ਹੁਣੇ ਹੁਣੇ ਆਈ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਈ ਵੱਡੀ ਖਬਰ – ਲੁਧਿਆਣੇ ਤੋਂ ਲਾਪਤਾ ਹੋਈਆਂ ਕੁੜੀਆਂ ਹਰਦੁਆਰ ਤੋਂ ਮਿਲੀਆਂ ਅਤੇ। …..
ਲੁਧਿਆਣਾ ਤੋਂ ਲਾਪਤਾ ਹੋਈਆਂ 3 ਵਿਦਿਆਰਥਣਾਂ ਹਰਿਦੁਆਰ ਤੋਂ ਮਿਲੀਆਂ:ਬੀਤੇ ਦਿਨੀਂ ਲੁਧਿਆਣਾ ਦੇ ਇੱਕ ਨਿਜੀ ਸਕੂਲ ਦੀਆਂ 3 ਵਿਦਿਆਰਥਣਾਂ ਲਾਪਤਾ ਹੋ ਗਈਆਂ ਸਨ।ਲਾਪਤਾ ਹੋਈਆਂ ਇਹ 3 ਵਿਦਿਆਰਥਣਾਂ ਅੱਜ ਹਰਿਦੁਆਰ ਤੋਂ ਮਿਲੀਆਂ ਹਨ।
ਇਹ ਵਿਦਿਆਰਥਣਾਂ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀ.ਡੀ.ਐੱਮ. ਸਕੂਲ ਵਿੱਚ 8ਵੀਂ ਜਮਾਤ ‘ਚ ਪੜ੍ਹਦੀਆਂ ਹਨ ,ਜੋ ਵੀਰਵਾਰ ਨੂੰ ਸ਼ੱਕੀ ਹਲਾਤਾਂ ‘ਚ ਗਾਇਬ ਹੋ ਗਈਆਂ ਸਨ।ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਹ ਆਪਣੀਆਂ ਵਿਦਿਆਰਥਣਾਂ ਨੂੰ ਸਵੇਰੇ ਸਕੂਲ ਛੱਡ ਕੇ ਗਏ ਸਨ ਪਰੰਤੂ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਸਕੂਲ ਕਿਉਂ ਨਹੀਂ ਆਈਆਂ।ਜਿਸ ਤੋਂ ਬਾਅਦ ਲੜਕੀਆਂ ਦੇ ਲਾਪਤਾ ਹੋਣ ਦਾ ਖੁਲਾਸਾ ਹੋਇਆ ਸੀ।ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦੀ ਇਕ ਟੀਮ ਹਰਿਦੁਆਰ ਭੇਜੀ ਗਈ ਸੀ,ਜਿਸ ਦੌਰਾਨ ਪੁਲਿਸ ਨੇ ਵਿਦਿਆਰਥਣ ਲਤਾ ਰਾਣੀ,ਰੂਖਸਾਰ ਤੇ ਨੈਨਾ ਨੂੰ ਅੱਜ ਹਰਿਦੁਆਰ ਤੋਂ ਬਰਾਮਦ ਕੀਤਾ ਹੈ।