ਤਾਜਾ ਵੱਡੀ ਦੁਖਦਾਈ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਭਿਆਨਕ ਖ਼ੂਨੀ ਹਾਦਸੇ ਚ ਹੋਈਆਂ ਮੌਤਾਂ
ਪਟਿਆਲਾ: ਸਰਹਿੰਦ ਰੋਡ ‘ਤੇ ਹੋਏ ਦਰਦਨਾਕ ਸੜਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਦੋ ਗਈ ਤੇ 4 ਦੇ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਿਵਿਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪਟਿਆਲਾ-ਸਰਹਿੰਦ ਰੋਡ ਤੇ ਪੈਂਦੇ ਪਿੰਡ ਗੁਨੀਆ ਮਾਜਰੀ ਕੋਲ ਪਟਿਆਲਾ ਵੱਲੋਂ ਆ ਰਹੀ ਬਲੈਰੋ ਗੱਡੀ ਦੀ ਟੱਕਰ ਸਰਹਿੰਦ ਵਾਲੇ ਪਾਸਿਉਂ ਆ ਰਹੀ ਮਾਰੂਤੀ ਨਾਲ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਦੋਵਾਂ ਗੱਡੀਆਂ ਦੇ ਇੱਕ-ਇੱਕ ਸਵਾਰ ਦੀ ਮੌਤ ਹੋਈ ਹੈ।
ਐਸਐਚਓ ਪ੍ਰਦੀਪ ਬਾਜਵਾ ਨੇ ਦੱਸਿਆ ਕਿ ਹਾਦਸੇ ਵੇਲੇ ਬਲੈਰੋ ‘ਚ 6 ਜਦਕਿ ਮਾਰੂਤੀ ‘ਚ 3 ਲੋਕ ਸਵਾਰ ਸਨ। ਮ੍ਰਿਤਕਾਂ ‘ਚ ਮਹਿਲਾ ਮੀਰਾ ਦੇਵੀ ਨਿਵਾਸੀ ਪਟਿਆਲਾ ਤੇ ਬਲੈਰੋ ਸਵਾਰ ਵਿਅਕਤੀ ਬਲਵਿੰਦਰ ਸਿੰਘ ਨਿਵਾਸੀ ਕਪੂਰਥਲਾ ਸ਼ਾਮਿਲ ਹਨ।
ਤਾਜਾ ਵੱਡੀ ਦੁਖਦਾਈ ਖਬਰ