ਸਾਵਧਾਨ ਪੰਜਾਬ! ਹੁਣੇ ਸ਼ਾਮੀ ਜਾਰੀ ਹੋਈ ਵੱਡੀ ਚੇਤਾਵਨੀ ……

ਸਾਵਧਾਨ ਪੰਜਾਬ! ਹੁਣੇ ਸ਼ਾਮੀ ਜਾਰੀ ਹੋਈ ਵੱਡੀ ਚੇਤਾਵਨੀ …..

ਮੌਸਮ ਵਿਭਾਗ ਦੀ ਚੇਤਾਵਨੀ : ਪੰਜਾਬ ਸਮੇਤ ਇਨ੍ਹਾਂ ਇਲਾਕਿਆਂ ‘ਚ ਆ ਸਕਦੈ ਤੂਫਾਨ

 

ਨਵੀਂ ਦਿੱਲੀ—ਮੌਸਮ ਵਿਭਾਗ ਨੇ ਪੱਛਮੀ ਅਸਾਂਤੀ ਦੇ ਪ੍ਰਭਾਵ ਕਾਰਨ ਅਗਲੇ 2 ਦਿਨਾਂ ‘ਚ ਪੰਜਾਬ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕੁੱਝ ਸੂਬਿਆਂ ‘ਚ ਤੂਫਾਨ ਆਉਣ ਅਤੇ ਗੜੇ ਪੈਣ ਦੀ ਚੇਤਾਵਨੀ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਇਹ ਵੀ ਕਿਹਾ ਹੈ ਕਿ

 

ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ 12 ਫਰਵਰੀ ਨੂੰ ਭਾਰੀ ਬਰਫਬਾਰੀ ਹੋ ਸਕਦੀ ਹੈ। ਆਈ. ਐੱਮ. ਡੀ. ਨੇ ਕਿਹਾ ਕਿ ਅਫਗਾਨਿਸਤਾਨ ਦੇ ਮੱਧ ਹਿੱਸੇ ‘ਤੇ ਸਰਗਰਮ ਪੱਛਮੀ ਤੂਫਾਨ ਬਣਿਆ ਹੋਇਆ ਹੈ। ਇਸ ਦੇ ਅਗਲੇ 48 ਘੰਟਿਆਂ ‘ਚ ਉਤਰ-ਪੱਛਮੀ ਭਾਰਤ ਵੱਲ ਵਧਣ ਦਾ ਸ਼ੱਕ ਜਤਾਇਆ ਗਿਆ ਹੈ। ਉਤਰ-ਪੱਛਮੀ ਅਤੇ ਇਸ ਨਾਲ ਲੱਗਦੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ‘ਚ 11 ਫਰਵਰੀ ਤੋਂ ਅਫਗਾਨਿਸਤਾਨ ਵੱਲੋਂ ਇਸ ਪੱਛਮੀ ਗੜਬੜੀ ਅਤੇ ਹੇਠਲੇ ਪੱਧਰ ਦੀਆਂ ਪੂਰਵੀ ਹਵਾਵਾਂ ਵਿਚਾਲੇ ਟਕਰਾਅ ਹੋਵੇਗਾ। ਇਨ੍ਹਾਂ ਦੋ ਪ੍ਰਣਾਲੀਆਂ ਦੇ ਪ੍ਰਭਾਵਾਂ ਨਾਲ 13 ਫਰਵਰੀ ਨੂੰ ਪੱਛਮੀ ਹਿਮਾਲਿਆਂ ਖੇਤਰ ‘ਚ ਭਾਰੀ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 11-13 ਫਰਵਰੀ ਵਿਚਾਲੇ ਉੱਤਰੀ ਅਤੇ ਮੱਧ ਭਾਰਤ ‘ਚ ਛਿਟਪੁਟ ਤੋਂ ਲੈ ਕੇ ਕੁੱਝ ਸਥਾਨਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

 

 

ਹਾਲਾਂਕਿ ਦੇਸ਼ ਦੇ ਬਾਕੀ ਹਿੱਸਿਆਂ ‘ਚ ਅਗਲੇ 2-3 ਦਿਨਾਂ ‘ਚ ਤਾਪਮਾਨ ‘ਚ ਕੋਈ ਮਹੱਤਵਪੂਰਣ ਬਦਲਾਅ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਕਿਹਾ ਕਿ 11 ਫਰਵਰੀ ਨੂੰ ਜੰਮੂ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੂਰਵੀ ਰਾਜਸਥਾਨ ਅਤੇ ਵਿਦਰਭ ਦੇ ਛਿਟਪੁਟ ਸਥਾਨਾਂ ‘ਤੇ ਹਨੇਰੀ-ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ।


Posted

in

by

Tags: