ਅਮੀਰ ਬੱਚੇ ਆਹ ਨੇ ਦੇਖੋ ਸ਼ਾਹੀ ਸਵਿਮਿੰਗ ਪੂਲ ਦੇਖੋ ..
ਖੁਸ਼ੀ ਤੇ ਖੁਸ਼ਹਾਲੀ ਦੀ ਖਾਹਿਸ਼ ਹਰ ਸ਼ਖਸ ਨੂੰ ਹੁੰਦੀ ਹੈ। ਇਸ ਚਾਹ ਨੂੰ ਪੂਰਾ ਕਰਨ ਲਈ ਉਹ ਜੀਵਨ ਭਰ ਭੱਜਦਾ-ਨੱਸਦਾ ਹੈ। ਉਸ ਦੀਆਂ ਰੀਝਾਂ ਤੇ ਸੱਧਰਾਂ ਦਾ ਤਾਣਾ-ਬਾਣਾ ਬਹੁਤਾ ਕਰਕੇ ਇਨ੍ਹਾਂ ਦੋ ਦਾਇਰਿਆਂ ਵਿੱਚ ਘੁੰਮਦਾ ਹੈ। ਉਂਝ ਜਿਵੇਂ ਮੱਛੀ ਫੜਦਿਆਂ-ਫੜਦਿਆਂ ਹੱਥਾਂ ਤੋਂ ਤਿਲਕ ਜਾਂਦੀ …… , ਇਨ੍ਹਾਂ ਚਾਹਤਾਂ ਦੀ ਪੂਰਤੀ ਦਾ ਲਕਸ਼ ਪਰੇ-ਪਰੇ ਖਿਸਕਦਾ ਜਾਂਦਾ ਹੈ। ਕੁਝ ਇਸ ਕਰ ਕੇ ਵੀ ਕਿ ਖੁਸ਼ਹਾਲੀ ਤੇ ਖੁਸ਼ੀ ਦੇ ਅਰਥ ਹਰੇਕ ਵਿਅਕਤੀ ਅਤੇ ਵਰਗ ਦੇ ਆਪਣੇ ਹਨ। ਇਸ ਮਸਲੇ ਨੂੰ ਸਮਝਣ ਦੇ ਸਿਲਸਿਲੇ ਵਿੱਚ ਪਹਿਲਾਂ ਖੁਸ਼ਹਾਲੀ ਸ਼ਬਦ ਨੂੰ ਲੈਂਦੇ ਹਾਂ।
ਖੁਸ਼ਹਾਲ ਹੋਣ ਦੀ ਹਾਲਤ ਹੈ ਖੁਸ਼ਹਾਲੀ। ਖੁਸ਼ ਦਾ ਅਰਥ ਹੈ ਚੰਗਾ। ਹਾਲ ਦਾ ਮਤਲਬ ਹੈ ਹਾਲਤ। ਖੁਸ਼ਹਾਲ ਤੋਂ ਭਾਵ ਹੈ ਚੰਗੀ ਹਾਲਤ। ਇਸ ਨੂੰ ਦੱਸਣ ਲਈ ‘ਅਮੀਰ, ਮਾਲਦਾਰ, ਫਲਦਾ ਫੁਲਦਾ, ਸਰਦਾ ਪੁੱਜਦਾ’ ਆਦਿ ਸ਼ਬਦ ਵੀ ਵਰਤੇ ਜਾਂਦੇ ……. । ਵਿਆਕਰਣ ਪੱਖੋਂ ਖੁਸ਼ਹਾਲੀ ਭਾਵ ਵਾਚਕ ਨਾਂਵ ਹੈ। ਖੁਸ਼ਹਾਲ ਵਿਸ਼ੇਸ਼ਣ ਹੈ ਅਰਥਾਤ ਉਹ ਆਦਮੀ, ਜਿਸ ਕੋਲ ਖੁਸ਼ਹਾਲੀ ਹੋਵੇ।
ਆਮ ਤੌਰ ‘ਤੇ ਧਨ ਅਤੇ ਪਦਾਰਥਾਂ ਦੀ ਬਹੁਲਤਾ ਨੂੰ ਖੁਸ਼ਹਾਲੀ ਕਿਹਾ ਜਾਂਦਾ ਹੈ। ਕੋਈ ਹੋਰ ਜਣਾ ਇਸ ਸੂਚੀ ਵਿੱਚ ਤਾਕਤ ਤੇ ਅਧਿਕਾਰਾਂ ਨੂੰ ਸ਼ਾਮਲ ਕਰਦਾ ਹੈ। ਵਿਦਵਾਨਾਂ ਕੋਲ ਗਿਆਨ ਦੀ ਤਾਕਤ ਹੁੰਦੀ ਹੈ। ਸੁਹੱਪਣ ਦੀ ਤਾਕਤ ਵੀ ਮੰਨੀ ਹੋਈ ਹੈ। ਕੋਈ ਵਿਅਕਤੀ ਪ੍ਰਸਿੱਧੀ ਨੂੰ ਪਹਿਲ ਦਿੰਦਾ ਹੈ। ਕਿਸੇ ਲਈ ਰੋਕ ਟੋਕ ਤੋਂ ਰਹਿਤ ਤੇ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਕੇ ਮਨਚਾਹੀਆਂ ਕਰਨ ਦੀ ਖੁੱਲ੍ਹ ਹੀ ਖੁਸ਼ਹਾਲੀ ਹੈ। ਇਸ ਰਾਹ ਤੁਰਦਿਆਂ ਮਨੁੱਖ ਅੱਗੇ ਕਾਮਨਾਵਾਂ ਦਾ ਅਸੀਮ ਸੰਸਾਰ ਫੈਲਣ ਲੱਗਦਾ ਹੈ। ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ ਮਾਂ ਦੀ ਉਂਗਲ ਲੱਗੇ ਇੱਕ ਰੋਂਦੇ ਹੋਏ ਜ਼ਿੱਦੀ ਬਾਲ ਨੂੰ ਵਰਾਉਣ ਲਈ ਪੁੱਛਿਆ ਗਿਆ ਕਿ ‘ਕੀ ਲੈਣਾ ਹੈ।’ ਅੱਗੋਂ ਉਸ ਨੇ ਦੋਵੇਂ ਬਾਹਾਂ ਫੈਲਾ ਕੇ ਕਿਹਾ ‘ਇਹ ਸਾਰਾ ਕੁਝ।’ ਉਸ ਦਾ ਭਾਵ ਸੀ ਕਿ ਜੋ ਕੁਝ ਆਲੇ-ਦੁਆਲੇ ਦੇ ਸ਼ੋਅ-ਰੂਮਾਂ ਵਿੱਚ ਲੁਭਾਉਣਾ ਦਿਸ ਰਿਹਾ ਹੈ, ਉਹ ਸਾਰੇ ਦਾ ਸਾਰਾ। ਉਹ ਤਾਂ ਚਲੋ ਬਾਲ ਸੀ, ਬਾਲਗ ਵੀ ਮਨ ਚਾਹਿਆ ਬਹੁਤ ਕੁਝ ਲੈ ਕੇ ਅਤਿ੍ਰਪਤ ਰਹਿੰਦੇ ਹਨ।
ਅਸਲ ਵਿੱਚ ਇੱਛਾਵਾਂ ਦਾ ਭਾਂਬੜ ਦੁਨੀਆ ਭਰ ਦੇ ਪਦਾਰਥਾਂ ਨੂੰ ਇਸ ਵਿੱਚ ਝੋਕਿਆਂ ਵੀ ਸ਼ਾਂਤ ਨਹੀਂ ਹੁੰਦਾ। ਪਦਾਰਥਕ ਖੁਸ਼ਹਾਲੀ ਦੀ ਨਿਸ਼ਚੇ ਹੀ ਲੋੜ ਹੈ। ਜ਼ਰੂਰੀ ਵਸਤਾਂ ਦੀ ਤੋਟ ਰਹੇ, ਬੰਦਾ ਤਰਸੇਵਿਆਂ ਦਾ ਝੰਬਿਆ ਸੁਖੀ ਕਿਵੇਂ ਰਹੇਗਾ? ਦੁਖੀ ਰਹਿੰਦਿਆਂ ਉਹ ਖੁਸ਼ ਕਿਵੇਂ ਹੋਵੇਗਾ? ਬਰਫ-ਲਿਤਾੜੇ ਬਿਰਖਾਂ-ਬੂਟਿਆਂ ਤੇ ਹੋਰ ਬਨਸਪਤੀ ਦਾ ਹਰਾ-ਭਰਾ ਰਹਿਣਾ ਕਿਵੇਂ ਸੰਭਵ ਹੋਵੇਗਾ? ਗਰੀਬੀ ਦੀ ਹਾਲਤ ਵਿੱਚ ਵਿਅਕਤੀ ਦੀਆਂ ਸੰਭਾਵਨਾਵਾਂ ਕਿਵੇਂ ਅੰਗੜਾਈ ਲੈ ਸਕਣਗੀਆਂ? ਘਰ ਭੰਗ ਭੁੱਜਦੀ ਹੋੇ, ਨਾਲ ਕੋਈ ਬਿਮਾਰੀ ਵੀ ਆ ਪੈਰ ਧਰੇ ਤਾਂ ਘਰ ਵਿੱਚ ਹਰ ਛੋਟੇ ਵੱਡੇ ਦਾ ਸਾਹ ਸੂਤਿਆ ਰਹਿੰਦਾ ਹੈ। ਇੰਝ ਜੀਣ-ਬੀਣ ਲਈ ਪਦਾਰਥਕ ਸੁੱਖ-ਸਾਧਨ ਬੰਦੇ ਦੀ ਪਹਿਲੀ ਜ਼ਰੂਰਤ ਹੋਏ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ