ਪਤੀ ਪਤਨੀ ਦਾ ਰਿਸ਼ਤਾ ਸਾਰੀ ਜ਼ਿੰਦਗੀ ਭਰ ਦਾ ਇੱਕ ਮਜ਼ਬੂਤ ਸਾਥ ਦਾ ਰਿਸ਼ਤਾ ਹੁੰਦਾ ਹੈ ਸਾਡੇ ਦੇਸ਼ ਵਿੱਚ ਤਾਂ ਇਸ ਰਿਸ਼ਤੇ ਨੂੰ ਜਨਮਾਂ ਜਨਮਾਂ ਤੱਕ ਨਿਭਾਉਣ ਦੀਆਂ ਵੀ ਗੱਲਾਂ ਹੁੰਦੀਆਂ ਹਨ । ਜੇਕਰ ਇਸ ਰਿਸ਼ਤੇ ਵਿੱਚ ਮਿਠਾਸ ਅਤੇ ਸਮਝਦਾਰੀ ਨਾ ਹੋਵੇ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ ਅਤੇ ਜੇਕਰ ਇਸ ਰਿਸ਼ਤੇ ਵਿੱਚ ਪਿਆਰ ਸਮਝਦਾਰੀ ਅਤੇ ਮਿਠਾਸ ਹਮੇਸ਼ਾ ਬਣੀ ਰਹੇ ਤਾਂ ਪੂਰਾ ਘਰ ਅਤੇ ਜ਼ਿੰਦਗੀ ਵੀ ਸਵਰਗ ਬਣ ਜਾਂਦੀ ਹੈ ।
ਕਹਿਣਾ ਤਾਂ ਨਹੀਂ ਚਾਹੀਦਾ ਪ੍ਰੰਤੂ ਕਈ ਵਾਰ ਕੁੱਝ ਲੋਕਾਂ ਨਾਲ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਤੋਂ ਦੂਰੀ ਬਣਾਉਣ ਲੱਗ ਜਾਂਦੀ ਹੈ ਅਤੇ ਹੋਰ ਕਿਸੇ ਵੱਲ ਆਕਰਸ਼ਿਤ ਹੋਣ ਲੱਗ ਜਾਂਦੀ ਹੈ । ਅਜਿਹਾ ਉਸ ਸਮੇਂ ਹੀ ਹੁੰਦਾ ਹੈ ਜਦੋਂ ਮਰਦ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ । ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਪੰਜ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਗਰ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਹਮੇਸ਼ਾਂ ਲਈ ਲਿਆਉਂਦੇ ਹੋ ਤਾਂ ਪਤੀ ਪਤਨੀ ਦਾ ਰਿਸ਼ਤਾ ਸਾਰੀ ਉਮਰ ਲਈ ਮਿਠਾਸ ਭਰਿਆ ਹੀ ਬਣਿਆ ਰਹੇਗਾ ।
ਇਹ ਗੱਲਾਂ ਸੁਣਨ ਵਿੱਚ ਤਾਂ ਬਹੁਤ ਆਮ ਲੱਗਦੀਆਂ ਹਨ ਪਰੰਤੂ ਜੇਕਰ ਇਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਿਆਉਂਦੇ ਹੋ ਤਾਂ ਯਕੀਨ ਕਰਿਓ । ਤੁਹਾਡੀ ਪਤਨੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰੇਗੀ ਅਤੇ ਤੁਹਾਡਾ ਰਿਸ਼ਤਾ ਹਮੇਸ਼ਾ ਮਿਠਾਸ ਭਰਿਆ ਬਣਿਆ ਰਹੇਗਾ । ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਤੀ ਕੰਮ ਕਾਰ ਦੀ ਥਕਾਵਟ ਨਾਲ ਥੱਕਿਆ ਘਰ ਆਉਂਦਾ ਹੈ ਤੇ ਉਹ ਪਤਨੀ ਨੂੰ ਸਹੀ ਸਮਾਂ ਨਹੀਂ ਦੇ ਪਾਉਂਦਾ ਜਿਸ ਕਾਰਨ ਹੌਲੀ ਹੌਲੀ ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ । ਸੋ ਤੁਹਾਨੂੰ ਅਜਿਹੀਆਂ ਹੀ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਅਸੀਂ ਜੋ ਤੁਹਾਨੂੰ ਇਹ ਗੱਲਾਂ ਦੱਸਣ ਜਾ ਰਹੇ ਹਾਂ ਇਨ੍ਹਾਂ ਨੂੰ ਧਿਆਨ ਨਾਲ ਦੇਖਣਾ ਅਤੇ ਪੜ੍ਹਨਾ ।
ਸੌਣ ਤੋਂ ਪਹਿਲਾਂ ਪਤਨੀ ਨਾਲ ਕਰੋ ਇਹ ਪੰਜ ਕੰਮ ਸਾਰੀ ਉਮਰ… ਕਰੇਗੀ ਪਿਆਰ
1. ਰੋਮਾਂਟਿਕ ਗੱਲਾਂ:-
ਵਿਆਹੁਤਾ ਜ਼ਿੰਦਗੀ ਵਿੱਚ ਮਿਠਾਸ ਬਣਾਈ ਰੱਖਣ ਲਈ ਇਸ ਨੂੰ ਰੋਮਾਂਸ ਦਾ ਤੜਕਾ ਲਗਾਉਣਾ ਹੀ ਪੈਂਦਾ ਹੈ । ਰੋਮਾਂਸ ਕੀਤੇ ਬਿਨਾਂ ਪਤੀ ਪਤਨੀ ਵਿੱਚ ਉਹ ਤਿਆਰ ਵੀ ਨਹੀਂ ਬਣਦਾ ਜੋ ਹੋਣਾ ਚਾਹੀਦਾ ਹੈ । ਦਿਨ ਵਿੱਚ ਤਾਂ ਪਤੀ ਪਤਨੀ ਦੋਵੇ ਹੀ ਵਿਅਸਤ ਹੁੰਦੇ ਹਨ ਅਤੇ ਉਨ੍ਹਾਂ ਕੋਲ ਇੱਕ ਦੂਸਰੇ ਲਈ ਸਮਾਂ ਨਹੀਂ ਹੁੰਦਾ । ਪਰੰਤੂ ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਦੋਨੋਂ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਦੂਜੇ ਨਾਲ ਕੁਝ ਰੋਮਾਂਟਿਕ ਅਤੇ ਪਿਆਰ ਭਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ । ਜੇਕਰ ਤੁਸੀਂ ਅਜਿਹਾ ਰੋਜ਼ਾਨਾ ਕਰਦੇ ਹੋ ਤਾਂ ਦੇਖਣਾ ਤੁਹਾਡਾ ਰਿਸ਼ਤਾ ਹਮੇਸ਼ਾ ਹੀ ਮਜ਼ਬੂਤ ਬਣਿਆ ਰਹੇਗਾ ਅਤੇ ਤੁਹਾਨੂੰ ਇੱਕ ਮਨ ਦੀ ਸੰਤੁਸ਼ਟੀ ਅਤੇ ਸਕੂਨ ਵੀ ਮਿਲੇਗਾ ।
2. ਗਲ ਨਾਲ ਲਗਾਓ
ਜਦੋਂ ਵੀ ਅਸੀਂ ਕਿਸੇ ਨੂੰ ਆਪਣੇਪਣ ਦਾ ਅਹਿਸਾਸ ਦਿਵਾਉਦੇ ਹਾਂ ਜਾਂ ਕਿਸੇ ਲਈ ਆਪਣੀਆਂ ਪਿਆਰ ਭਰੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਾਂ ਤਾਂ ਅਸੀਂ ਉਸ ਸ਼ਖਸ ਨੂੰ ਆਪਣੀ ਗੱਲ ਨਾਲ ਲਗਾ ਕੇ ਜੱਫੀ ਪਾਉਂਦੇ ਹਾਂ । ਸੋ ਪਤੀ ਪਤਨੀ ਵਿੱਚ ਵੀ ਅਜਿਹਾ ਰੋਜ਼ਾਨਾ ਹੋਣਾ ਚਾਹੀਦਾ ਹੈ ਤੁਸੀਂ ਆਪਣੀ ਪਤਨੀ ਨੂੰ ਗਲ ਨਾਲ ਲਗਾ ਕੇ ਰੋਜ਼ਾਨਾ ਕੁਝ ਪਿਆਰ ਭਰੀਆਂ ਗੱਲਾਂ ਕਰਕੇ ਉਸ ਨੂੰ ਆਪਣੇ ਪਣ ਦਾ ਅਹਿਸਾਸ ਦਿਵਾਉਂਦੇ ਰਹੇ । ਦੂਸਰਾ ਜਦੋਂ ਕੋਈ ਵੀ ਇਨਸਾਨ ਕਿਸੇ ਦੇ ਗਲੇ ਨਾਲ ਮਿਲਦਾ ਹੈ ਤਾਂ ਉਹ ਦੁਨੀਆਂ ਦੀਆਂ ਸਾਰੀਆਂ ਟੈਨਸ਼ਨਾਂ ਭੁੱਲ ਜਾਂਦਾ ਹੈ ਅਤੇ ਇੱਕ ਵੱਖਰਾ ਹੀ ਸਕੂਨ ਅਨੁਭਵ ਕਰਦਾ ਹੈ ਸੋ ਅਜਿਹਾ ਹੀ ਤੁਹਾਨੂੰ ਆਪਣੀ ਪਤਨੀ ਨਾਲ ਕਰਨਾ ਚਾਹੀਦਾ ਹੈ ।
3. ਪਿਆਰ ਨਾਲ ਕਿੱਸ ਕਰੋ:-
ਪਤੀ ਪਤਨੀ ਵਿੱਚ ਕਿੱਸ ਕਰਨਾ ਇੱਕ ਬਹੁਤ ਹੀ ਸਾਧਾਰਨ ਜਿਹੀ ਗੱਲ ਲੱਗ ਸਕਦੀ ਹੈ ਪਰੰਤੂ ਅਸਲ ਵਿੱਚ ਅਜਿਹਾ ਕਰਨ ਨਾਲ ਤੁਸੀਂ ਅੰਦਰੂਨੀ ਅਤੇ ਬਾਹਰੀ ਤੌਰ ਤੇ ਵੀ ਇੱਕ ਦੂਜੇ ਦੇ ਜ਼ਿਆਦਾ ਕਰੀਬ ਹੁੰਦੇ ਹੋ । ਜਦੋਂ ਤੁਸੀਂ ਆਪਣੀ ਪਤਨੀ ਨੂੰ ਪਿਆਰ ਨਾਲ ਰੋਜ਼ਾਨਾ ਕਿੱਸ ਕਰੋਗੇ ਤਾਂ ਉਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ । ਸੋ ਕੋਸ਼ਿਸ਼ ਕਰੋ ਕਿ ਰੋਜ਼ਾਨਾ ਪਿਆਰ ਦੀਆਂ ਗੱਲਾਂ ਕਰਦੇ ਕਰਦੇ ਆਪਣੀ ਪਤਨੀ ਨੂੰ ਗਲ ਨਾਲ ਲਗਾ ਕੇ ਕਿੱਸ ਵੀ ਕਰੋ।
4. ਸਰੀਰਕ ਸੰਬੰਧ ਬਣਾਓ
ਮਰਦਾਂ ਦੇ ਵਾਂਗ ਔਰਤਾਂ ਨੂੰ ਵੀ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ । ਵਿਆਹ ਦੇ ਸ਼ੁਰੂਆਤੀ ਕੁਝ ਸਾਲਾਂ ਵਿੱਚ ਤਾਂ ਇਹ ਸਬੰਧ ਠੀਕ ਰਹਿੰਦੇ ਹਨ ਪ੍ਰੰਤੂ ਕੁਝ ਸਾਲ ਬੀਤ ਜਾਣ ਪਿੱਛੋਂ ਪਤਨੀ ਤੇ ਪਤੀ ਵਿੱਚ ਦੂਰੀ ਬਣਨ ਲੱਗ ਜਾਂਦੀ ਹੈ ਅਤੇ ਜਿਸ ਕਾਰਨ ਉਨ੍ਹਾਂ ਵਿੱਚ ਪਿਆਰ ਦੀ ਵੀ ਕਮੀ ਹੋਣ ਲੱਗ ਜਾਂਦੀ ਹੈ । ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੋਨਾਂ ਵਿੱਚ ਪਿਆਰ ਅਤੇ ਮਜ਼ਬੂਤ ਰਿਸ਼ਤਾ ਬਣਿਆ ਰਹੇ ਤਾਂ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਸਰੀਰਿਕ ਸਬੰਧ ਜ਼ਰੂਰ ਬਣਾਓ । ਅਜਿਹਾ ਕਰਨ ਨਾਲ ਦੋਨਾਂ ਦੇ ਹੀ ਮਨ ਨੂੰ ਵੀ ਸੰਤੁਸ਼ਟੀ ਮਿਲੇਗੀ ਅਤੇ ਦੋਨਾਂ ਦਾ ਇੱਕ ਦੂਜੇ ਪ੍ਰਤੀ ਲਗਾਅ ਅਤੇ ਖਿੱਚ ਵੀ ਬਣੀ ਰਹੇਗੀ ।
5. ਪਤਨੀ ਦੀ ਤਾਰੀਫ ਜ਼ਰੂਰ ਕਰੋ
ਮਹਿਲਾਵਾਂ ਨੂੰ ਆਪਣੀ ਤਾਰੀਫ ਸੁਣਨਾ ਬਹੁਤ ਹੀ ਚੰਗਾ ਲੱਗਦਾ ਹੈ ਅਤੇ ਅਜਿਹਾ ਸੁਣਨ ਨਾਲ ਉਹ ਹੋਰ ਵੀ ਜ਼ਿਆਦਾ ਖੁਸ਼ ਹੁੰਦੀਆਂ ਹਨ । ਸੋ ਜਦੋਂ ਵੀ ਤੁਸੀਂ ਆਪਣੀ ਪਤਨੀ ਨੂੰ ਕੋਈ ਕੰਮ ਕਰਦੇ ਦੇਖੋ ਜਾਂ ਹੋਰ ਵੀ ਨਿੱਕੀਆਂ ਨਿੱਕੀਆਂ ਗੱਲਾਂ ਜੋ ਤੁਸੀਂ ਨੋਟ ਕਰੋ ਉਨ੍ਹਾਂ ਦੇ ਬਾਰੇ ਵਿੱਚ ਉਸ ਦੀ ਤਾਰੀਫ ਜ਼ਰੂਰ ਕਰਦੇ ਰਹੋ । ਇਹ ਤਾਰੀਫ ਰੋਮਾਂਟਿਕ ਗੱਲਾਂ ਨਾਲ ਵੀ ਹੋ ਸਕਦੀ ਹੈ ਅਤੇ ਜੇਕਰ ਤੁਹਾਡੀ ਪਤਨੀ ਨੇ ਘਰ ਵਿੱਚ ਕੋਈ ਚੰਗਾ ਕੰਮ ਕੀਤਾ ਹੈ ਜਾਂ ਚੰਗੀ ਸਬਜ਼ੀ ਜਾਂ ਖਾਣਾ ਆਦਿ ਬਣਾਇਆ ਹੈ ਉਸ ਦੇ ਬਾਰੇ ਵਿੱਚ ਵੀ ਤਾਰੀਫ ਕਰ ਸਕਦੇ ਹੋ । ਮਹਿਲਾਵਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਉੱਪਰ ਕੀਤੀ ਗਈ ਉਨ੍ਹਾਂ ਦੀ ਤਾਰੀਫ਼ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਅਤੇ ਉਹ ਇਸ ਤਰ੍ਹਾਂ ਦੀ ਤਾਰੀਫ ਨੂੰ ਵੀ ਬਹੁਤ ਜ਼ਿਆਦਾ ਨੋਟ ਕਰਦੀਆਂ ਹਨ ।
ਸੋ ਦੋਸਤੋ ਇਹ ਸਨ ਕੁਝ ਪੰਜ ਜ਼ਰੂਰੀ ਗੱਲਾਂ ਜੋ ਕਿ ਤੁਹਾਡੀ ਸ਼ਾਦੀ ਸ਼ੁਦਾ ਜ਼ਿੰਦਗੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਬਹੁਤ ਅਹਿਮ ਰੋਲ ਅਦਾ ਕਰ ਸਕਦੀਆਂ ਹਨ । ਇਸ ਤੋਂ ਇਲਾਵਾ ਜੇਕਰ ਪਤੀ ਪਤਨੀ ਦੋਨਾਂ ਵਿੱਚ ਇੱਕ ਦੂਜੇ ਪ੍ਰਤੀ ਇਮਾਨਦਾਰੀ ਹੈ ਅਤੇ ਦੋਨੋਂ ਇੱਕ ਦੂਜੇ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹਨ ਤਾਂ ਇਨ੍ਹਾਂ ਗੱਲਾਂ ਦੇ ਨਾਲ ਨਾਲ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ । ਸੁਣਨ ਅਤੇ ਦੇਖਣ ਵਿਚ ਤਾਂ ਇਹ ਗੱਲਾਂ ਆਮ ਲੱਗਦੀਆਂ ਹਨ ਪ੍ਰੰਤੂ ਜੇਕਰ ਤੁਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਲਿਆ ਕੇ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਹੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਹਨ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ