ਹੁਣੇ ਆਈ ਤਾਜਾ ਵੱਡੀ ਖਬਰ – ਹੁਣੇ ਹੁਣੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਹੁਣੇ ਆਈ ਤਾਜਾ ਵੱਡੀ ਖਬਰ – ਹੁਣੇ ਹੁਣੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਯੂਪੀਏ ਦੀ ਚੈਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਫਿਰ ਬਿਮਾਰ ਹੋ ਗਏ ਹਨ। ਉਨ੍ਹਾਂ ਨੂੰ ਵਾਪਸ ਚੰਡੀਗੜ੍ਹ ਤੋਂ ਦਿੱਲੀ ਲਿਆਇਆ ਜਾ ਰਿਹਾ ਹੈ। ਸੋਨੀਆ ਗਾਂਧੀ ਨੂੰ ਵੀਰਵਾਰ ਦੀ ਰਾਤ ਚੰਡੀਗ਼ੜ੍ਹ ਪੀ ਜੀ ਆਈ ‘ਚ ਭਰਤੀ ਕਰਵਾਇਆ ਗਿਆ ਸੀ। ਉਨਾਂ ਨੂੰ ਸਾਹ ਲੈਣ ਦੀ ਦਿੱਕਤ ਆਉਣ ਦੀ ਸ਼ਿਕਾਇਤ ਦੱਸੀ ਗਈ ਸੀ। ਇਸ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਅੱਧੀ ਰਾਤ ਨੂੰ ਪੀ ਜੀ ਆਈ ਲਿਆਂਦਾ ਗਿਆ।
ਜਾਂਚ ਤੋਂ ਬਾਅਦ ਸਵੇਰੇ ਢਾਈ ਵੱਜੇ ਉਨ੍ਹਾਂ ਨੂੰ ਅਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ। ਉਹ ਦਿੱਲੀ ਲਈ ਨਿੱਕਲ ਚੁੱਕੇ ਹਨ। ਸੋਨੀਆ ਗਾਂਧੀ ਵੀਰਵਾਰ ਨੂ ਸ਼ੀਮਲਾ ‘ਚ ਸਨ ਅਤੇ ਉੱਥੇ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਤੇ ਉਨ੍ਹਾਂ ਨੂੰ ਦੇਰ ਰਾਤ ਪੀ ਜੀ ਆਈ ਲਿਆਂਦਾ ਗਿਆ। ਸੋਨੀਆ ਦੋ ਦਿਨਾਂ ਤੋਂ ਬੇਟੀ ਪ੍ਰਿਅੰਕਾ ਗਾਂਧੀ ਅਤੇ ਵਾਡਰਾ ਦੇ ਨਾਲ ਸ਼ਿਮਲਾ ਤੋਂ 13 ਕਿਲੋਮੀਟਰ ਦੂਰ ਛਰਾਬੜਾ ਦੇ ਹੋਟਲ ਵਾਈਲਡ ਫਲਾਵਰ ਹਾਲ ‘ਚ ਠਹਿਰੀ ਹੋਈ ਸੀ।
ਉਹ ਉਥੇ ਪ੍ਰਿਅੰਕਾ ਗਾਂਧੀ ਦੇ ਨਿਰਮਾਣਾਧੀਨ ਘਰ ਨੂੰ ਵੇਖਣ ਗਏ ਸੀ। ਪ੍ਰਿਅੰਕਾ ਨੇ ਇਹ ਘਰ ਅਮਰੀਕਾ ‘ਚ ਰਹਿੰਦੇ ਸ਼ਤੀਸ਼ ਸੂਦ ਅਤੇ ਸਤਿੰਦਰ ਸੂਦ ਤੋਂ 2007 ‘ਚ ਖਰੀਦਿਆ ਸੀ। ਸਾਢੇ 3 ਬੀਗੇ ‘ਚ ਫੈਲੀ ਇਹ ਜ਼ਮੀਨ 8 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ। ਪਿਛਲੇ ਦਿਨੀ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਅਹੁਦਾ ਸੌਂਪਣ ਤੋਂ ਬਾਅਦ ਯੂ. ਪੀ. ਏ. ਚੇਅਰਪਰਸ਼ਨਸੋਨੀਆ ਗਾਂਧੀ ਗਠਜੋੜ ਨੂੰ ਮਜ਼ਬੂਤ ਕਰਨ ‘ਚ ਲੱਗੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਵਿਜੇ ਰੱਥ ਨੂੰ ਰੋਕਣ ਲਈ ਵਿਰੋਧੀ ਇਕਜੁਟਤਾ ਲਈ ਰਣਨੀਤੀ ਬਣਾ ਰਹੇ ਹਨ।
ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ‘ਚ ਬਦਲਦੇ ਸਮੀਕਰਨਾਂ ਵਿਚਾਲੇ ਵਿਰੋਧੀ ਭਾਜਪਾ ਖਿਲਾਫ ਇਕਜੁੱਟ ਹੋਣ ਦੀ ਕੋਸ਼ਿਸ਼ ‘ਚ ਜੁਟੀ ਹੈ। ਇਸ ਦੇ ਅਧੀਨ ਲੋਕਸਭਾ ‘ਚ ਵਿਰੋਧੀਆਂ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਮੰਗਲਵਾਰ ਨੂੰ ‘ਡਿਨਰ ਡਿਪਲੋਮੇਸੀ’ ਅਧੀਨ ਤਮਾਮ ਦਲਾਂ ਦੇ ਮੁਖੀਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ। ਸਾਬਕਾ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ 10 ਜਨਪਥ ਸਥਿਤ ਆਪਣੀ ਰਿਹਾਇਸ਼ ‘ਤੇ ਇਸ ਪਾਰਟੀ ਦੀ ਮੇਜ਼ਬਾਨੀ ਕੀਤੀ।
ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ‘ਚ ਬਦਲਦੇ ਸਮੀਕਰਨਾਂ ਵਿਚਾਲੇ ਵਿਰੋਧੀ ਭਾਜਪਾ ਖਿਲਾਫ ਇਕਜੁੱਟ ਹੋਣ ਦੀ ਕੋਸ਼ਿਸ਼ ‘ਚ ਜੁਟੀ ਹੈ। ਇਸ ਦੇ ਅਧੀਨ ਲੋਕਸਭਾ ‘ਚ ਵਿਰੋਧੀਆਂ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਮੰਗਲਵਾਰ ਨੂੰ ‘ਡਿਨਰ ਡਿਪਲੋਮੇਸੀ’ ਅਧੀਨ ਤਮਾਮ ਦਲਾਂ ਦੇ ਮੁਖੀਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ। ਸਾਬਕਾ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ 10 ਜਨਪਥ ਸਥਿਤ ਆਪਣੀ ਰਿਹਾਇਸ਼ ‘ਤੇ ਇਸ ਪਾਰਟੀ ਦੀ ਮੇਜ਼ਬਾਨੀ ਕੀਤੀ।ਹਾਲਾਂਕਿ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਾਰਟੀ ਤੋਂ ਬਾਅਦ ਕਿਹਾ ਕਿ ਇਸ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਿੱਤਰਤਾ ਦਰਸ਼ਾਉਣ ਲਈ ਹੈ ਅਤੇ ਵਿਰੋਧੀ ਪਾਰਟੀਆਂ ‘ਚ ਏਕਤਾ ਦਰਸ਼ਾਉਣ ਲਈ ਹੈ।