ਨਹੀਂ ਰਿਹਾ ਕਪਿਲ ਸ਼ਰਮਾ ਦਾ ਜਿਗਰੀ ਦੋਸਤ, ਲੱਗਿਆ ਵੱਡਾ ਝਟਕਾ
ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦਾ ਸਭ ਤੋਂ ਕਰੀਬੀ ਦੋਸਤ ‘ਜ਼ੰਜੀਰ’ ਹੁਣ ਨਹੀਂ ਰਿਹਾ। ਤੁਹਾਨੂੰ ਦੱਸ ਦੇਈਏ ਕਿ ‘ਜ਼ੰਜੀਰ’ ਕਪਿਲ ਦੇ ਕੁੱਤੇ ਦਾ ਨਾਂਅ ਹੈ। ਦੇ ਬੁਰੇ ਸਮੇਂ ‘ਚ ਜ਼ੰਜੀਰ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਸੀ।
Kapil Sharma dog dies
ਇੱਕ ਰਿਪੋਰਟ ਦੇ ਮੁਤਾਬਿਕ ਕਪਿਲ ਨੇ ਆਪ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਦ ਉਹ ਫ਼ਿਲਮ ‘ਫਿਰੰਗੀ’ ਦਾ ਟ੍ਰੇਲਰ ਲਾਂਚ ਕਰ ਰਹੇ ਸਨ, ਉਸ ਦੇ ਕੁਝ ਸਮੇਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲੇ ਗਏ ਸਨ। ਇਸ ਦੌਰਾਨ ਉਹਨਾਂ ਨੇ ਆਪਣੇ ਆਪ ਨੂੰ ਆਫਿਸ ‘ਚ ਬੰਦ ਕਰ ਲਿਆ ਸੀ। ਉਸ ਸਮੇਂ ਇੱਕ ਸ਼ਰਾਬ ਦੀ ਬੋਤਲ ਅਤੇ ਦੂਜਾ ਉਹਨਾਂ ਦਾ ਕੁੱਤਾ ‘ਜ਼ੰਜੀਰ’ ਹੀ ਉਹਨਾਂ ਦੇ ਨਾਲ ਸਨ।
ਜਾਣਕਾਰੀ ਮੁਤਾਬਿਕ 9 ਸਾਲ ਦੇ ਜ਼ੰਜੀਰ ਨੇ 17 ਜਨਵਰੀ ਨੂੰ ਜੁਹੂ ਦੇ ਡਾਕਟਰ ਸਵਾਲੀ ਕਲੀਨਿਕ ‘ਚ ਆਖਰੀ ਸਾਹ ਲਿਆ। ਦੱਸ ਦੇਈਏ ਕਿ ਹਾਲ ਹੀ ‘ਚ ਜ਼ੰਜੀਰ ਦੀ ਗਲੀ ਦੇ ਕੁੱਤਿਆਂ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਜ਼ੰਜੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੰਜੈਕਸ਼ਨ ਦੁਆਰਾ ਉਸ ਨੂੰ ਦਵਾਈਆਂ ਦਿੰਦੇ ਸਮੇਂ ਜ਼ੰਜੀਰ ਦੇ ਸਰੀਰ ‘ਚ ਇਨਫੈਕਸ਼ਨ ਹੋ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਜ਼ੰਜੀਰ ਨੂੰ ‘ਕਾਮੇਡੀ ਨਾਈਟਸ ਵਿਦ ਕਪਿਲ’ ਦੌਰਾਨ ਸਾਲ 2014 ਜੁਲਾਈ ਨੂੰ ਗੋਦ ਲਿਆ ਸੀ। ਦੱਸਿਆ ਜਾਂਦਾ ਹੈ ਕਿ ਕਪਿਲ ਆਪਣੇ ਦੋਸਤ ਗਣੇਸ਼ ਦੇ ਘਰ ਗਏ ਸਨ, ਜਿਥੇ ਉਹ ਪਹਿਲੀ ਵਾਰ ਜ਼ੰਜੀਰ ਨਾਲ ਮਿਲੇ ਸਨ। ਕਪਿਲ ਦੇ ਦੋਸਤ ਦੀ ਪਤਨੀ ਜਾਨਵਰਾਂ ਦੀ ਦੇਖਰੇਖ ਕਰਦੀ ਹੈ ਤੇ ਉਹ ਐੱਨਜੀਓ ਵੀ ਚਲਾਉਂਦੀ ਹੈ।
Kapil Sharma dog dies
ਦੱਸਿਆ ਜਾ ਰਿਹਾ ਹੈ ਕਿ ਕਪਿਲ ਜਦੋਂ ਡਿਪ੍ਰੈਸ਼ਨ ਤੋਂ ਗੁਜ਼ਰ ਰਹੇ ਸਨ ਤਾਂ ਜ਼ੰਜੀਰ ਤੇ ਸ਼ਰਾਬ ਹੀ ਉਹਨਾਂ ਦੇ ਸਾਥੀ ਬਣੇ ਸਨ। ਕਪਿਲ ਨੇ ‘ਫਿਰੰਗੀ’ ਦੇ ਲਾਂਚ ਸਮੇਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਬੁਰੇ ਸਮੇਂ ‘ਚ ਮੈਂ ਖੁਦ ਨੂੰ ਦਫਤਰ ‘ਚ ਹੀ ਬੰਦ ਕਰ ਲਿਆ ਸੀ। ਉਸ ਸਮੇਂ ਸ਼ਰਾਬ ਦੀ ਬੋਤਲ ਤੇ ਜ਼ੰਜੀਰ ਉਸ ਦੇ ਸਾਥੀ ਸਨ।
ਕਪਿਲ ਸ਼ਰਮਾ ਨੂੰ ਕਾਫ਼ੀ ਸਮੇਂ ਹੋ ਗਿਆ ਛੋਟੇ ਪਰਦੇ ਮਤਲਬ ਕਿ ਟੀਵੀ ਤੋਂ ਦੂਰੀ ਬਣਾਏ ਹੋਏ। ਆਪਣੀ ਫ਼ਿਲਮ `ਫ਼ਿਰੰਗੀ` ਦੀ ਪ੍ਰਮੋਸ਼ਨ ਦੇ ਸਮੇਂ ਡੇਲੀਪੋਸਟ ਨਾਲ ਗੱਲਬਾਤ ਕਰਦੇ ਹੋਏ ਕਪਿਲ ਨੇ ਕਿਹਾ ਸੀ ਕਿ ਉਹ ਇਕ-ਦੋ ਮਹੀਨੇ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਆਪਣੇ ਨਵੇਂ ਸ਼ੋਅ `ਤੇ ਕੰਮ ਸ਼ੁਰੂ ਕਰਨਗੇ। 2017 ਵਿੱਚ ਉਂਝ ਵੀ ਉਨ੍ਹਾਂ ਨੂੰ ਲੈ ਕੇ ਫ਼ਿਲਮ ਇੰਡਸਟਰੀ `ਚ ਕਾਫ਼ੀ ਚਰਚਾ ਰਹੀ। ਜਿਨ੍ਹਾਂ ਨੇ ਇਸ ਮਹਾਨ ਕਲਾਕਾਰ ਨੂੰ ਡਿਪਰੈਸ਼ਨ ਦਾ ਸ਼ਿਕਾਰ ਵੀ ਬਣਾ ਦਿੱਤਾ।
ਫ਼ਿਲਮ `ਫ਼ਿਰੰਗੀ` ਨੂੰ ਲੈ ਕੇ ਵੀ ਕਾਫ਼ੀ ਚਰਚਾ ਰਹੀ ਕਿ ਉਹ ਇਸ ਫ਼ਿਲਮ ਰਾਹੀਂ ਕੁੱਝ ਕਮਾਲ ਵੱਡੇ ਪਰਦੇ `ਤੇ ਨਹੀਂ ਦਿਖਾ ਸਕੇ ਪਰ ਦਰਸ਼ਕਾਂ ਨੂੰ ਇਹ ਪਤਾ ਨਹੀਂ ਕਿ ਇਕ ਤਾਂ ਕਪਿਲ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ, ਉਸ ਵਿੱਚ ਸ਼ਾਮਿਲ ਸੀ ਇਕੱਲਾਪਨ।
ਭਾਵੇਂ ਕਾਫ਼ੀ ਲੋਕ ਉਨ੍ਹਾਂ ਦੇ ਨਜ਼ਦੀਕ ਸੀ ਪਰ ਜੋ ਖਬਰਾਂ ਆ ਰਹੀਆਂ ਸਨ ਉਹ ਵੇਖ ਕੇ ਕੋਈ ਵੀ ਪਰੇਸ਼ਾਨ ਜਾਂ ਫ਼ਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਸੀ। ਆਖਿਰ ਸਭ ਨੂੰ ਹਸਾਉਣ ਵਾਲੇ ਕਪਿਲ ਦੇ ਸ਼ੋਅ ਦੀ ਗਿਰਦੀ ਟੀਆਰਪੀ ਕਈ ਲੋਕਾਂ ਦੇ ਲਈ ਦਰਵਾਜੇ ਖੋਲ੍ਹ ਗਈ।