ਪੰਜਾਬ ਪੁਲਿਸ ਦਾ ਏਹ ਅਫਸਰ ਬਣਿਆ ਹੋਇਆ ਹੈ ਮੁਲਜਿਮਾਂ ਲਈ …..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤੁਸੀਂ ਜ਼ਿਆਦਾ ਤਰ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੀ ਮੋਟੇ ਢਿੱਡ ਅਤੇ ਥੁਲਥਲੇ ਪੁਲਿਸ ਵਾਲਿਆਂ ਦੀ ਫ਼ੋਟੋਆਂ ਨੂੰ ਲੈ ਕੇ ਜੋਕਸ ਵੇਖੇ ਹੋਣਗੇ
ਪਰ ਪੰਜਾਬ ਪੁਲਿਸ ਦਾ ਇੱਕ ਅਫ਼ਸਰ ਇਹ ਵੀ ਹੈ ਜੋ 48 ਸਾਲ ਦੀ ਉਮਰ ‘ਚ ਵੀ ਆਪਣੇ ਵਧੀਆ ਫ਼ਿਜ਼ੀਕ ਅਤੇ ਸਰੀਰ ਨੂੰ ਲੈ ਕੇ ਨੌਜਵਾਨਾਂ ‘ਚ ਮਿਸਾਲ ਬਣਿਆ ਹੋਇਆ ਹੈ । ਇਹ ਹੈ ਪੰਜਾਬ ਦੇ ਰੋਪੜ ਡਿਸਟ੍ਰਿਕਟ ਦੇ CIA ਇੰਚਾਰਜ ਇੰਸਪੈਕਟਰ ਅਤੁੱਲ ਸੋਨੀ ।
ਅਤੁੱਲ ਸੋਨੀ ਦਾ ਸਰੀਰ ਵੇਖ ਕੇ ਤੁਸੀਂ ਆਪ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਉਨ੍ਹਾਂ ਨੇ ਕਈ ਸਾਲਾ ਦੀ ਮਿਹਨਤ ਤੋਂ ਬਾਅਦ ਇਹਦਾ ਦਾ ਸਰੀਰ ਬਣਾਇਆ ਹੋਵੇਗਾ । ਅਤੁੱਲ ਸੋਨੀ ਦੀ ਉਮਰ 48 ਸਾਲ ਹੈ ਪਰ ਅੱਜ ਵੀ ਨੌਜਵਾਨਾਂ ਨੂੰ ਉਹ ਬੋਡੀ ਬਿਲਡਿੰਗ ਦੇ ਮਾਮਲੇ ‘ਚ ਕੜੀ ਟੱਕਰ ਦੇ ਰਹੇ ਹਨ । ਅਤੁੱਲ ਸੋਨੀ ਜਦੋ ਜਿੰਮ ‘ਚ ਕਸਰਤ ਕਰਦੇ ਹਨ ਤਾਂ ਵਧੀਆ ਤੋਂ ਵਧੀਆ ਨੌਜਵਾਨ ਵੀ ਹੈਰਾਨ ਹੋ ਜਾਂਦੇ ਹਨ ।
ਇੰਸਪੈਕਟਰ ਅਤੁੱਲ ਸੋਨੀ ਨੇ ਦੱਸਿਆ ਕਿ ਉਹ ਜਦੋ ਛੋਟੇ ਹੁੰਦੇ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਗ੍ਰਾਉੰਡ ‘ਚ ਲੈ ਕੇ ਜਾਂਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਉਦੋਂ ਤੋਂ ਹੀ ਆਪਣੇ ਆਪ ਨੂੰ ਫਿੱਟ ਰੱਖਣ ਦਾ ਸ਼ੌਕ ਪੈ ਗਿਆ ਸੀ । ਅਤੁੱਲ ਸੋਨੀ ਆਪਣੇ ਸਖ਼ਤ ਨੌਕਰੀ ਤੋਂ ਬਾਅਦ ਵੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ ਤਿੰਨ ਘੰਟੇ ਜਿੰਮ ਲਾਉਂਦੇ ਹਨ ।
ਉਨ੍ਹਾਂ ਦਾ ਮਕਸਦ ਆਪਣੇ ਆਪ ਨੂੰ ਫਿੱਟ ਰੱਖਣਾ ਹੈ । ਅਤੁੱਲ ਸੋਨੀ ਦੇ ਕੋਚ ਦੇ ਮੁਤਾਬਿਕ ਜਿੰਮ ‘ਚ ਅਤੁੱਲ ਸੋਨੀ ਨੂੰ ਕਸਰਤ ਕਰਦੇ ਹੋਏ ਵੇਖ ਸਾਰੇ ਉਨ੍ਹਾਂ ਬਾਰੇ ਪੁੱਛਦੇ ਹਨ । ਅਤੁੱਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੋਡੀ ਬਿਲਡਿੰਗ ਦਾ ਸ਼ੌਕ ਪਹਿਲਾ ਤੋਂ ਹੀ ਸੀ ਪਰ ਜਦੋ ਉਹ 2006 ‘ਚ ਡੈਪੂਟੇਸ਼ਨ ਟੇ ਯੂਨਾਈਟਿਡ ਨੇਸ਼ਨ ਦੇ ਇੱਕ ਪ੍ਰੋਗਰਾਮ ਦੇ ਤਹਿਤ ਉਹ ਯੂਗੋਸਲੋਵਾਕੀਆਂ ਗਏ ਤਾਂ ਉਨ੍ਹਾਂ ਨੇ ਸਪੇਨ ਦੇ ਪੁਲਿਸ ਮੁਲਾਜ਼ਮ ਨੂੰ ਵੇਖਿਆ ਅਤੇ ਮਹਿਸੂਸ ਕੀਤਾ ਇਹ ਪੁਲਿਸ ਅਫ਼ਸਰ ਬਿਲਕੁਲ ਫਿੱਟ ਹਨ ਅਤੇ ਵਧੀਆ ਸਰੀਰ ਹੋਣ ਦੇ ਕਾਰਨ ਬਹੁਤ ਵਧੀਆ ਦਿੱਖ ਦੇ ਹਨ ।
ਜਿਸ ਤੋਂ ਬਾਅਦ ਅਤੁੱਲ ਸੋਨੀ ਨੇ ਬੋਡੀ ਬਿਲਡਿੰਗ ਸ਼ੁਰੂ ਕਰਤੀ ਅਤੇ ਵਧੀਆ ਸਰੀਰ ਬਣਾਇਆ । ਅਤੁੱਲ ਸੋਨੀ ਪਿਛਲੇ 15 ਸਾਲਾਂ ਤੋਂ ਖਾਣੇ ‘ਚ ਆਟੇ ਦੀ ਵਰਤੋਂ ਨਹੀਂ ਕਰ ਰਹੇ ਅਤੇ ਸਿਰਫ਼ ਆਪਣੇ ਸਰੀਰ ਦੇ ਹਿਸਾਬ ਨਾਲ ਡਾਈਟ ਫੂਡ ਖਾਂਦੇ ਹਨ । ਅਤੁੱਲ ਸੋਨੀ ਜਦੋ ਆਰੋਪੀਆਂ ਤੋਂ ਪੁੱਛ ਗਿੱਛ ਕਰਦੇ ਹਨ ਤਾਂ ਆਰੋਪੀ ਉਨ੍ਹਾਂ ਦੇ ਸਰੀਰ ਵਾਲ ਵੇਖ ਘਬਰਾ ਜਾਂਦੇ ਹਨ ਅਤੇ ਸਚਾਈ ਉਗਲ ਦੇਂਦੇ ਹਨ ।
ਅਤੁੱਲ ਸੋਨੀ ਦੇ ਮੁਤਾਬਿਕ ਜਦੋ ਉਹ ਰੇਡ ਲਈ ਨਿਕਲਦੇ ਹਨ ਤਾਂ ਉਹ ਆਪ ਖ਼ੁਦ ਆਪਣੀ ਟੀਮ ਲੀਡ ਕਰਦੇ ਹਨ । ਉਹ ਬਹੁਤ ਹੀ ਫ਼ਕਰ ਮਹਿਸੂਸ ਕਰਦੇ ਹਨ ਜਦੋ ਸੀਨੀਅਰ ਪੁਲਿਸ ਅਫ਼ਸਰ, ਵਿਧਾਇਕ ਅਤੇ ਆਮ ਲੋਕ ਉਨ੍ਹਾਂ ਦੇ ਸਰੀਰ ਬਾਰੇ ਪੁੱਛਦੇ ਹਨ ਅਤੇ ਤਾਰੀਫ਼ ਕਰਦੇ ਹਨ ।
ਇੰਸਪੈਕਟਰ ਅਤੁੱਲ ਸੋਨੀ ਸ਼ੌਕੀਆ ਤੌਰ ਤੇ ਬੋਡੀ ਬਿਲਡਿੰਗ ਕਰਦੇ ਹਨ ਪਰ ਉਹ ਹੈਂਡ ਬਾਲ ਦੇ ਨੈਸ਼ਨਲ ਟੀਮ ਦੇ ਖਿਡਾਰੀ ਹਨ ਅਤੇ ਭਾਰਤ ਲਈ ਕਿ ਮੈਡਲ ਵੀ ਜਿੱਤ ਚੁੱਕੇ ਹਨ । ਉਨ੍ਹਾਂ ਦਾ ਪੂਰਾ ਫੋਕਸ ਬੋਡੀ ਬਿਲਡਿੰਗ ਤੇ ਹੀ ਹੈ । ਅਤੁੱਲ ਸੋਨੀ ਪੰਜਾਬ ‘ਚ ਨਸ਼ਾ ਛੱਡਣ ਦੇ ਕਿ ਕੈਮਪੇਨ ਲੀਡ ਕਰ ਚੁੱਕੇ ਹਨ ।
ਉਹ ਪੰਜਾਬ ਦੇ ਨੌਜਵਾਨਾਂ ਨੂੰ ਹੀ ਸਲਾਹ ਦੇਂਦੇ ਹਨ ਕਿ ਉਹ ਨਸ਼ਾ ਛੱਡ ਕੇ ਆਪਣੇ ਸਹਿਤ ਦਾ ਖ਼ਿਆਲ ਰੱਖਣ । ਪੰਜਾਬ ਪੁਲਿਸ ਦੇ ਇੰਸਪੈਕਟਰ ਅਤੁੱਲ ਸੋਨੀ, ਸਿੰਘਮ ਅਤੇ ਦਬੰਗ ਵਰਗੀ ਫ਼ਿਲਮਾਂ ਦੇ ਸਮਾਰਟ ਪੁਲਿਸ ਅਫ਼ਸਰ ਵਰਗੇ ਅਦਾਕਾਰ ਵਰਗੇ ਹਨ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ