ਵੱਡੀ ਦੁਖਦਾਇਕ ਖਬਰ ਪਟਿਆਲਾ ਦੇ ਕਈ ਪਿੰਡਾਂ ਚ ਅੱਗ ਨਾਲ ਬੁਰਾ-ਹਾਲ ਤੇ ਕਈ!!

ਵੱਡੀ ਦਰਦਨਾਕ ਖ਼ਬਰ : ਅੱਗ ਨੇ ਕੀਤੇ ਹਾਲੋ-ਬੇਹਾਲ ਪਟਿਆਲਾ ਦੇ ਕਈ ਪਿੰਡ ਤੇਜ਼ ਹਨ੍ਹੇਰੀ ਕਾਰਨ ਜਿੱਥੇ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕ ਪ੍ਰੇਸ਼ਾਨ ਹੋਏ ਉੱਥੇ ਅੱਜ ਪਟਿਆਲਾ ਦੇ ਪਿੰਡ ਅਦਾਲਤੀਵਾਲਾ ‘ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ। ਉੱਧਰ ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤਾ ਕਾਫੀ ਦੇਰ ਨਾਲ ਪਹੁੰਚਿਆ।  ਇਸ ਤੋਂ ਪਹਿਲਾਂ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਪੰਜਾਬ ਵਿੱਚ ਅੱਜ ਮੌਸਮ ਅਚਾਨਕ ਆਪਣੇ ਰੰਗ ਦਿਖਾ ਗਿਆ। ਅੱਜ ਸਵੇਰੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ ਹਨੇਰੀ ਆਈ ਜਿਸ ਕਰਕੇ ਆਮ ਜਨ ਜੀਵਨ ਕਾਫੀ ਸਮੇਂ ਲਈ ਪ੍ਰਭਾਵਿਤ ਹੋ ਗਿਆ। ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਚਾਨਕ ਸਵੇਰੇ ਮੌਸਮ ਵਿਚ ਖ਼ਰਾਬੀ ਆ ਗਈ । ਜਿਸ ਦੇ ਚੱਲਦਿਆਂ ਭਾਰੀ ਤੂਫ਼ਾਨ ਸ਼ੁਰੂ ਹੋ ਗਿਆ। ਇਸ ਤੇਜ਼ ਝੱਖੜ ਤੇ ਬਰਸਾਤ ਨੇ ਬਿਜਲੀ ਦੇ ਖੰਭੇ, ਦਰੱਖਤ ਤੇ ਸ਼ੈੱਡ ਉਖਾੜ ਸੁੱਟੇ। ਇਸੇ ਤਰਾਂ ਮੌਸਮ ਵਿਚ ਖ਼ਰਾਬੀ ਦੇ ਚੱਲਦਿਆਂ ਲੁਧਿਆਣਾ ਵਿਖੇ ਤੇਜ਼ ਹਨੇਰੀ ਅਤੇ ਬਰਸਾਤ ਦੇ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਦਿਨ ‘ਚ ਹੀ ਛਾਏ ਹਨੇਰੇ ਕਾਰਨ ਵਾਹਨ ਚਾਲਕਾਂ ਨੂੰ ਲਾਈਟਾਂ ਜਗਾਉਣ ਲਈ ਮਜਬੂਰ ਹੋਣਾ ਪਿਆ। ਉਧਰ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਪਿੰਡ ਘਾਂਗਾ ਕਲਾ ‘ਚ ਇੱਕ ਦੁਖਭਰੀ ਘਟਨਾ ਵਾਪਰੀ। ਇਸ ਤਰਾਂ ਆਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਚਰਨ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਰੂਪ ‘ਚ ਹੋਈ ਹੈ। ਗੁਰਚਰਨ ਸਿੰਘ ਆਪਣੇ ਪਸ਼ੂ ਲੈ ਕੇ ਪਿੰਡ ਦੇ ਛੱਪੜ ‘ਤੇ ਗਿਆ ਹੋਇਆ ਸੀ, ਜਿੱਥੇ ਉਹ ਆਸਮਾਨੀ ਬਿਜਲੀ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਿਜਲੀ ਡਿੱਗਣ ਨਾਲ ਮ੍ਰਿਤਕ ਦਾ ਇੱਕ ਪਾਸਾ ਸੜ ਗਿਆ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। 


Posted

in

by

Tags: