ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਦਿੱਲ ਕੰਬਾਊ ਭਿਆਨਕ ਹਾਦਸਾ
ਦੋਰਾਹਾ ਨੇੜੇ ਰਾਮਪੁਰ ਨਹਿਰੀ ਪੁਲ ਕੋਲ ਇਕ ਪੰਜਾਬ ਪੁਲਿਸ ਟਰੈਫਿਕ ਦੇ ਥਾਣੇਦਾਰ ਦੀ ਤੇਜ ਰਫਤਾਰ ਕਾਰ (ਡੱਸਟਰ) ਸੀ.ਐਚ 1 ਏ.ਐਸ 5658 ਨੇ ਇਕ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਤਿੰਨ ਬੱਚੇ ਗੰਭੀਰ ਜਖਮੀ ਹੋ ਗਏ।
ਜਿਨ੍ਹਾਂ ਨੂੰ ਸਿੱਧੂ ਹਸਪਤਾਲ ਦੋਰਾਹਾ ਵਿਖੇ ਭਰਤੀ ਕਰਵਾਇਆ ਗਿਆ, ਡਾਕਟਰਾਂ ਨੇ ਪਤੀ ਪਤਨੀ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ ਅਤੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮ੍ਰਿਤਕ ਪਤੀ ਪਤਨੀ ਦੀ ਪਹਿਚਾਣ ਅਜਮੇਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਕੁਲਦੀਪ ਕੌਰ ਪਤਨੀ ਅਜਮੇਰ ਸਿੰਘ ਵਾਸੀ ਰੋਡ ਮਾਜਰੀ, ਤਹਿਸੀਲ ਸਮਰਾਲਾ ਜਿਲ੍ਹਾਂ ਲੁਧਿਆਣਾ ਵਜੋਂ ਹੋਈ ਹੈ।
ਮੌਕੇ ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਮੋਟਰ ਸਾਇਕਲ ਸਵਾਰ ਪਤੀ ਪਤਨੀ ਆਪਣੇ ਬੱਚਿਆਂ ਸਮੇਤ ਬੇਗੋਵਾਲ ਪਿੰਡ ਤੋਂ ਬਾਈਪਾਸ ਸੜਕ ਚੜਨ ਲੱਗੇ ਸਨ ਕਿ ਨੀਲੋ ਸਾਇਡ ਤੋ ਤੇਜ ਰਫਤਾਰ ਆ ਰਹੀ ਡਸਟਰ ਕਾਰ ਨੇ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰ ਸਾਇਕਲ ਤੇ ਸਵਾਰ ਤਿੰਨੋ ਬੱਚੇ ਹਵਾ ਵਿੱਚ ਉਡਦੇ ਨਜਰੀ ਆਏ। ਜਿਸ ਕਰਕੇ ਜੋੜੇ ਦੀ ਮੌਕੇ ਤੇ ਹੀ ਮੌਤ ਹੋ ਗਈ।
ਕਥਿੱਤ ਦੋਸ਼ੀਆਂ ਨੇ ਜਖਮੀਆਂ ਦੀ ਮੱਦਦ ਕਰਨ ਦੀ ਬਿਜਾਏ ਘਟਨਾ ਸਥਾਨ ਤੋਂ ਕਾਰ ਭਜਾ ਲਈ ਅਤੇ ਰਾਹਗੀਰਾਂ ਦੀ ਮੱਦਦ ਨਾਲ ਦੋਸ਼ੀਆਂ ਨੂੰ ਰੇਲਵੇ ਫਾਟਕਾਂ ਕੋਲੋਂ ਘੇਰ ਕੇ ਘਟਨਾ ਸਥਾਨ ਤੇ ਲੈ ਗਏ, ਜਿੱਥੇ ਲੋਕਾਂ ਨੇ ਪੁਲਸੀਏ ਤੇ ਉਸ ਦੇ ਸਾਥੀ ਦੀ ਚੰਗੀ ਗਰਦ ਲਾਹੀ।
ਡੱਸਟਰ ਕਾਰ ਉਪਰ ਮੋਟੇ ਅੱਖਰਾਂ ਵਿੱਚ ਪੁਲਿਸ ਲਿਖਿਆ ਹੋਇਆ ਸੀ ਪੁਲਿਸ ਮੁਲਾਜ਼ਮ ਹੌਲਦਾਰ ਅੰਗਰੇਜ ਸਿੰਘ ਜਿਲ੍ਹਾਂ ਮੋਹਾਲੀ ਵਿਖੇ ਟ੍ਰੈਫਿਕ ਪੁਲਸ ਵਿੱਚ ਤਾਇਨਾਤ ਹੈ ਜਿਸ ਨੇ ਦੱਸਿਆ ਕਿ ਕਾਰ ਚਾਲਕ ਵਿਅਕਤੀ ਦਿਨੇਸ਼ ਕੁਮਾਰ ਦਿਹਾੜੀ ਤੇ ਲਿਆਦਾਂ ਗਿਆ ਸੀ, ਤੇ ਉਹ ਮੁਕਤਸਰ ਬੱਚਿਆਂ ਨੂੰ ਲੈਣ ਜਾ ਰਹੇ ਸਨ। ਦੋਰਾਹਾ ਪੁਲਿਸ ਨੇ ਡਰਾਈਵਰ ਖਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ