120 ਦੀ ਰਫਤਾਰ ਨਾਲ ਝੁੱਲਿਆ ਝੱਖੜ, 22 ਲੋਕਾਂ ਦੀ ਲਈ ਜਾਨ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ: ਬੁੱਧਵਾਰ ਤੋਂ ਪੂਰੇ ਉੱਤਰੀ ਭਾਰਤ ’ਚ ਮੌਸਮ ਦੀ ਅਚਾਨਕ ਲਈ ਕਰਵਟ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਦਵਾਈ ਹੈ ਉੱਥੇ ਹੀ ਮੀਂਹ ਤੋਂ ਪਹਿਲਾਂ ਆਏ ਜ਼ੋਰਦਾਰ ਤੂਫ਼ਾਨ ਨੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਕੀਤਾ ਹੈ। ਉੱਤਰ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਵਿੱਚ ਭਿਆਨਕ ਤੂਫਾਨ ਨਾਲ 75 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ 40 ਤੋਂ 50 ਬੰਦੇ ਮਾਰੇ ਗਏ। ਆਗਰਾ ਵਿੱਚ 40 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਬਦਲੇ ਮੌਸਮ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਭਾਰੀ ਰਾਜਸਥਾਨ ਤੇ ਪਿਆ। ਬੀਤੀ ਰਾਤ 120 ਕਿ:ਮੀ: ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਆਏ ਤੂਫ਼ਾਨ ਨਾਲ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਅਲਵਰ ਵਿੱਚ ਵੀ ਹੋਈ ਤੇਜ਼ ਬਾਰਸ਼ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਰਾਜਸਥਾਨ ਦੇ ਧੌਲਪੁਰ ਵਿੱਚ 6 ਤੇ ਝੁਨਝੁਨੂ ਇਲਾਕੇ ਵਿੱਚ ਇੱਕ ਸਖ਼ਸ਼ ਦੀ ਮੌਤ ਹੋਈ ਹੈ। ਹੁਣ ਤੱਕ ਰਾਜਸਥਾਨ ’ਚ ਕੁੱਲ 22 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਨ੍ਹੇਰੀ ਤੂਫ਼ਾਨ ਕਾਰਨ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਸੇਵਾਵਾਂ ਵੀ ਠੱਪ ਰਹੀਆਂ।
ਉੱਤਰਾਖੰਡ ਦੇ ਚਮੇਲੀ ’ਚ ਵੀ ਬੱਦਲ ਫਟਣ ਕਾਰਨ ਭਾਰੀ ਤਬਾਹੀ ਮੱਚੀ। ਚਮੇਲੀ ਦੇ ਨਾਰਾਇਣਗੜ੍ਹ ਇਲਾਕੇ ’ਚ ਬੱਦਲ ਫਟਣ ਕਾਰਨ ਕਈ ਦੁਕਾਨਾਂ ਤੇ ਮਕਾਨਾਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਹਾਲਾਕਿ ਇਸ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਮੌਸਮ ’ਚ ਆਈ ਤਬਦੀਲੀ ਦਾ ਮੰਡੀਆਂ ’ਚ ਪਈ ਕਣਕ ਦੀ ਫ਼ਸਲ ਬਹੁਤ ਮਾੜਾ ਅਸਰ ਪਿਆ’ ਹੈ। ਪੰਜਾਬ ਦੇ ਅਮ੍ਰਿਤਸਰ ਦੀ ਦਾਣਾ ਮੰਡੀ ’ਚ ਪਈ ਕਣਕ ਦੀ ਫਸਲ ਮੀਂਹ ’ਚ ਭਿੱਜਣ ਕਾਰਨ ਖ਼ਰਾਬ ਹੋ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਮਿਹਨਤ ਨਾਲ ਬੀਜੀ ਫ਼ਸਲ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਮੰਡੀਆਂ ਚ ਭਿੱਜ ਕੇ ਖ਼ਰਾਬ ਹੋ ਗਈ ਹੈ।