ਭਿੰਡੀ ਇੱਕ ਅਜਿਹੀ ਪੌਸ਼ਟਿਕ ਸਬਜੀ ਹੈ, ਜੋ ਮਨੁੱਖ ਦੇ ਸਰੀਰ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰੀ ਕਰਦੀ ਹੈ, ਪਰ ਅੱਜ ਅਸੀਂ ਤੁਹਾਨੂੰ 2 ਭਿੰਡੀ ਰਾਤ ਭਰ ਭਿਉਂ ਕੇ ਉਸ ਪਾਣੀ ਨੂੰ ਪੀਣ ਦੇ ਫਾਇਦੇ ਦੱਸਣ ਵਾਲੇ ਹਾਂ ਤਾਂ ਆਏ ਜਾਣਦੇ ਹਾਂ।
ਸ਼ੂਗਰ ਤੋਂ ਪੀੜਤ ਮਨੁੱਖ ਲਈ ਭਿੰਡੀ ਵਾਲਾ ਪਾਣੀ ਬਹੁਤ ਫਾਇਦੇਮੰਦ ਹੋ ਸਕਦਾ ਹੈ। 3 ਭਿੰਡੀ ਕੱਟ ਕੇ ਇੱਕ ਗਲਾਸ ਪਾਣੀ ਵਿੱਚ ਉਨ੍ਹਾਂ ਨੂੰ ਰਾਤ ਭਰ ਲਈ ਭਿਉਂ ਕੇ ਰੱਖ ਦਿਓ, ਅਤੇ ਸਵੇਰੇ ਇਸ ਪਾਣੀ ਨੂੰ ਪੀਣ ਨਾਲ ਕੁੱਝ ਹੀ ਦਿਨਾਂ ਵਿੱਚ ਸ਼ੂਗਰ ਦੀ ਸਮੱਸਿਆ ਬਹੁਤ ਜਲਦੀ ਕੰਟਰੋਲ ਹੋ ਜਾਂਦੀ ਹੈ। ਅੱਖਾਂ ਦੀ ਰੌਸ਼ਨੀ ਵਧਾਉਣ ਲਈ ਇਹ ਨੁਸਖਾ ਬਹੁਤ ਲਾਭਦਾਇਕ ਹੈ, ਕਿਉਂਕਿ ਭਿੰਡੀ ਦੇ ਅੰਦਰ ਭਰਪੂਰ ਮਾਤਰਾ ਵਿੱਚ ਵਿਟਾਮਿਨ ਏ ਮੋਜੂਦ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਜਦੋਂ ਭਿੰਡੀ ਨੂੰ ਕੱਟ ਕੇ ਇਨ੍ਹਾਂ ਨੂੰ ਪਾਣੀ ਵਿੱਚ ਘੋਲ ਕੇ ਰੱਖ ਦਿੰਦੇ ਹੋ, ਤਾਂ ਇਸ ਦੇ ਸਾਰੇ ਤੱਤ ਪਾਣੀ ਵਿੱਚ ਮਿਲ ਜਾਂਦੇ ਹਨ।
ਕਿਡਨੀ ਪੀੜਤ ਲੋਕਾਂ ਲਈ ਇਸ ਪਾਣੀ ਦਾ ਸੇਵਨ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ ਅਤੇ ਉਹ ਰੋਜਾਨਾ ਇਸ ਪਾਣੀ ਦਾ ਸੇਵਨ ਕਰਨ ਨਾਲ ਕਿਡਨੀ ਸਬੰਧਿਤ ਸਟੋਨ ਦੀ ਸਮੱਸਿਆ ਬਹੁਤ ਜਲਦੀ ਤੋਂ ਖ਼ਤਮ ਹੋ ਜਾਂਦੀ ਹੈ। ਚੰਗੀ ਸਿਹਤ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਕਬਜ਼ ਕਈ ਸਮੱਸਿਆ ਦੀ ਜੜ੍ਹ ਹੈ ਪਰ ਭਿੰਡੀ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਸ ਵਿਚ ਮੌਜੂਦ ਘੁਲਣਸ਼ੀਲ ਫਾਈਬਰ ਸਰੀਰ ਵਿੱਚ ਮੌਜੂਦ ਪਾਣੀ ਨਾਲ ਆਸਾਨੀ ਨਾਲ ਘੁਲ ਜਾਂਦੇ ਹਨ, ਜਿਸ ਨਾਲ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ। ਕਬਜ਼ ਹੋਣ ‘ਤੇ 4-5 ਕੱਚੀਆਂ ਭਿੰਡੀਆਂ ਖਾਣੀਆਂ ਚਾਹੀਦੀਆਂ ਹਨ।
ਵਿਟਾਮਿਨ ਸੀ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਣੀ ਰਹਿੰਦੀ ਹੈ। ਰੋਜ਼ਾਨਾ 100 ਗ੍ਰਾਮ ਭਿੰਡੀ ਖਾਣ ਨਾਲ 38 ਫੀਸਦੀ ਵਿਟਾਮਿਨ ਸੀ ਪੂਰਾ ਹੋ ਜਾਂਦਾ ਹੈ, ਜੋ ਇਨਫੈਕਸ਼ਨ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨਾਲ ਖਾਂਸੀ ਤੋਂ ਵੀ ਬਚਾਅ ਰਹਿੰਦਾ ਹੈ।
ਸਰੀਰ ਵਿੱਚ ਖੂਨ ਦੀ ਕਮੀ ਹੋਣ ‘ਤੇ ਐਨੀਮੀਆ ਵਰਗੀ ਬਿਮਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਭਿੰਡੀ ਵਿੱਚ ਮੌਜੂਦ ਵਿਟਾਮਿਨ ਕੇ ਸਰੀਰ ਵਿੱਚ ਖੂਨ ਦੇ ਰਿਸਾਅ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਖੂਨ ਦਾ ਥੱਕੇ ਜਲਦੀ ਬਣਾਉਂਦਾ ਹੈ। ਭਿੰਡੀ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਅਤੇ ਫਾਈਬਰ ਉੱਚ ਮਾਤਰਾ ਵਿੱਚ ਹੁੰਦਾ ਹੈ, ਜੋ ਭਾਰ ਵਧਣ ਨਹੀਂ ਦਿੰਦਾ। ਕੱਚੀ ਭਿੰਡੀ ਚਬਾ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ।
ਬੱਚਿਆਂ ਲਈ ਭਿੰਡੀ ਬਹੁਤ ਲਾਹੇਵੰਦ ਹੈ। ਭਿੰਡੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਨੂੰ ਰੋਜ਼ਾਨਾ ਇੱਕ ਚੱਮਚ ਭਿੰਡੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਭਿੰਡੀ ਵਿੱਚ ਮੌਜੂਦ ਫੋਲੇਟ ਬਹੁਤ ਜ਼ਰੂਰ ਪੌਸ਼ਟਿਕ ਤੱਤ ਹੈ, ਜੋ ਭਰੂਣ ਦੇ ਦਿਮਾਗੀ ਵਿਕਾਸ ਵਿੱਚ ਮਦਦਗਾਰ ਹੈ। ਭਿੰਡੀ ਵਿੱਚ ਮੌਜੂਦ ਫੋਲਿਕ ਐਸਿਡ ਦੀ ਭਰਪੂਰ ਮਾਤਰਾ ਗਰਭ ਅਵਸਥਾ ਦੇ ਚੌਥੇ ਤੋਂ 12ਵੇਂ ਹਫਤੇ ਤਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।