ਪਿੰਡ ਦੀ ਕੁੜੀ ਅਮਰੀਕਾ ਚ ਜੱਜ
ਪੰਜਾਬੀ ਹਰ ਥਾਂ ਤੇ ਮਿਹਨਤ ਤੇ ਲਗਨ ਨਾਲ ਜਾਣੇ ਜਾਂਦੇ ਹਨ। ਤਰੱਕੀ ਪੰਜਾਬੀਅਾਂ ਦੇ ਖੂਨ ਵਿੱਚ ਹੀ ਹੈ ਤੇ ੲਿਹ ਜਾਣਦੇ ਹਨ ਅਖਬਾਰਾਂ ਵੇਚਣ ਤੋਂ ਜੱਜ ਬਨਣਾ ਦਾ ਸਫਰ ਤੇ ਦੁਨੀਅਾ ਦੇ ਹਰ ਦੇਸ਼ ਵਿੱਚ ਪੰਜਾਬੀਅਾਂ ਨੇ ਤਰੱਕੀ ਕਰ ਲੲੀ ਇਸੇ ਤਰ੍ਹਾਂ ਦੀ ਮਿਸਾਲ ਪਿੰਡ ਲੁਹਾਰਾ ਦੀ ਗੁਰਦੀਪ ਕੌਰ ਨੇ ਪੇਸ਼ ਕੀਤੀ ਹੈ ,
ਜੋ ਕਿ ਆਪਣੀ ਮਿਹਨਤ ਤੇ ਲਗਨ ਸਦਕਾ ਅਮਰੀਕਾ ‘ਚ ਜੱਜ ਬਣ ਗਈ ….. । ਗੁਰਦੀਪ ਕੌਰ ਵਕਾਲਤ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਈ ਸੀ, ਜਿੱਥੇ ਉਸਨੇ ਪੜ੍ਹਾਈ ਦੇ ਨਾਲ-ਨਾਲ ਅਖਬਾਰਾਂ ਵੰਡ ਕੇ ਆਪਣਾ ਖਰਚਾ ਚੁੱਕਿਆ ਅਤੇ ਡੱਟ ਕੇ ਮਿਹਨਤ ਕਰਕੇ 8 ਸਾਲ ਦੀ ਵਕਾਲਤ ਕੀਤੀ। ਦੱਸਣਯੋਗ ਹੈ ਕਿ ਈਮਾਨਦਾਰੀ ਨਾਲ ਨਿਭਾਈ ਜ਼ਿੰਮੇਵਾਰੀ ਤੋਂ ਬਾਅਦ ਗੁਰਦੀਪ ਕੌਰ ਦੀ ਜੱਜ ਦੇ ਅਹੁਦੇ ਲਈ ਨਿਯੁਕਤੀ ਹੋਈ।
ਗੁਰਦੀਪ ਕੌਰ ਦੇ ਅਮਰੀਕਾ ‘ਚ ਜੱਜ ਬਣਨ ‘ਤੇ ਉਸਦੇ ਪਿਤਾ ਦੇ ਨਾਲ – ਨਾਲ ਪੂਰੇ ਪਿੰਡ ‘ਚ ਇਸ ਸਮੇਂ ਖੁਸ਼ੀ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਕਹਿੰਦੇ ਹਨ ਕਿ ਜੇਕਰ ਆਪਣੇ ਮਨ ‘ਚ ਕਿਸੇ ਟੀਚੇ ਨੂੰ ਧਾਰ ਲਿਆ ਜਾਵੇ ਤਾਂ ਮਿਹਨਤ ਨਾਲ ਉਸ ਤੱਕ ਜ਼ਰੂਰ ਪਹੁੰਚਿਆ ਜਾ ਸਕਦਾ ਹੈ। ਅਜਿਹੀ ਹੀ ਮਿਸਾਲ ਗੁਰਦੀਪ ਕੌਰ ਨੇ ਕਾਇਮ ਕੀਤੀ…… ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਪ੍ਰੇਰਨਾਸ੍ਰੋਤ ਬਣ ਗਈ ਹੈ।ਪਰ ਅਸੀਂ ਇੱਥੇ ਇਹ ਵੀ ਦੱਸਣਾ ਚਾਵਾਂਗੇ ਕਿ ਇਹਨਾ ਵਿੱਚੋ ਕਈ ਮਾਂ ਬਾਪ ਇਹੋ ਜਿਹੇ ਵੀ ਹਨ ਜੋ ਕੁੱਖਾਂ ਵਿਚ ਕੁੜੀਆਂ ਨੂੰ ਕਤਲ ਕਰਵਾ ਦਿੰਦੇ ਨੇ, ਪਰ ਉਹ ਇਹ ਨਹੀਂ ਜਾਂਦੇ ਕਿ ਜਿਸ ਨੂੰ ਉਹ ਕੁੱਖ ਵਿਚ ਕਤਲ ਕਰਵਾ ਰਹੇ ਹਨ ਉਹ ਸ਼ਾਇਦ ਡਾਕਟਰ, ਇਨਜੀਨੀਅਰ, ਪਾਇਲਟ ਤੇ ਜੱਜ ਵੀ ਬਣ ਸਕਦੀ ਸੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ