ਕੈਮੀਕਲ ਤਰੀਕੇ ਨਾਲ ਪਕਾਏ ਫਲ ਅਤੇ ਸਬਜ਼ੀਆਂ ਦਾ ਮਨੁੱਖੀ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅਜਿਹੇ ਫਲਾਂ ਨੂੰ ਖਾਣ ਨਾਲ ਕੈਂਸਰ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹੋਰ….. ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕੈਮੀਕਲ ਤਰੀਕੇ ਨਾਲ ਪਕਾਈਆਂ ਸਬਜ਼ੀਆਂ ਤੇ ਫਲਾਂ ਦੀ ਰੋਕਥਾਮ ਲਈ ਸਾਨੂੰ ਸਾਰਿਆ ਨੂੰ ਵੱਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਦੀ ਰੋਕਥਾਮ ਲਈ ਆਪਣਾ ਬਣਦਾ ਸਹਿਯੋਗ ਦੇਣਾ ..
ਕੱਚੇ ਅਤੇ ਪੱਕੇ ਦੋਵੇਂ ਤਰ੍ਹਾਂ ਦੇ ਅੰਬ ਕਈ ਤਰ੍ਹਾਂ ਦੀਆਂ ਕਿਸਮਾਂ ਵਿੱਚ ਮਿਲਦੇ ਹਨ। ਕੱਚੇ ਅੰਬ ਵਿੱਚ ਗੈਲਿਕ ਐਸਿਡ ਦੇ ਕਾਰਨ ਖਟਾਸ ਹੁੰਦੀ ਹੈ। ਅੰਬ ਦੇ ਪੱਕਣ ਦੇ ਨਾਲ…… ਉਸਦਾ ਰੰਗ ਵੀ ਸਫ਼ੇਦ ਤੋਂ ਪੀਲਾ ਹੋ ਜਾਂਦਾ ਹੈ। ਇਹ ਪੀਲੇ ਰੰਗ ਦਾ ਕੈਰੋਟੀਨ ਸਾਡੇ ਸਰੀਰ ਵਿੱਚ ਜਾ ਕੇ ਵਿਟਾਮਿਨ ‘ਏ’ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਵਿੱਚ ਵਿਟਾਮਿਨ ‘ਸੀ’ ਵੀ ਕਾਫ਼ੀ ਹੁੰਦਾ ਹੈ।
ਕਦੋਂ ਨਾ ਖਾਈਏ : ਭੁੱਖੇ ਪੇਟ ਅੰਬ ਨਾ ਖਾਉ। ਇਸ ਦੇ ਜ਼ਿਆਦਾ ਸੇਵਨ ਨਾਲ ਰਕਤ ਵਿਕਾਰ, ਕਬਜ਼ ਅਤੇ ਪੇਟ ਵਿੱਚ ਗੈਸ ਬਣਦੀ ਹੈ। ਕੱਚਾ ਅੰਬ ਜ਼ਿਆਦਾ ਖਾਣ ਨਾਲ ਗਲੇ ਦਾ ਦਰਦ, ਅਪਚਣ, ਪੇਟ ਦਰਦ ਹੋ ਸਕਦਾ ਹੈ। ਕੱਚਾ ਅੰਬ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਉ। ਮਧੂਮੇਹ ਦੇ ਰੋਗੀ ਅੰਬ ਤੋਂ ਪ੍ਰਹੇਜ਼ ਕਰਨ। ਖਾਣ ਤੋਂ ਪਹਿਲਾਂ ਅੰਬ ਨੂੰ ਠੰਡੇ ਪਾਣੀ ਜਾਂ ਫ੍ਰਿਜ਼ ਵਿੱਚ ਰੱਖੋ, ਇਸ ਨਾਲ ਇਸਦੀ ਗਰਮੀ ਨਿੱਕਲ ਜਾਵੇਗੀ। ਉਪਯੋਗ : ਸ਼ਕਤੀਦਾਇਕ, ਫੁਰਤੀਦਾਇਕ ਅਤੇ ਸਰੀਰ ਦੀ ਚਮਕ ਵਧਾਉਣ ਵਾਲਾ ਹੁੰਦਾ ਹੈ।
ਸਾਈਟ੍ਰਸ ਫ਼ਲ :ਇਸ ਵਰਗ ਵਿੱਚ ਨਿੰਬੂ, ਮੌਸੰਮੀ, ਨਾਰੰਗੀ ਆਦਿ ਆਉਂਦੇ ਹਨ। ਇਨ੍ਹਾਂ ਸਾਰਿਆਂ ਵਿੱਚ ਪ੍ਰਮੁੱਖ ਰੂਪ ਨਾਲ ਵਿਟਾਮਿਨ ‘ਸੀ’ ਅਤੇ ਕੁਝ ਮਾਤਰਾ ਵਿੱਚ ਕੈਰੋਟੀਨ ਹੁੰਦੇ ਹਨ। ਵਿਸ਼ੇਸ਼ ਕਰਕੇ ਬੁਖਾਰ ਅਤੇ ਕਮਜ਼ੋਰ ਲੀਵਰ ਦੇ ਰੋਗੀ ਲਈ ਇਨ੍ਹਾਂ ਦਾ ਰਸ ਬਹੁਤ ਲਾਭਦਾਇਕ ਹੈ।
ਕਦੋਂ ਨਾ ਖਾਈਏ : ਸਰਦੀ, ਖੰਘ, ਜੁਕਾਮ ਵਿੱਚ ਨਿੰਬੂ ਦਾ ਸਿੱਧਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਦਸਤ ਦੀ ਸਥਿਤੀ ਵਿੱਚ ਮੌਸੰਮੀ ਨਹੀਂ ਖਾਣੀ ਚਾਹੀਦੀ। ਮੌਸੰਮੀ ਨੂੰ ਜ਼ਿਆਦਾ ਚੂਸਣ ਨਾਲ ਦੰਦ ਖਰਾਬ ਹੁੰਦੇ ਹਨ। ਸਵੇਰੇ ਉੱਠਦੇ ਹੀ ਅਤੇ ਸੌਂਦੇ ਸਮੇਂ ਸੰਤਰੇ ਦਾ ਉਪਯੋਗ ਨਾ ਕਰੋ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ