ਆਹ ਦੇਖੋ ਤਾਜਾ ਜਾਣਕਾਰੀ ਮੌਸਮ ਦੀ ਕੀ ਕੀ ਕਰਨ ਜਾ ਰਿਹਾ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਕੁਝ ਮਿੰਟ ਪਹਿਲਾ ਆਈ ਤਾਜਾ ਵੱਡੀ ਖਬਰ – ਆਹ ਦੇਖੋ ਤਾਜਾ ਜਾਣਕਾਰੀ ਮੌਸਮ ਦੀ ਕੀ ਕੀ ਕਰਨ ਜਾ ਰਿਹਾ
ਵੀਂ ਦਿੱਲੀ, (ਇੰਟ.)— ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬਿਆਂ ‘ਚ ਸੋਮਵਾਰ ਭਿਆਨਕ ਤੂਫਾਨ ਆਉਣ ਤੇ ਕਈ ਥਾਈਂ ਭਾਰੀ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਤੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਲਰਟ ਜਾਰੀ ਕੀਤਾ ਹੈ। ਮਾਨਸੂਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਸਮ ਦਾ ਕਹਿਰ
ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ 13 ਵੱਖ-ਵੱਖ ਸੂਬਿਆਂ ਨੂੰ ਕਿਹਾ ਹੈ ਕਿ ਉਹ ਸੋਮਵਾਰ ਵਿਸ਼ੇਸ਼ ਤੌਰ ‘ਤੇ ਅਹਿਤਿਆਤੀ ਕਦਮ ਚੁੱਕਣ ਕਿਉਂਕਿ ਭਿਆਨਕ ਤੂਫਾਨ ਅਤੇ ਧੂੜ ਭਰੀ ਹਨੇਰੀ ਝੁਲ ਸਕਦੀ ਹੈ। ਨਾਲ ਹੀ ਕਈ ਥਾਵਾਂ ‘ਤੇ ਦਰਮਿਆਨੀ ਤੇ ਕਈ ਥਾਵਾਂ ‘ਤੇ ਬਹੁਤ ਭਾਰੀ ਵਰਖਾ ਹੋ ਸਕਦੀ ਹੈ। ਗੜੇ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿਨ੍ਹਾਂ 13 ਸੂਬਿਆਂ ‘ਚ
ਕੁਦਰਤੀ ਆਫਤ ਆਉਣ ਦਾ ਡਰ ਪ੍ਰਗਟਾਇਆ ਗਿਆ ਹੈ, ਉਨ੍ਹਾਂ ਵਿਚ ਜੰਮੂ-ਕਸ਼ਮੀਰ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ‘ਚ ਭਾਰੀ ਮੀਂਹ ਪੈ ਸਕਦਾ ਹੈ।
ਪੱਛਮੀ ਗੜਬੜ ਕਾਰਨ ਦਿੱਲੀ ਐੱਨ. ਸੀ. ਆਰ. ਅਤੇ ਨਾਲ ਲੱਗਦੇ ਖੇਤਰਾਂ ‘ਚ ਵੀ ਸੋਮਵਾਰ ਹਨੇਰੀਆਂ, ਝੱਖੜ ਝੁੱਲਣ ਦੀ ਸੰਭਾਵਨਾ ਹੈ। ਮੀਂਹ ਵੀ ਪਏਗਾ। ਇਸ ਕਾਰਨ ਦਿੱਲੀ ‘ਚ ਸੋਮਵਾਰ ਤਾਪਮਾਨ ਹੇਠਾਂ ਡਿੱਗ ਸਕਦਾ ਹੈ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ 7 ਤੇ 8 ਮਈ ਨੂੰ ਲਗਭਗ ਸਾਰੇ ਉੱਤਰੀ ਭਾਰਤ ‘ਚ ਮੌਸਮ ਖਰਾਬ ਰਹੇਗਾ।
ਓਧਰ ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ‘ਚ ਅੱਜ 90 ਤੋਂ ਲੈ ਕੇ 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆਉਣ ਕਾਰਨ 7 ਲੋਕ ਜ਼ਖਮੀ ਹੋ ਗਏ, ਜਦਕਿ ਰਾਣਾਘਾਟ, ਹੰਸਖਲੀ ਤੇ ਕ੍ਰਿਸ਼ਨ ਨਗਰ ‘ਚ 200 ਘਰ ਤਬਾਹ ਹੋ ਗਏ।