ਹੁਣੇ ਆਈ ਤਾਜਾ ਵੱਡੀ ਖਬਰ —
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਆਈ ਤਾਜਾ ਵੱਡੀ ਖਬਰ — ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਮੌਤ ਛਾਇਆ ਸੋਗ
ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਸੁੰਦਰ ਸਿੰਘ ਬੀਰ ਨਹੀਂ ਰਹੇ:ਪੰਜਾਬੀ ਪੱਤਰਕਾਰਤਾ ਨੂੰ ਨਵੀਂ ਬੁਲੰਦਿਆਂ ’ਤੇ ਲੈ ਜਾਣ ਵਾਸਤੇ ਸ. ਸੁੰਦਰ ਸਿੰਘ ਬੀਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਦਿੱਲੀ ਦੀਆਂ ਕਈ ਅਖਬਾਰਾਂ ’ਚ ਬਤੌਰ ਸੰਪਾਦਕ ਸੇਵਾ ਨਿਭਾ ਚੁੱਕੇ ਬੀਰ ਦੇ ਅਕਾਲ ਚਲਾਣੇ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਸਾਥੀ ਰਹੇ ਬੀਰ ਵੱਲੋਂ ਨਿਸ਼ਕਾਮ ਸੇਵਕ ਦੇ ਤੌਰ ’ਤੇ ਕੀਤੀ ਗਈ।ਇਮਾਨਦਾਰ ਪੱਤਰਕਾਰਤਾ ਤੋਂ ਨੌਜਵਾਨਾਂ ਨੂੰ ਪ੍ਰੇਰਣਾਂ ਲੈਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਬੀਰ ਨੇ ਕੱਦੇ ਵੀ ਆਪਣੇ ਰਸੂਖ ਦਾ ਆਪਣੇ ਪਰਿਵਾਰ ਲਈ ਗਲਤ ਇਸਤੇਮਾਲ ਕਰਨ ਲਈ ਕਦੇ ਵੀ ਨਹੀਂ ਸੋਚਿਆ ਸੀ।ਇੱਕ ਸਮਾਂ ਸੀ ਜਦੋਂ ਜਥੇਦਾਰ ਜੀ ਦੀ ਚਿੱਠੀ ਨਾਲ ਹੀ ਕਿਸੇ ਵੀ ਸਿੱਖ ਨੌਜਵਾਨ ਦੀ ਪੰਜਾਬ ਐਂਡ ਸਿੰਧ ਬੈਂਕ ’ਚ ਨੌਕਰੀ ਲੱਗ ਜਾਂਦੀ ਸੀ ਪਰ ਬੀਰ ਨੇ ਕੱਦੇ ਵੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਜਥੇਦਾਰ ਜੀ ਨਾਲ ਆਪਣੇ ਗੂੜ੍ਹੇ ਸੰਬੰਧਾਂ ਨੂੰ ਨਹੀਂ ਵਰਤਿਆ।ਉਨ੍ਹਾਂ ਦੱਸਿਆ ਕਿ ਜਥੇਦਾਰ ਜੀ ਬੀਰ ਨੂੰ ਅਕਸਰ ਕਾਂਮਰੇਡ ਕਹਿ ਕੇ ਬੁਲਾਉਂਦੇ ਸਨ।ਇੱਕ ਸਮਾਂ ਐਸਾ ਵੀ ਆਇਆ ਜਦੋਂ ਜਥੇਦਾਰ ਜੀ ਦੇ ਵਿਰੋਧੀਆਂ ਨੇ ਬੀਰ ਨੂੰ ਲਾਲਚ ਦਿੰਦੇ ਹੋਏ ਜਥੇਦਾਰ ਦਾ ਸਾਥ ਛੱਡਣ ਦੀ ਵੀ ਪੇਸ਼ਕਸ਼ ਕੀਤੀ ਪਰ ਉਹ ਅਡੌਲ ਸਿੱਖੀ ਸਿੰਧਾਂਤਾ ਦੀ ਰਾਖੀ ਅਤੇ ਕੌਮ ਦੀ ਚੜ੍ਹਦੀਕਲਾ ਲਈ ਜਥੇਦਾਰ ਜੀ ਵੱਲੋਂ ਕੀਤੇ ਜਾ ਰਹੇ ਕੰਮਾਂ ਨਾਲ ਚੰਗੇ ਦੋਸਤ ਵੱਜੋਂ ਖੜੇ ਰਹੇ।ਇੱਥੇ ਦੱਸ ਦੇਈਏ ਕਿ ਪਾਕਿਸਤਾਨ ਦੇ ਖਾਨੇਵਾਲ ’ਚ 17 ਨਵੰਬਰ 1927 ਨੂੰ ਸਰਕਾਰ ਸ. ਸ਼ੇਰ ਸਿੰਘ ਦੇ ਗ੍ਰਹਿ ਵਿੱਖੇ ਪੈਦਾ ਹੋਏ ਬੀਰ 1947 ਦੀ ਦੇਸ਼ ਵੰਡ ਉਪਰੰਤ ਫੌਜ ’ਚ ਭਰਤੀ ਹੋਏ ਸਨ।ਪਰ ਪੰਜਾਬੀ ਮਾਂ-ਬੋਲੀ ਵਾਸਤੇ ਕੁਝ ਕਰਨ ਦੀ ਲਲਕ ਕਰਕੇ ਉਹ 1971 ’ਚ ਫੌਜ ਦੀ ਨੌਕਰੀ ਛੱਡ ਕੇ ਦਿੱਲੀ ਆ ਗਏ ਸਨ।ਦਿੱਲੀ ’ਚ ਜਥੇਦਾਰ ਸੰਤੋਖ ਸਿੰਘ ਜੀ ਦੀ ਅਖਬਾਰ ਅੰਮ੍ਰਿਤ ਪਤ੍ਰਿਕਾ ’ਚ ਬਤੌਰ ਸੰਪਾਦਕ ਐਮਰਜੈਂਸੀ ਲੱਗਣ ਤਕ ਉਨ੍ਹਾਂ ਨੇ ਕਾਰਜ ਕੀਤਾ।ਐਮਰਜੈਂਸੀ ਉਪਰੰਤ ਜਥੇਦਾਰ ਜੀ ਦੇ ਪੰਥਕ ਸਮਾਚਾਰ ’ਚ 37 ਸਾਲ ਤਕ ਬਤੌਰ ਮੁਖ ਸੰਪਾਦਕ ਦੀ ਜਿੰਮੇਵਾਰੀ ਬੜੀ ਬੇਬਾਕੀ ਨਾਲ ਨਿਭਾਈ।ਬੀਰ ਦੇ ਕਦਮਾਂ ’ਤੇ ਚਲਦੇ ਹੋਏ ਉਨ੍ਹਾਂ ਦੇ ਛੋਟੋ ਸੁਪੁੱਤਰ ਸੁਦੀਪ ਸਿੰਘ ਅੱਜ ਵੀ ਪੰਜਾਬੀ ਮਾਂ-ਬੋਲੀ ਦੀ ਸੇਵਾ ਬਤੌਰ ਪੱਤਰਕਾਰ ਕਰ ਰਹੇ ਹਨ।ਬੀਰ ਦੇ ਪਰਿਵਾਰ ’ਚ ਤਿੰਨ ਲੜਕੀਆਂ ਅਤੇ 2 ਪੁੱਤਰ ਹਿੰਮਤ ਸਿੰਘ ਅਤੇ ਸੁਦੀਪ ਸਿੰਘ ਸ਼ਾਮਿਲ ਹਨ।