ਸਾਵਧਾਨ! ਇਹ ਨੋਟ ਹੁਣ ਬੈਂਕਾਂ ਵਿੱਚ ਨਹੀਂ ਚੱਲਣਗੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਾਵਧਾਨ! ਇਹ ਨੋਟ ਹੁਣ ਬੈਂਕਾਂ ਵਿੱਚ ਨਹੀਂ ਚੱਲਣਗੇ
ਨਵੀਂ ਦਿੱਲੀ: ਆਰਬੀਆਈ ਨੇ ਪਿਛਲੇ ਸਾਲ 3 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਰੰਸੀ ਐਕਸਚੇਂਜ ਜਾਂ ਨੋਟਾਂ ਨੂੰ ਬਦਲਵਾਉਣ ਸਬੰਧੀ ਨਿਯਮ ਜਾਰੀ ਕੀਤੇ ਸੀ। ਇਸ ਤੋਂ ਪਤਾ ਚੱਲੇਗਾ ਕਿ ਕਿਹੜੇ-ਕਿਹੜੇ ਅਜਿਹੇ ਨੋਟ ਹਨ ਜੋ ਬੈਂਕ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ ਤੇ ਨੋਟ ਹਨ ਜੋ ਆਸਾਨੀ ਨਾਲ ਬਦਲਵਾਏ ਜਾ ਸਕਦੇ ਹਨ।
ਨਾਜ਼ੁਕ, ਸੜੇ ਹੋਏ ਤੇ ਚਿਪਕੇ ਹੋਏ ਅਜਿਹੇ ਨੋਟ ਜੋ
ਗਲ਼ ਗਏ ਹੋਣ ਜਿਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਨੂੰ ਬੈਂਕ ਵਿੱਚੋਂ ਐਕਸਚੇਂਜ ਨਹੀਂ ਕਰਾਇਆ ਜਾ ਸਕਦਾ।
ਆਰਬੀਆਈ ਦੇ ਨਿਰਦੇਸ਼ ਮੁਤਾਬਕ ਅਜਿਹੇ ਨੋਟ ਜਿਨ੍ਹਾਂ ’ਤੇ ਕੋਈ ਸਿਆਸੀ ਸਲੋਗਨ ਲਿਖਿਆ ਹੋਵੇ ਜਾਂ ਕੋਈ ਸਿਆਸੀ ਸੰਦੇਸ਼ ਲਿਖਿਆ ਹੋਵੇ, ਅਜਿਹੇ ਨੋਟਾਂ ਨੂੰ ਤੁਸੀਂ ਬੈਂਕ ਸ਼ਾਖਾ ਤੋਂ ਨਹੀਂ ਬਦਲਵਾ ਸਕਦੇ। ਅਜਿਹਾ ਕੋਈ ਵੀ ਨੋਟ, ਚਾਹੇ ਕਿੰਨੀ ਵੀ
ਕੀਮਤ ਵਾਲਾ ਹੋਵੇ, ਬੈਂਕ ਲਈ ਬਿਲਕੁਲ ਬੇਕਾਰ ਹੈ। ਆਰਬੀਆਈ ਨੇ ਸਾਫ਼ ਕਿਹਾ ਹੈ ਕਿ ਅਜਿਹੇ ਨੋਟ ਲੀਗਲ ਟੈਂਡਰ ਨਹੀਂ ਰਹਿਣਗੇ।
ਜਾਣਬੁੱਝ ਕੇ ਵੱਢੇ ਕੱਟੇ ਨੋਟਾਂ ਨੂੰ ਵੀ ਬੈਂਕ ਸਵੀਕਾਰ ਨਹੀਂ ਕਰਨਗੇ। ਹਾਲਂਕਿ ਅਜਿਹੇ ਨੋਟਾਂ ਦੀ
ਪਛਾਣ ਮੁਸ਼ਕਲ ਹੁੰਦੀ ਹੈ ਪਰ ਬੈਂਕ ਮੁਲਾਜ਼ਮ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਜ਼ਿਆਦਾਤਰ ਕੇਸਾਂ ਵਿੱਚ ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚੇ ਨੋਟ ਪਾੜ ਦਿੰਦੇ ਹਨ।
ਹਾਲਾਂਕਿ ਤੁਹਾਡੇ ਕੋਲ ਇਹ ਵਿਕਲਪ ਹੈ ਕਿ ਜੇ ਤੁਹਾਡੇ ਨੋਟ
ਬਦਰੰਗ ਹੋ ਗਏ ਹਨ, ਫਟ ਗਏ ਹਨ ਜਾਂ ਉਸ ’ਤੇ ਰੰਗ ਲੱਗ ਗਿਆ ਹੈ ਤਾਂ ਅਜਿਹੇ ਨੋਟਾਂ ਨੂੰ ਬੈਂਕ ਸਵੀਕਾਰ ਕਰ ਸਕਦਾ ਹੈ। ਲਿਖੇ ਹੋਏ ਨੋਟ ਲੈਣ ਤੋਂ ਵੀ ਬੈਂਕ ਮਨ੍ਹਾ ਨਹੀਂ ਕਰ ਸਕਦਾ।