ਜਿੱਥੇ ਅੱਜ ਜ਼ਮੀਨ ਕਾਰਨ ਭਰਾ ਭਰਾ ਦਾ ਵੈਰੀ ਹੋ ਗਿਆ ਹੈ ਤੇ ਇਸ ਨੂੰ ਹਥਿਆਉਣ ਲਈ ਕਤਲ ਤੱਕ ਹੋ ਜਾਂਦੇ ਹਨ, ਉੱਥੇ ਹੀ ਭਵਾਨੀਗੜ੍ਹ ਦੇ ਇੱਕ ਕਿਸਾਨ ਨੇ ਆਪਣੀ ਸਾਰੀ ਜ਼ਮੀਨ ਹੀ ਗੁਰੂ ਦੇ ਲੜ ਲਾ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਦੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾ ਦੇ ਕਰਨੈਲ ਸਿੰਘ ਨੇ ਆਪਣੀ ਸਾਰੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰ ਕੇ ਆਪਣੀ ਸਾਰੀ ਜ਼ਿੰਦਗੀ ਧਾਰਮਿਕ ਤਰੀਕੇ ਨਾਲ ਗੁਜ਼ਾਰਨ ਦਾ ਫ਼ੈਸਲਾ ਕਰ ਲਿਆ ਹੈ।
ਕਿਸਾਨ ਨੇ ਆਪਣੀ 18 ਏਕੜ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਈ..
ਜ਼ਮੀਨ ਹੀ ਕਿਸਾਨ ਦਾ ਸਾਰੀ ਉਮਰ ਦਾ ਸਹਾਰਾ ਹੁੰਦਾ ਹੈ ਪਰ ਕਰਨੈਲ ਸਿੰਘ ਸਪੁੱਤਰ ਲਾਭ ਸਿੰਘ ਨੇ ਆਪਣੇ ਮਾਤਾ-ਪਿਤਾ ਤੇ ਭਰਾ ਭੈਣ ਦੀ ਮੌਤ ਤੋਂ ਬਾਅਦ ਇਹ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਆਪਣੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਲੋਕਾਂ ਦੀ ਸੇਵਾ ਕਰੇਗਾ। ਇਸ ਫ਼ੈਸਲੇ ਦਾ ਪਿੰਡ ਵਾਸੀਆਂ ਨੇ ਸੁਆਗਤ ਕੀਤਾ ਹੈ।
ਕਰਨੈਲ ਸਿੰਘ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਸਾਰੀ ਜ਼ਮੀਨ ਗੁਰੂ ਦੇ ਲੜ ਲਾ ਦਿੱਤੀ ਹੈ ਤੇ ਉਹ ਹੁਣ ਗੁਰਦੁਆਰਾ ਸਾਹਿਬ ਰਹਿ ਕੇ ਸੇਵਾ ਕਰਨਗੇ।
ਪਿੰਡੇ ਦੇ ਸਰਪੰਚ ਦਾ ਕਹਿਣਾ ਹੈ ਤਿਆਗ ਦੀ ਮੂਰਤ ਕਰਨੈਲ ਸਿੰਘ ਦੇ ਬਹੁਤ ਧੰਨਵਾਦੀ ਹਨ। ਉਸ ਦੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋ ਚੁੱਕੀ ਹੈ ਤੇ ਸਾਰੀ ਜ਼ਮੀਨ ਗੁਰਦੁਆਰਾ ਸਾਹਿਬ ਹੀ ਵਾਹੀ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਇਸ ਉੱਤੇ ਕਬਜ਼ਾ ਕਰਨ ਆਵੇਗਾ ਤਾਂ ਉਸ ਨੂੰ ਪ੍ਰਸ਼ਾਸਨ ਦੀ ਸਹਿਯੋਗ ਨਾਲ ਨਜਿੱਠਿਆ ਜਾਵੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ