ਸਾਵਧਾਨ – ਹੁਣੇ ਪੰਜਾਬ ਦੇ 8 ਜਿਲਿਆਂ ਲਈ ਜਾਰੀ ਹੋਇਆ ਇਹ ਅਲਰਟ (Video)

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਵਧਾਨ – ਹੁਣੇ ਪੰਜਾਬ ਦੇ 8 ਜਿਲਿਆਂ ਲਈ ਜਾਰੀ ਹੋਇਆ ਇਹ ਅਲਰਟ

ਬਿਆਸ ਨਦੀ ‘ਚ ਜ਼ਹਿਰੀਲੇ ਕੈਮੀਕਲ ਕਾਰਨ ਲੱਖਾਂ ਦੀ ਗਿਣਤੀ ‘ਚ ਮੱਛੀਆਂ ਦੀ ਮੌਤ ਹੋ ਗਈ, ਜਿਸ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਦੇ 8 ਜ਼ਿਲਿਆਂ ਦੇ ਲੋਕਾਂ ਨੂੰ ਮੱਛੀ ਨਾ ਖਾਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ‘ਚ ਅੰਮ੍ਰਿਤਸਰ, ਬਟਾਲਾ-ਗੁਰਦਾਸਪੁਰ, ਤਰਨਤਾਰਨ,

ਕਪੂਰਥਲਾ, ਜਲੰਧਰ, ਸੁਲਤਾਨਪੁਰ,ਪਠਾਨਕੋਟ ਜ਼ਿਲੇ ਸ਼ਾਮਲ ਹਨ। ਜੰਗਲੀ ਜੀਵ ਤੇ ਜੰਗਲਾਤ ਵਿਭਾਗ ਹਰੀਕੇ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ। ਕੈਮੀਕਲ ਪਾਣੀ ‘ਚ ਮਿਲਣ ਤੋਂ ਬਾਅਦ ਨਦੀ ਦਾ ਪਾਣੀ ਬਿਲਕੁਲ ਕਾਲਾ ਹੋ ਚੁੱਕਾ ਹੈ। ਇਸ ਕਾਰਨ ਸੈਂਕੜਿਆਂ ਦੀ ਗਿਣਤੀ ‘ਚ ਮੱਛੀਆਂ ਦੀ ਮੌਤ ਹੋ ਚੁੱਕੀ ਹੈ।
ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ, ਅਰੋੜਾ ਥਾਣਾ ਬਿਆਸ ਦੇ ਪ੍ਰਮੁੱਖ ਕਿਰਨਦੀਪ ਸਿੰਘ, ਥਾਣਾ ਢਿੱਲਵਾਂ ਦੇ

ਪੁਲਸ ਕਰਮਚਾਰੀ, ਰੇਂਜ ਅਧਿਕਾਰੀ ਹਰਬਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਬਿਆਸ ਦਰਿਆ ਦੇ ਦੋਨਾਂ ਕਿਨਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਫੈਕਟਰੀ ਵਲੋਂ 10 ਕਿਲੋਮੀਟਰ ਏਰੀਆ ‘ਚ ਜ਼ਹਿਰੀਲਾ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਮੱਛੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਨਤਾ ਨੂੰ ਮੱਛੀਆਂ ਨਾ ਖਾਣ ਦੀ ਅਪੀਲ ਕੀਤੀ ਹੈ।


Posted

in

by

Tags: