦੇ ਵਿੱਚ ਮਜ਼ਦੂਰ ਸੀ । ਉਸ ਦਾ ਵਿਆਹ ਹਰਜਿੰਦਰ ਕੌਰ ਦੇ ਨਾਲ 12 ਕੁ ਸਾਲ ਪਹਿਲਾਂ ਹੋਇਆ ਸੀ ਜੋ ਜਲਾਲਦੀਵਾਲ ਦੀ ਰਹਿਣ ਵਾਲੀ ਸੀ ।
ਘਟਨਾ ਦਾ ਪਤਾ ਲੱਗਦਿਆਂ ਪੁਲਿਸ ਵੱਲੋਂ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਕੇ ਵਾਰਦਾਤ ਦੀ ਛਾਣ-ਬੀਣ ਕੀਤੀ ਅਤੇ ਪਿੰਡ ……ਵਾਲਿਆਂ ਤੋਂ ਇਸ ਘਟਨਾ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ । ਪੁਲਿਸ ਨੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਇਹ ਵੀ ਜਾਣਕਾਰੀ ਮਿਲੀ ਕਿ ਇਹ ਸਾਰੀ ਘਟਨਾ ਸੱਥ ਵਿੱਚ ਲੱਗੇ ਇੱਕ ਸੀ.ਸੀ.ਟੀ.ਵੀ ਦੇ ਵਿੱਚ ਕੈਦ ਹੋ ਚੁੱਕੀ ਹੈ । ਹੁਣ ਪੁਲਿਸ ਦੋਸ਼ੀ ਮੰਗੇ ਦੀ ਭਾਲ ਕਰ ਰਹੀ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਉਹ ਦੋਸ਼ੀ ਨੂੰ ਕਾਬੂ ਕਰ ਲਵੇਗੀ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ