ਹੁਣੇ ਹੁਣੇ ਸ਼ਾਮੀ ਆਇਆ ਮੌਸਮ ਵਿਭਾਗ ਵਲੋਂ ਵੱਡਾ ਅਲਰਟ …….

ਤਾਜਾ ਵੱਡੀ ਖਬਰ ਆਈ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਹੁਣੇ ਸ਼ਾਮੀ ਆਇਆ ਮੌਸਮ ਵਿਭਾਗ ਵਲੋਂ ਵੱਡਾ ਅਲਰਟ …….

ਦਿਲੀਂ-ਐਨਸੀਆਰ ਵਿੱਚ ਇੱਕ ਵਾਰ ਫਿਰ ਤੇਜ਼ ਹਨੇਰੀ-ਤੂਫਾਨ ਦੇ ਨਾਲ ਬਾਰਿਸ਼ ਹੋ ਰਹੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਹਨੇਰੀ ਤੇ ਬਾਰਿਸ਼ ਨਾਲ 18 ਉਡਾਨਾਂ ਤੇ ਅਸਰ ਪਿਆ  । ਦਿੱਲੀ ਹਵਾਈ ਅੱਡੇ ਤੇ ਵਿਜ਼ੀਬਿਲਿਟੀ ਘੱਟ ਗਈ ਹੈ। ਦਿੱਲੀ ਆ ਰਹੇ ਜਹਾਜ਼ਾਂ ਦੇ ਰਸਤੇ ਬਦਲ ਦਿੱਤੇ ਗਏ ਹਨ। ਰਾਜਧਾਨੀ ਵਿੱਚ 72 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ਿਆਬਾਦ ਤੇ ਗੁਰੂਗ੍ਰਾਮ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਸ਼ਾਮ 5 ਤੋਂ 6 ਵਜੇ ਦੇ ਵਿੱਚ ਕੁੱਲ 27 ਉਡਾਨਾਂ ਦੇ ਰਸਤੇ ਬਦਲ ਦਿੱਤੇ ਗਏ ਹਨ। ਦਿੱਲੀ-ਐਨਸੀਆਰ ਦੀਆਂ ਸੜਕਾਂ ਤੇ ਘੁੱਪ ਹਨੇਰਾ ਛਾ ਗਿਆ ਹੈ। ਕੁੱਝ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਹੋ ਗਿਆ ਹੈ। ਹਾਲਾਂਕਿ ਹਨੇਰੀ-ਤੂਫਾਨ ਤੇ ਹਲਕੀ ਬਾਰਿਸ਼ ਦੇ ਕਾਰਣ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਸ਼ਨਿੱਚਰਵਾਰ ਤੋਂ ਤੱਪਦੀ ਗਰਮੀ ਨਾਲ ਥੋੜੀ ਰਾਹਤ ਜ਼ਰੂਰ ਮਿਲੀ …….। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅਗਲੇ 3 ਘੰਟਿਆਂ ਵਿੱਚ ਦਿੱਲੀ ਤੇ ਐਨਸੀਆਰ ਵਿੱਚ 70 ਤੋਂ 80 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਨਾਲ ਹਲਕੀ ਬਾਰਿਸ਼ ਦੀ ਆਸ਼ੰਕਾ ਜਤਾਈ ਸੀ। ਇਸ ਸਮੇਂ ਦੇਸ਼ ਦੇ ਕੁੱਝ ਹਿੱਸਿਆ ਵਿੱਚ ਪ੍ਰੀ-ਮਾਨਸੂਨ ਦੀ ਬਾਰਿਸ਼ ਹੋ ਰਹੀ ਹੈ।

ਮੁੰਬਈ ਵਿੱਚ ਬਾਰਿਸ਼ ਨਾਲ ਜਨ-ਜੀਵਨ ਪ੍ਰਭਾਵਿਤ

ਉੱਧਰ ਮੁੰਬਈ ਵਿੱਚ ਬਾਰਿਸ਼ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਈ ਇਲਾਕਿਆਂ ਵਿੱਚ ਸੜਕਾਂ ਤੇ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਤਾਈ ਹੈ। ਬਾਰਿਸ਼ ਕਾਰਣ ਕਈ ਉਡਾਨਾਂ ਵਿੱਚ ਵੀ ਦੇਰੀ ਹੋਈ ਹੈ।

ਕੋਲਾਬਾ ਵਿੱਚ 8:30 ਵਜੇ ਤੱਕ 38.2 ਮਿ.ਮੀ ਤੇ ਸਾਂਤਾਕਰੂਜ਼ ਵਿੱਚ 37 ਮਿ.ਮੀ ਬਾਰਿਸ਼ ਦਰਜ ਕੀਤੀ ਗਈ ਹੈ। ਮੁੰਬਈ ਵਿੱਚ ਨੌਸੈਨਾ ਦੇ ਕਰਮੀਆਂ ਤੇ ਹੜ੍ਹ ਬਚਾਅ ਦਲ ਤਾਇਨਾਤ ਕੀਤੇ ਗਏ ਹਨ।

ਕਿਸੇ ਵੀ ਹਾਲਾਤਾਂ ਤੋਂ ਨਿਪਟਣ ਲਈ ਸੰਬੰਧਿਤ ਵਿਭਾਗਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂਕਿ ਤੁਰੰਤ ਮਦਦ ਪਹੁੰਚਾਈ ਜਾ ਸਕੇ। ਇਸ ਤੋਂ ਇਲਾਵਾ ਕਰਨਾਟਕ, ਗੋਆ ਤੇ ਦੱਖਣੀ ਮਹਾਰਾਸ਼ਟਰ ਵਿੱਚ 10 ਜੂਨ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ ਮਾਨਸੂਨ ਦੇ ਕੇਰਲ ਤੋਂ ਮਹਾਰਾਸ਼ਟਰ ਵੱਲ ਵਧਣ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਭਾਰਤ ਦੇ ਪੱਛਮੀ ਤੱਟ ਨੇ ਨਿਵਾਸੀਆਂ ਨੂੰ ਅਗਲੇ 2-3 ਦਿਨਾਂ ਵਿੱਚ ਖੇਤਰ ਦੇ ਕੁੱਝ ਹਿੱਸਿਆਂ ਵਿੱਚ ਵੱਧ ਮੀਂਹ ਦੀ ਸੰਭਾਵਨਾ ਬਾਰੇ ਸੁਚੇਤ ਕਰ ਦਿੱਤਾ …….।

ਮੌਸਮ ਵਿਭਾਗ ਨੇ ਕਿਹਾ ਹੈ ਕਿ ਓਡੀਸ਼ਾ, ਪੱਛਮੀ ਬੰਗਾਲ, ਸਿੱਕਮ, ਅਸਮ ਤੇ ਮੇਘਾਲਿਆ ਵਿੱਚ 9-11 ਜੂਨ ਦੇ ਵਿੱਚ ਬਾਰਿਸ਼ ਹੋਵੇਗੀ ਤੇ ਕੁੱਝ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ।

ਯੂਪੀ-ਬਿਹਾਰ ਵਿੱਚ ਕਈ ਲੋਕਾਂ ਦੀ ਮੌਤ

ਯੂਪੀ ਤੇ ਬਿਹਾਰ ਵਿੱਚ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜੌਨਪੁਰ ਜ਼ਿਲ੍ਹੇ ਵਿੱਚ ਬਿਜਲੀ ਦੀ ਚਪੇਟ ਵਿੱਚ ਆਉਣ ਨਾਲ ਦੋ ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ।

ਭੋਪਾਲ ਵਿੱਚ ਮੀਂਹ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਭੋਪਾਲ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪਾਰਾ 45 ਡਿਗਰੀ ਸੈਲਸੀਅਸ ਤੋਂ ਵੱਧ ਹੋ ਰਿਹਾ ……. ਬਾਰਿਸ਼ ਦੇ ਕਾਰਣ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ।

ਉੱਤਰਾਖੰਡ ਵਿੱਚ ਹਾਈ ਅਲਰਟ

ਉੱਤਰਾਖੰਡ ਵਿੱਚ ਪੌਰੀ ਤੇ ਹਰਿਦੁਆਰ ਵਿੱਚ ਭਾਰੀ ਬਾਰਿਸ਼ ਚੇਤਾਵਨੀ ਹੈ। ਉੱਤਰਾਖੰਡ ਦੀਆਂ ਪਹਾੜੀਆਂ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਸ਼ੁਰੂਆਤ ਹੋ ਗਈ ਹੈ। ਪਹਾੜੀ ਇਲਾਕਿਆਂ ਵਿੱਚ ਖਾਸ ਤੌਰ ਤੇ ਉੱਤਰਾਖੰਡ ਵਿੱਚ ਮੌਸਮ ਵਧੀਆ ਹੋ ਜਾਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: