ਹੁਣੇ ਆਈ ਪੰਜਾਬ ਚ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਵੱਡੀ ਖਬਰ
ਖਾਲੀ ਖਜਾਨੇ ਦਾ ਦਬਾਅ ਝੱਲ ਰਹੀ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀ ਮੁਸ਼ਕਿਲਾਂ ‘ਚ ਹੋਰ ਇਜ਼ਾਫਾ ਕਰ ਦਿੱਤਾ ਹੈ। ਅੱਜ ਭਾਵੇਂ ਕੈਪਟਨ ਸਰਕਾਰ ਆਪਣੇ ਆਪ ਨੂੰ ਮਜਬੂਤ ਦੱਸ ਰਹੀ ਹੈ ਅਤੇ ਪੰਜਾਬ ਵਾਸੀਆਂ ਲਈ ਹਰ ਤਰ੍ਹਾਂ ਦੀ ਸੰਭਵ ਆਰਥਿਕ ਸਹਾਇਤਾ ਕਰਨ ਦੀ ਦਾਅਵਾ ਕਰ ਰਹੀ ਹੈ ਓਥੇ ਹੀ ਸਰਕਾਰ ਆਪਣੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਹੋਰ ਤੰਗ ਕਰ ਰਹੀ ਹੈ। ਪੰਜਾਬ ਸਰਕਾਰ ਦੇ ਤਕਰੀਬਨ 4.5 ਲੱਖ ਕਰਮਚਾਰੀਆਂ ਨੂੰ ਆਪਣੀ ਮਾਰਚ ਮਹੀਨੇ ਦੀ ਤਨਖਾਹ ਲਈ ਹੁਣ ਮਈ ਦੇ ਮਹੀਨੇ ਤੱਕ ਦਾ ਇੰਤਜਾਰ ਕਰਨਾ ਪਵੇਗਾ।
ਹਾਲੇ ਸਰਕਾਰੀ ਬਾਬੂਆਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਨਾਲ ਹੀ ਘਰ ਦਾ ਗੁਜਾਰਾ ਕਰਨਾ ਪਵੇਗਾ। ਸਰਕਾਰ ਵੱਲੋਂ 4.5 ਲੱਖ ਕਰਮਚਾਰੀਆਂ ਦੀ ਤਨਖਾਹ ਜਾਰੀ ਕਰਨ ‘ਚ ਦੇਰੀ ਹੋ ਰਹੀ ਹੈ ਅਤੇ ਅਨੁਮਾਨ ਹੈ ਕਿ ਹੁਣ ਮਾਰਚ ਮਹੀਨੇ ਦੀ ਤਨਖਾਹ ਮਈ ਦੇ ਮਹੀਨੇ ਤੱਕ ਜਾਰੀ ਹੋ ਸਕਦੀ ਹੈ। ਇੱਕ ਸਰਕਾਰੀ ਅਧਿਕਾਰੀ ਅਨੁਸਾਰ ਤਨਖਾਹ ਜਾਰੀ ਕਰਨ ਨੂੰ ਲੈ ਕੇ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ ਜਿਸ ਕਾਰਨ ਤਨਖਾਹਾਂ ਜਾਰੀ ਕਰਨ ਨੂੰ ਸਮਾਂ ਲੱਗ ਰਿਹਾ ਹੈ। ਓਹਨਾਂ ਦੱਸਿਆ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਪ੍ਰੈਲ ਦੇ ਅੱਧ ਤੱਕ ਤਨਖਾਹ ਜਾਰੀ ਕਰ ਦਿੱਤੀ ਜਾਵੇ।
ਹਰ ਵਾਰ ਨਵਾਂ ਮਾਲੀ ਸਾਲ ਸ਼ੁਰੂ ਹੁੰਦਿਆਂ ਹੀ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਲੇਟ ਹੋ ਜਾਂਦੀਆਂ ਹਨ। ਪਰ ਉਹ ਲੇਟ ਵੀ ਜਿਆਦਾ ਤੋਂ ਜਿਆਦਾ ਇੱਕ ਹਫਤੇ ਹੀ ਲੇਟ ਹੁੰਦੀ ਸੀ ਪਰ ਇਸ ਵਾਰ ਮਹੀਨੇ ਦੇ ਹਿਸਾਬ ਨਾਲ ਸਮਾਂ ਪੈਣਾ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਪੰਜਾਬ ਦਾ ਬਜਟ 28 ਮਾਰਚ ਨੂੰ ਜਾਰੀ ਕਰ ਦਿੱਤਾ ਗਿਆ ਸੀ ਪਰ 1 ਅਪ੍ਰੈਲ ਤੱਕ ਛੁਟੀਆਂ ਹੋਣ ਤੱਕ ਨੋਟਿਸ ਜਾਰੀ ਨਹੀਂ ਹੋ ਸਕਿਆ ਸੀ ਜਿਸ ਕਾਰਨ ਤਨਖਾਹ ਵੰਡਣ ਦੇ ਮਾਮਲੇ ‘ਚ ਹੁਣ 15 ਤੋਂ 30 ਦਿਨਾਂ ਦੀ ਦੇਰੀ ਹੋ ਰਹੀ ਹੈ। ਸਰਕਾਰ ਵੱਲੋਂ ਤਨਖਾਹਾਂ ਜਾਰੀ ਕਰਨ ਵੱਲੋਂ ਪੁਰਾਣੀ ਆਨ ਲਾਈਨ ਸਾਈਟ ਬੰਦ ਕਰ ਦਿੱਤੀ ਗਈ ਅਤੇ ਨਵੀਂ ਸਾਈਟ ਸ਼ੁਰੂ ਹੋਣ ‘ਚ ਸਮਾਂ ਲੱਗ ਰਿਹਾ ਹੈ।
ਅਪਰੇਟਰਾਂ ਨੂੰ ਵੀ ਨਵਾਂ ਸਿਸਟਮ ਸਿੱਖਣ ਵਿਚ ਦਿੱਕਤ ਆ ਰਹੀ ਹੈ ਅਤੇ ਨਵੀਂ ਸਾਈਟ ਵਾਰ ਵਾਰ ਕ੍ਰੈਸ਼ ਹੋ ਰਹੀ ਹੈ। ਜਿਸ ਕਾਰਨ ਸਰਕਾਰ ਵੱਲੋਂ ਇਸ ਵਾਰ ਤਨਖਾਹਾਂ ਜਾਰੀ ਕਰਨ ਵਿਚ ਦੇਰੀ ਹੋ ਰਹੀ ਹੈ ਅਤੇ ਇਹ ਦੇਰੀ ਇੱਕ ਮਹੀਨੇ ਦੇ ਸਮੇਂ ‘ਚ ਤਬਦੀਲ ਹੋ ਸਕਦੀ ਹੈ। ਸਿਸਟਮ ਚਾਹੇ ਨਵਾਂ ਜਾਂ ਪੁਰਾਣ ਹੋਵੇ ਪਰ ਕਰਮਚਾਰੀਆਂ ਨੂੰ ਤਨਖਾਹ ਮਿਲਣ ‘ਚ ਹੁੰਦੀ ਦੇਰੀ ਨਾਲ ਕਰਮਚਾਰੀਆਂ ਲਈ ਕਈ ਤਰ੍ਹਾਂ ਦੀ ਦਿੱਕਤਾਂ ਖੜ੍ਹੀਆਂ ਹੋ ਜਾਂਦੀਆਂ ਹਨ।