2 ਮਿੰਟ ਤਾਰ ਨੂੰ ਫੜ੍ਹ ਹਵਾ ਵਿੱਚ ਲਟਕਿਆ ਜਰਦਾ ਰਿਹਾ ਕਰੰਟ ਦੇ ਝਟਕੇ ਅਤੇ ਫਿਰ …

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀਤੀ ਦੇਰ ਸ਼ਾਮ ਬਿਜਲੀ ਦੀ ਲਾਈਨ ਠੀਕ ਕਰ ਰਹੇ ਗਿਆਨ ਸਿੰਘ ਨਾਮੀ ਜੂਨੀਅਰ ਟੈਕਨੀਸ਼ੀਅਨ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵੇਲੇ ਗਿਆਨ ਸਿੰਘ ਬਿਜਲੀ ਦੀ ਲਾਈਨ ਠੀਕ ਕਰ ਰਿਹਾ ਸੀ ਤਾਂ ਅਚਾਨਕ ਤਾਰ ਵਿਚ ਬਿਜਲੀ ਆਉਣ ਕਾਰਨ ਉਸ ਨੂੰ ਜਬਰਦਸਤ ਕਰੰਟ ਦਾ ਝਟਕਾ ਲਗਿਆ। ਤਾਰ ਵਿਚ ਆਏ ਕਰੰਟ ਨੇ ਗਿਆਨ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ।

punjab

 

ਇਹ ਝਟਕਾ ਏਨਾ ਤੇਜ਼ ਸੀ ਕਿ ਗਿਆਨ ਸਿੰਘ ਤਕਰੀਬਨ 2 ਮਿੰਟ ਬਿਜਲੀ ਦੀਆਂ ਤਾਰਾਂ ਨਾਲ ਹੀ ਲਟਕਿਆ ਰਿਹਾ ਤੇ ਕੁਝ ਦੇਰ ਤਾਰ ਨਾਲ ਲਟਕਣ ਤੋਂ ਬਾਅਦ ਜ਼ਮੀਨ ‘ਤੇ ਡਿਗ ਗਿਆ। ਪਰ ਇਸ ਹਾਦਸੇ ਵਿੱਚ ਚੰਗੀ ਗੱਲ ਇਹ ਰਹੀ ਕਿ ਲਾਈਨਮੈਨ ਗਿਆਨ ਸਿੰਘ ਦੀ ਜਾਨ ਬੱਚ ਗਈ। ਇਹ ਘਟਨਾ ਏਨੀ ਭਿਆਨਕ ਸੀ ਕਿ ਇਸ ਵਿਚ ਗਿਆਨ ਸਿੰਘ ਦੀ ਜਾਨ ਵੀ ਜਾ ਸਕਦੀ ਸੀl ਇਸ ਪੂਰੇ ਘਟਨਾ ਦਾ ਇਕ ਲਾਈਵ ਵੀਡੀਓ ਵੀ ਵਾਇਰਲ ਹੋ ਚੁੱਕਿਆ ਹੈ। ਜੋ ਕਿਸੇ ਦੇ ਦਿਲ ਨੂੰ ਹਿਲਾ ਸਕਦਾ ਹੈ।

punjab

ਦਰਅਸਲ ਗਿਆਨ ਸਿੰਘ ਆਪਣੇ ਸਾਥੀਆਂ ਨਾਲ ਉੱਚ ਅਧਿਕਾਰੀਆਂ ਦੇ ਜ਼ੋਰ ਪਾਉਣ ‘ਤੇ ਦੇਰ ਸ਼ਾਮ ਨੂੰ ਬਿਜਲੀ ਦੀ ਲਾਈਨ ਠੀਕ ਕਰ ਰਿਹਾ ਸੀ। ਪਰ ਇਸੇ ਦੌਰਾਨ ਪਿੱਛੇ ਤੋਂ ਕਿਸੇ ਅਣਜਾਣ ਵਿਅਕਤੀ ਨੇ ਲਾਈਨ ਵਿਚ ਬਿਜਲੀ ਛੱਡ ਦਿੱਤੀ। ਜਿਸ ਮਗਰੋਂ ਬਿਜਲੀ ਦੀਆਂ ਤਾਰਾਂ ਨੇ ਗਿਆਨ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸਨੂੰ ਕੋਈ ਕ੍ਰਿਸ਼ਮਾ ਹੀ ਕਿਹਾ ਜਾਵੇਗਾ ਤਾਂ ਇਹ ਗਲਤ ਨਹੀਂ ਹੋ ਸਕਦਾ। ਕਿਓਂਕਿ ਏਨੇ ਕਰੰਟ ਲੱਗਣ ਤੋਂ ਬਾਦ ਗਿਆਨ ਸਿੰਘ ਧਰਤੀ ‘ਤੇ ਡਿਗ ਗਿਆ।  ਮਗਰੋਂ ਪਾਸ ਖੜ੍ਹੇ ਲੋਕਾਂ ਨੇ ਚੈਕ ਕੀਤਾ ਤਾਂ ਉਸ ਦੌਰਾਨ ਲਾਈਨਮੈਨ ਗਿਆਨ ਸਿੰਘ ਦੇ ਸਾਹ ਚੱਲ ਰਹੇ ਸੀ।

punjab

ਜਿਸਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆl ਇਸ ਹਾਦਸੇ ਤੋਂ ਬਾਅਦ ਗਿਆਨ ਸਿੰਘ ਦੇ ਸਾਥੀ ਕਰਮੀਆਂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ‘ਤੇ ਸਵਾਲ ਖੜੇ ਕੀਤੇ ਕਿ ਓਹਨਾਂ ਨੂੰ 5 ਬਜੇ ਤੋਂ ਬਾਅਦ ਵੀ ਅਜਿਹਾ ਕੰਮ ਕਰਨ ਲਈ ਆਖਿਆ ਜਾ ਰਿਹਾ। ਇਸ ਹਾਦਸੇ ਦੌਰਾਨ ਗਿਆਨ ਸਿੰਘ ਦੀ ਜਾਨ ਵੀ ਜਾ ਸਕਦੀ ਸੀ। ਇਸ ਦਾ ਜਿੰਮੇਵਾਰ ਕੌਣ ਹੁੰਦਾ। ਕਿਓਂਕਿ ਅਜਿਹੇ ਹਾਦਸਿਆਂ ਮਗਰੋਂ ਹਰ ਕੋਈ ਆਪਣਾ ਪੱਲਾ ਝਾੜ ਲੈਂਦੇ ਹਨ। ਇਸ ਮਾਮਲੇ ਵਿੱਚ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਪਿੱਛੋਂ ਲਾਈਨ ਵਿੱਚ ਕਰੰਟ ਕਿਸ ਨੇ ਛਡਿਆ ਸੀ।

punjab

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: