ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪੋਸਟਮਾਰਟਮ ਰਿਪੋਰਟ ਦੇਖ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣੇ

ਪੋਸਟਮਾਰਟਮ ਰਿਪੋਰਟ ਦੇਖਕੇ

“ਸਾਕਾ ਦਰਬਾਰ ਸਾਹਿਬ ਦੇ ਸਮੇਂ ਤੋਂ ਹੀ ਸਰਕਾਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਬਾਰੇ ਬਹੁਤ ਸਾਰੇ ਭਰਮ-ਭੁਲੇਖੇ ਖੜੇ ਕੀਤੇ ਜਾਂਦੇ ਰਹੇ ਹਨ, ਪਰ ਸਰਕਾਰੀ ਤੌਰ ’ਤੇ ਹੀ ਪੁਸਟੀ ਕਰਦੀ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਸਾਬਤ ਕਰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਭਾਰਤੀ ਫੌਜ ਦੇ ਨਾਲ ਸਾਹਮਣੇ ਮੱਥੇ ਟਾਕਰਾ ਕੀਤਾ ਅਤੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਕਹਿਣੀ ਅਨੁਸਾਰ ਦੁਸਮਣ ਨਾਲ ਸਾਹਮਣੇ ਮੱਥੇ ਜੂਝਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪੋਸਟਮਾਰਟਮ ਰਿਪੋਰਟ ਦੱਸਦੀ ਹੈ ਕਿ ਉਹਨਾਂ ਦੇ ਸਰੀਰ ’ਤੇ 14 ਜ਼ਖਮਾਂ ਦੇ ਨਿਸ਼ਾਨ ਸਨ, ਜਿਹਨਾਂ ਵਿਚੋਂ ਦੋ ਪੈਰਾਂ ਦੇ ਨਿਸ਼ਾਨ ‘ਬਲਾਸਟ ਇੰਜਰੀ’ (ਬੰਬ ਫਟਣ ਕਰਕੇ) ਹਨ, ਜਦਕਿ ਬਾਕੀ ਸਾਰੇ ਗੋਲੀਆਂ ਦੇ ਨਿਸ਼ਾਨ ‘‘ਫਾਇਰ ਆਰਮਜ਼ ਇੰਜਰੀ’’ ਹਨ ਅਤੇ ਇਹ ਸਾਰੀਆਂ ਗੋਲੀਆਂ ਸੰਤ ਭਿੰਡਰਾਂਵਾਲਿਆਂ ਦੇ ਸਰੀਰ ਵਿੱਚ ਸਾਹਮਣੇ ਤੋਂ ਲੱਗੀਆਂ ਹੋਈਆਂ ਹਨ। ਸੂਚਨਾ ਅਧਿਕਾਰ ਐਕਟ ਤਹਿਤ ਸਿਵਲ ਸਰਜਨ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਗਈ ਪੋਸਟਮਾਰਟਮ ਰਿਪੋਰਟ ‘ਜੋ ਡਾ: ਦਵਿੰਦਰ ਸ਼ਰਮਾ ਵੱਲੋਂ 7 ਜੂਨ 1984 ਨੂੰ ਸ਼ਾਮ 8 ਵਜੇ ਪੋਸਟਮਾਰਟਮ ਕਰਕੇ ਤਿਆਰ ਕੀਤੀ ਗਈ ਹੈ, ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਪੁਲਸ ਦੇ ਏ ਡਿਵੀਜਨ ਦਾ ਸੁਦਾਗਰ ਸਿੰਘ ਨਾਮ ਦਾ ਪੁਲਸ ਅਧਿਕਾਰੀ ਇੱਕ ਲਾਸ਼ ਪੋਸਟਮਾਰਟਮ ਲਈ ਲਿਆਇਆ ਸੀ, ਜਿਸਦੀ ਐਸ.ਆਈ. ਦਰਸ਼ਨ ਸਿੰਘ ਸੀ.ਆਈ.ਏ. ਸਟਾਫ ਨੇ ਸ਼ਨਾਖਤ ਕੀਤੀ ਅਤੇ ਦੱਸਿਆ ਕਿ ਇਹ ਲਾਸ਼ ਜਰਨੈਲ ਸਿੰਘ (ਉਮਰ ਲਗਭਗ 38 ਸਾਲ) ਪੁੱਤਰ ਜੋਗਿੰਦਰ ਸਿੰਘ ਵਾਸੀ ਰੋਡੇ ਪੁਲਸ ਸਟੇਸ਼ਨ ਬਾਘਾਪੁਰਾਣਾ ਜਿਲਾ ਫਰੀਦਕੋਟ ਦੀ ਹੈ। ਰਿਪੋਰਟ ਮੁਤਾਬਿਕ ਇਹ ਲਾਸ਼ 6 ਫੁੱਟ ਉਚੇ ਕੱਦ ਦੇ ਆਦਮੀ ਦੀ ਸੀ, ਜਿਸ ਦੇ ਸਰੀਰ ਉਪਰ ਕੱਛਾ (ਕਛਿਹਰਾ), ਚੋਲਾ, ਦੋਹਾਂ ਹੱਥਾਂ ਵਿਚ ਲੋਹੇ ਦੇ ਕੜੇ ਪਹਿਨੇ ਹੋਏ ਦਰਸਾਏ ਗਏ ਹਨ, ਪਰ ਇਸ ਪੋਸਟਮਾਰਟਮ ਵਿੱਚ ਉਹਨਾਂ ਦੇ ਗਾਤਰੇ ਵਾਲੀ ਕ੍ਰਿਪਾਨ ਅਤੇ ਸੰਤਾਂ ਭਿੰਡਰਾਂਵਾਲਿਆਂ ਦੇ ਹੱਥਾਂ ਵਿੱਚ ਹਰ ਵਕਤ ਰਹਿਣ ਵਾਲੇ ਤੀਰ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਆਪਣੀ ਰਿਪੋਰਟ ਵਿਚ ਦਰਜ ਕੀਤਾ ਹੈ ਕਿ ਪੁਲਸ ਦੇ ਦੱਸਣ ਅਨੁਸਾਰ ਇਸ ਵਿਅਕਤੀ ਦੀ ਮੌਤ ਗੋਲੀਆਂ ਵੱਜਣ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ ਵਿਚ ਸੰਤ ਭਿੰਡਰਾਂਵਾਲਿਆਂ ਦੇ ਸਰੀਰ ਉਪਰ 14 ਜ਼ਖਮਾਂ ਦੇ ਨਿਸ਼ਾਨ ਦੱਸਰਾਏ ਗਏ ਹਨ।ਨੰਬਰ 1 ਵਾਲਾ ਜ਼ਖਮ ਮੱਥੇ ਤੋਂ ਉਪਰ ਸੱਜੇ ਪਾਸੇ ਸਿਰ ਵਿਚ ਵੱਜੀ ਗੋਲੀ ਦਾ ਨਿਸ਼ਾਨ ਹੈ, ਨੰਬਰ 2 ’ਤੇ ਸ¤ਜੀ ਗੱਲ ਉਤੇ ਗੋਲੀ ਲੱਗੀ ਹੋਈ ਹੈ। ਇਥੇ ਇਹ ਜ਼ਿਕਰ ਕੀਤਾ ਗਿਆ ਹੈ ਕਿ ਮੂੰਹ ਦੀਆਂ ਕੁਝ ਹੱਡੀਆਂ ਟੁੱਟੀਆਂ ਹੋਈਆਂ ਸਨ, ਨੰਬਰ 1 ਵਾਲਾ ਜ਼ਖਮ ਨੰਬਰ 2 ਵਾਲੇ ਜਖ਼ਮ ਨਾਲ ਮਿਲਦਾ ਹੈ ਅਤੇ ਮੂੰਹ ਵਿਚ ਕੁਝ ਦੰਦ ਵੀ ਟੁੱਟੇ ਹੋਏ ਮਿਲਣ ਬਾਰੇ ਜਿਕਰ ਹੈ। ਨੰਬਰ 3 ਵਾਲਾ ਜ਼ਖਮ ਸਿਰ ਦੇ ਸੱਜੇ ਪਾਸੇ ਕੰਨ ਤੋਂ ਕੁਝ ਉਪਰ ਸਿਰ ਵਿੱਚ ਹੈ ਅਤੇ ਨੰਬਰ 4 ਵਾਲਾ ਜ਼ਖਮ ਸੱਜੇ ਪਾਸੇ ਸਿਰ ਦੇ ਪਿੱਛੇ ਹੈ, ਜੋ 3 ਨੰਬਰ ਵਾਲੇ ਜਖਮ ਨਾਲ ਮਿਲਦਾ ਹੈ ਮਤਲਬ ਕਿ ਤਿੰਨ ਨੰਬਰ ਵਾਲੀ ਗੋਲੀ ਹੀ ਸਿਰ ਦੇ ਪਿਛਲੇ ਪਾਸਿਓਂ ਨਿਕਲ ਗਈ।ਨੰਬਰ 5 ਵਾਲੀ ਗੋਲੀ ਸੱਜੀ ਬਾਂਹ ’ਤੇ ਲੱਗੀ ਹੋਈ ਹੈ, ਜੋ ਨੰਬਰ 6 ਵਾਲਾ ਜ਼ਖਮ ਕਰਦੀ ਬਾਂਹ ’ਚੋਂ ਪਿਛਲੇ ਪਾਸਿਓਂ ਨਿਕਲ ਗਈ। ਇਸੇ ਤਰਾਂ ਨੰਬਰ 7 ਵਾਲਾ ਖੱਬੇ ਪਾਸੇ ਵੱਖੀ ’ਤੇ ਸਾਹਮਣੇ ਤੋਂ ਗੋਲੀ ਵੱਜਣ ਦਾ ਨਿਸ਼ਾਨ ਹੈ ਅਤੇ ਨੰਬਰ 8 ’ਤੇ ਸੱਜੀ ਵੱਖੀ ’ਤੇ ਪਿਛਲੇ ਪਾਸੇ ਜਖ਼ਮ ਦਾ ਨਿਸਾਨ ਹੈ। ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਇਹ ਦੋਵੇਂ ਜ਼ਖਮ ਵੀ ਆਪਸ ਵਿਚ ਮਿਲਦੇ ਹਨ ਭਾਵ ਗੋਲੀ ਸਾਹਮਣੇ ਤੋਂ ਖੱਬੇ ਪਾਸੇ ਵੱਖੀ ਵਿਚ ਵੱਜੀ ਜੋ ਸੱਜੀ ਵੱਖੀ ਵੱਲੋਂ ਹੁੰਦੀ ਸਰੀਰ ’ਚੋਂ ਬਾਹਰ ਨਿਕਲ ਗਈ। ਨੰਬਰ 9 ‘ਤੇ ਜ਼ਿਕਰ ਹੈ ਸੱਜੇ ਪੈਰ ਤੋਂ ਉਪਰ ਇਕ ਜ਼ਖਮ ਦਾ ਨਿਸ਼ਾਨ ਹੈ, ਇਸੇ ਤਰਾਂ ਨੰਬਰ 10 ਵਾਲਾ ਜ਼ਖਮ ਸੱਜੇ ਪੈਰ ਉਪਰ ਹੈ, ਇਹਨਾਂ ਦੋਵਾਂ ਜ਼ਖਮਾਂ ਬਾਰੇ ਬਲਾਸਟ ਇੰਜਰੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ,ਜਿਸ ਦਾ ਭਾਵ ਹੈ ਕਿ ਇਹ ਜ਼ਖਮ ਗੋਲੀ ਦੇ ਨਹੀਂ ਸਗੋਂ ਬੰਬ ਵਗੈਰਾ ਫਟਣ ਕਰਕੇ ਹੋਏ ਹਨ। ਨੰਬਰ 11 ਵਾਲਾ ਜ਼ਖਮ ਖੱਬੇ ਗਿੱਟੇ ’ਤੇ ਗੋਲੀ ਦਾ ਨਿਸ਼ਾਨ ਹੈ, ਜੋ ਅੰਦਰਲੇ ਪਾਸੇ ਤੋਂ ਵੱਜੀ ਹੋਈ ਹੈ। ਇਸੇ ਤਰਾਂ ਨੰਬਰ 12 ਵਾਲਾ ਜ਼ਖਮ ਸੱਜੇ ਪੈਰ ਦੇ ਬਾਹਰਲੇ ਪਾਸੇ ਹੈ, ਇਹਨਾਂ ਦੋਹਾਂ ਜ਼ਖਮਾਂ ਦੇ ਵੀ ਮਿਲਦੇ ਹੋਣ ਬਾਰੇ ਜ਼ਿਕਰ ਕੀਤਾ ਗਿਆ ਹੈ। ਨੰਬਰ 13 ਵਾਲਾ ਜ਼ਖਮ ਮੱਥੇ ’ਤੇ ਸੱਜੇ ਪਾਸੇ ਗੋਲੀ ਦਾ ਨਿਸ਼ਾਨ ਅਤੇ ਚੌਦਾਂ ਨੰਬਰ ਸਿਰ ਦੇ ਪਿੱਛੇ ਨਿਸ਼ਾਨ ਹੈ, ਜਿਸ ਬਾਰੇ ਜ਼ਿਕਰ ਹੈ ਕਿ ਨੰਬਰ 13 ਅਤੇ 14 ਵਾਲੇ ਜਖਮ ਆਪਸ ਵਿੱਚ ਮਿਲਦੇ ਹਨ। ਇਸ ਰਿਪੋਰਟ ਵਿਚ ਇਹ ਵੀ ਜ਼ਿਕਰ ਹੈ ਕਿ ਨੰਬਰ 9 ਅਤੇ 10 (ਬਲਾਸਟ ਇੰਜਰੀ) ਬੰਬ ਫਟਣ ਕਰਕੇ ਹੋਏ ਜ਼ਖਮ ‘ਬਲਾਸਟ ਇੰਜਰੀ’ ਹਨ ਜਦਕਿ ਬਾਕੀ ਸਾਰੇ (ਫਾਇਰ ਆਰਮਜ਼ ਇੰਜਰੀਜ਼) ਗੋਲੀਆਂ ਦੇ ਨਿਸ਼ਾਨ ਹਨ। ਪੋਸਟ ਮਾਰਟਮ ਰਿਪੋਰਟ ਤੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਾਰੀਆਂ ਗੋਲੀਆਂ ਸਾਹਮਣਿਓਂ ਲੱਗੀਆਂ ਹਨ। ਇਸ ਤਰਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਰਕਾਰੀ ਪੋਸਟਮਾਰਟਮ ਰਿਪੋਰਟ ਹੀ ਉਹਨਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਰਦਿਆਂ ਫੌਜ ਨਾਲ ਸਾਹਮਣੇ ਮੱਥੇ ਟਾਕਰਾ ਕਰਕੇ ਪਾਈ ਸ਼ਹਾਦਤ ਦੀ ਚਸਮਦੀਦ ਗਵਾਹ ਬਣ ਚੁੱਕੀ ਹੈ (Gursewak Singh Thikriwala)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: