ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ । ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਚੁੱਕੀ ਹੈ । ਅੱਜ ਕੱਲ੍ਹ ਸੋਸ਼ਲ ਸਾਇਟਸ ਉੱਪਰ ਹੀ ਲੋਕਾਂ ਦੇ ਨਵੇਂ ਨਵੇਂ ਰਿਸ਼ਤੇ ਬਣਦੇ ਹਨ ਅਤੇ ਕਈਆਂ ਦੇ ਦਿਲ ਵੀ ਟੁੱਟਦੇ ਹਨ । ਜਿੱਥੇ ਅੱਜ ਕੱਲ੍ਹ ਨੌਜਵਾਨ ਸੋਸ਼ਲ ਸਾਇਟਸ ਉੱਪਰ ਆਪਣੇ ਨਵੇਂ ਨਵੇਂ ਦੋਸਤ ਬਣਾ ਰਹੇ ਹਨ ਅਤੇ ਆਪਣੇ ਦਿਲ ਜੋੜ ਰਹੇ ਹਨ ਉਸ ਦੇ ਨਾਲ ਹੀ ਵੱਡੀ ਉਮਰ ਦੇ ਲੋਕ ਵੀ ਇਨ੍ਹਾਂ ਸਭ ਚੀਜ਼ਾਂ ਵੱਲ ਆ ਰਹੇ ਹਨ ।
ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਸੱਚੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਕਿ ਇੱਕ ਚਾਲ੍ਹੀ ਸਾਲ ਦੀ ਔਰਤ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ । ਇਹ ਸਾਰੀ ਘਟਨਾ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਨਲਾਈਨ ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਕਈ ਵਾਰ ਸੋਚੋਗੇ । ਕਿਉਂਕਿ ਅਕਸਰ ਹੀ ਅਜਿਹਾ ਹੁੰਦਾ ਦੇਖਿਆ ਹੈ ਕਿ ਜਿੰਨ੍ਹਾਂ ਲੋਕਾਂ ਉੱਪਰ ਅਸੀਂ ਸੋਸ਼ਲ ਸਾਈਟਸ ਤੇ ਜ਼ਰੂਰਤ ਨਾਲੋਂ ਜ਼ਿਆਦਾ ਭਰੋਸਾ ਕਰਦੇ ਹਾਂ ਉਹ ਕਿਤੇ ਨਾ ਕਿਤੇ ਸਾਡੀ ਬਰਬਾਦੀ ਦੀ ਵਜ੍ਹਾ ਵੀ ਬਣ ਸਕਦਾ ਹੈ । ਇਸ ਵਿਚ ਕਈ ਵਾਰ ਇਸ ਪਿਆਰ ਦਾ ਬੁਰਾ ਅੰਜਾਮ ਵੀ ਹੋ ਸਕਦਾ ਹੈ ।
ਇਸ ਮਾਮਲੇ ਵਿਚ ਇੱਕ 40 ਸਾਲ ਦੀ ਔਰਤ ਨੂੰ ਆਪਣੇ ਤੋਂ ਛੋਟੇ ਉਮਰ ਦੇ ਲੜਕੇ ਨਾਲ ਪਿਆਰ ਹੋ ਗਿਆ ਕੇਵਲ ਏਨਾ ਹੀ ਨਹੀਂ ਇਸਦੇ ਪਿਆਰ ਵਿਚ ਪੈ ਕੇ ਔਰਤ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਚ ਮੁੰਡੇ ਨੇ ਬੜੀ ਹੀ ਚਲਾਕੀ ਨਾਲ ਔਰਤ ਦੀਆ ਅਸ਼ਲੀਲ ਫੋਟੋਆਂ ਖਿੱਚ ਲਾਈਆਂ ਇਸ ਵਿਚ ਜਦ ਔਰਤ ਨੇ ਉਸ ਨਾਲ ਸੰਬਧ ਤੋੜਨਾ ਚਾਹਿਆ ਤਾ ਮੁੰਡੇ ਨੇ ਉਹ ਫੋਟੋਆਂ ਦਿਖਾ ਕੇ ਉਸਨੂੰ ਬਲੈਕਮੇਲ ਕੀਤਾ ਬਲਕਿ ਕਈ ਵਾਰ ਸੰਬਧ ਵੀ ਬਣਾਏ
ਅਜਿਹੇ ਵਿਚ ਔਰਤ ਨੇ ਉਸ ਤੋਂ ਪਿੱਛਾ ਛੁਡਵਾਉਣ ਲਈ ਉਸਦਾ ਨੰਬਰ ਬਲਾਕ ਕਰ ਦਿੱਤਾ ਪਰ ਉਹ ਮੁੰਡਾ ਵਾਰ ਵਾਰ ਔਰਤ ਨੂੰ ਅਲਗ ਅਲਗ ਨੰਬਰਾ ਤੋਂ ਫੋਨ ਕਰਕੇ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਜਿਹੇ ਵਿਚ ਉਸ ਵਿਆਹੀ ਔਰਤ ਨੇ ਤੰਗ ਆ ਕੇ ਖੁਦ ਨੂੰ ਫਾਸੀ ਲਾ ਲਈ ਅਤੇ ਸਾਰਾ ਮਾਮਲਾ ਹੀ ਖਤਮ ਕਰ ਦਿੱਤਾ ਇਹ ਘਟਨਾ ਇਸ਼ਕਚਕ ਦੇ ਵਿਸ਼ਹਰੀ ਦੇ ਨੇੜੇ ਦੀ ਹੈ ਇਸਤੋਂ ਬਿਨਾ ਔਰਤ ਦਾ ਨਾਮ ਮੀਨੂੰ ਸਿੰਘ ਸੀ ਜੋ ਜਮੀਨ ਕਾਰੋਬਾਰੀ ਰਾਜੀਵ ਰਜਨ ਸਿੰਘ ਦੀ ਪਤਨੀ ਸੀ ਜਿਸਨੇ ਕਿ ਬੀਤੇ ਦਿਨ ਹੀ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹਾਲਾਂਕਿ ਜਦ ਤੱਕ ਉਸਦੇ ਘਰਵਾਲੇ ਉਸਨੂੰ ਦਖ ਕੇ ਆਏ ਉਸਦੀ ਜਾਨ ਜਾ ਚੁੱਕੀ ਸੀ
ਮੀਨੂੰ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਸਾਹੇਬਗੰਜ ਮੁਹੱਲੇ ਵਿਚ ਰਹਿਣ ਵਾਲਾ ਇੱਕ ਮੁੰਡਾ ਸ਼ਸ਼ੀ ਭੂਸ਼ਨ ਮੀਨੂੰ ਨੂੰ ਬਲੈਕਮੇਲ ਕਰ ਰਿਹਾ ਸੀ ਇਸਦੇ ਬਿਨਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਫਾਸੀ ਲਗਾਉਣ ਤੋਂ ਪਹਿਲਾ ਮੀਨੂੰ whatsapp ਤੇ ਉਸ ਨਾਲ ਹੀ ਚੈਟ ਕਰ ਰਹੀ ਸੀ ਮੀਨੂੰ ਨੇ ਖੁਦ ਉਸ ਮੁੰਡੇ ਨੂੰ ਕਿਹਾ ਸੀ ਕਿ ਜੇਕਰ ਉਹ ਮਰ ਗਈ ਤਾ ਉਸਦੀ ਮੌਤ ਦਾ ਜਿੰਮੇਦਾਰ ਉਹ ਮੁੰਡਾ ਹੋ ਹੋਵੇਗਾ ਜਿਸਦੇ ਬਾਅਦ ਉਹ ਮੁੰਡਾ ਫਰਾਰ ਹੋ ਗਿਆ ਮੀਨੂੰ ਦਾ ਵਿਆਹ ਸਾਲ 2005 ਵਿਚ ਹੋਇਆ ਸੀ ਅਤੇ ਉਸਦੇ ਦੋ ਬੱਚੇ ਵੀ ਹਨ।
ਉਧਰ ਮੀਨੂੰ ਦੇ ਪਤੀ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਇੱਕ ਦਮ ਸਹੀ ਚਲ ਰਹੀ ਸੀ ਅਤੇ ਜਨਵਰੀ ਦੇ ਮਹੀਨੇ ਉਹ ਘੁੰਮਣ ਵੀ ਗਈ ਸੀ ਅਤੇ ਉਦੋਂ ਹੀ ਉਸਨੂੰ ਇਸ ਮੁੰਡੇ ਬਾਰੇ ਪਤਾ ਲੱਗਿਆ ਸੀ ਜੀ ਹਾਂ ਉਸਦੇ ਪਤੀ ਦਾ ਕਹਿਣਾ ਹੈ ਕਿ ਇੱਕ ਦਿਨ ਉਹ ਬਾਥਰੂਮ ਗਈ ਸੀ ਤਾ ਉਸੇ ਵੇਲੇ ਉਸ ਮੁੰਡੇ ਦਾ ਮੈਸਜ ਆਇਆ ਸੀ ਉਸ ਵੇਲੇ ਉਸਦੇ ਪਤੀ ਨੇ ਮੈਸਜ ਦਾ ਸਕਰੀਨ ਸ਼ੋਟ ਲੈ ਕੇ ਆਪਣੇ ਸਹੁਰੇ ਨੂੰ ਭੇਜ ਦਿੱਤਾ ਜੋ ਇਕ ਇੱਕ ਦਰੋਗਾ ਹੈ ਇਸ ਘਟਨਾ ਦੇ ਬਾਅਦ ਮੀਨੂੰ ਹਰ ਕਿਸੇ ਦੀ ਨਜਰ ਵਿਚ ਡਿੱਗ ਗਈ ਸੀ
ਅਸੀਂ ਤਾ ਇਹੀ ਕਹਾਂਗੇ ਕਿ ਕਿਸੇ ਵੀ ਔਨਲਾਈਨ ਦੋਸਤ ਤੇ ਏਨਾ ਭਰੋਸਾ ਕਰਨ ਤੋਂ ਪਹਿਲਾ ਇੱਕ ਵਾਰ ਆਪਣੇ ਪਰਿਵਾਰ ਦੇ ਬਾਰੇ ਵੀ ਜ਼ਰੂਰ ਸੋਚੋ
40 ਸਾਲ ਦੀ ਔਰਤ ਨੂੰ ਬਹੁਤ ਭਾਰੀ ਪਿਆ ਫੇਸਬੁੱਕ ਦੀ ਦੋਸਤੀ ਵਾਲਾ ਪਿਆਰ.. ਲੜਕੇ ਨੇ ਕੀਤਾ ਕੁਝ ਅਜਿਹਾ ਕਿ….
by
Tags: