50 ਮਰਦ ਪੁਲਿਸ ਅਫ਼ਸਰ ਪਿੱਛੇ ਖੜ੍ਹੇ ਸੀ । ਮੇਰੀ ਵਰਦੀ ਤੇ ਵੱਡਾ ਦਾਗ ਬਣ ਗਿਆ ਅਤੇ ਮੇਰੀ ਕੁਰਸੀ ਵੀ ਗਿੱਲੀ ਹੋ ਗਈ-ਦੇਖੋ

 

‘ਜੇ ਮਾਹਵਾਰੀ ਦੇ ਦਾਗ ਕੁਦਰਤੀ ਹਨ ਤਾਂ ਗੱਲ ਕਰਨਾ ਗਲਤ ਕਿਉਂ?’

ਧੜੱਲੇਦਾਰ ਮਹਿਲਾ ਆਈਪੀਐਸ ਅਫ਼ਸਰ ਮਨਜੀਤਾ ਵਣਜਾਰਾ ਦਾ ਕਹਿਣਾ ਹੈ ਕਿ ਲੋਕਾਂ ਦਾ ਮਾਹਵਾਰੀ ਬਾਰੇ ਰਵਈਆ ਬਦਲਣਾ ਚਾਹੀਦਾ ਹੈ।

ਉਨ੍ਹਾਂ ਮਾਹਵਾਰੀ ਦੀਆਂ ਸਮੱਸਿਆਵਾਂ ਬਾਰੇ ਬੀਬੀਸੀ ਦੀ ਖ਼ਾਸ਼ ਲੜੀ ਦੇ ਹਿੱਸੇ ਵਜੋਂ ਬੀਬੀਸੀ ਨਾਲ ਗੱਲਬਾਤ ਕੀਤੀ।
ਉਹ ਗੁਜਰਾਤ ਦੇ ਅਹਿਮਦਾਬਾਦ ਵਿੱਚ ਏਸੀਪੀ ਵਜੋਂ ਸੇਵਾ ਨਿਭਾ ਰਹੇ ਹਨ। ਉਹ ਮਾਹਵਾਰੀ ਦੌਰਾਨ ਵੀ ਡਿਊਟੀ ‘ਤੇ ਹਾਜ਼ਰ ਹੁੰਦੇ ਹਨ।

 

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਮਾਹਵਾਰੀ ਬਾਰੇ ਰਵਈਆ ਬਦਲਣਾ ਚਾਹੀਦਾ ……।

ਉਹ ਮਾਹਵਾਰੀ ਦੌਰਾਨ ਵੀ ਡਿਊਟੀ ‘ਤੇ ਹਾਜ਼ਰ ਹੁੰਦੇ ਹਨ।

40 ਮਰਦ ਪੁਲਿਸ ਅਫ਼ਸਰ ਪਿੱਛੇ ਖੜ੍ਹੇ ਸਨ

“ਅਹਿਮਦਾਬਾਦ ਵਿੱਚ ਇੱਕ ਕਾਨਫਰੰਸ ਚੱਲ ਰਹੀ ਸੀ ਜਿਸ ਦੌਰਾਨ ਸਾਨੂੰ ਸਵੇਰੇ ਗਿਆਰਾਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵਰਦੀ ਵਿੱਚ ਹੀ ਬੈਠਣਾ ਸੀ।”

“ਉਸੇ ਕਾਨਫਰੰਸ ਦੌਰਾਨ ਮੈਨੂੰ ਪੀਰੀਅਡਜ਼ ਸ਼ੁਰੂ ਹੋ ਗਏ ਜਿਸ ਕਰਕੇ ਮੇਰੀ ਵਰਦੀ ਤੇ ਵੱਡਾ ਦਾਗ ਬਣ ਗਿਆ। ਮੇਰੀ ਕੁਰਸੀ ਵੀ ਗਿੱਲੀ ਹੋ ਗਈ।”

“ਮੈਂ ਉੱਥੇ ਇਕੱਲੀ ਹੀ ਮਹਿਲਾ ਅਫ਼ਸਰ ਸੀ ਜਿਸ ਕਰਕੇ ਮੈਂ ਕਿਸੇ ਨਾਲ ਗੱਲ ਵੀ ਨਾ ਕਰ ਸਕੀ।

“ਮੇਰੇ ਸਮਝ ਨਹੀਂ ਸੀ ਆ ਰਿਹਾ ਕਿ ਕਿਵੇਂ ਉੱਠਾਂ ਅਤੇ ਕਿਵੇਂ ਬਾਹਰ ਜਾਵਾਂ?”

“ਕਾਨਫਰੰਸ ਮਗਰੋਂ ਪ੍ਰੋਟੋਕਾਲ ਮੁਤਾਬਕ ਅਸੀਂ ਸਾਰਿਆਂ ਨੇ ਖੜ੍ਹੇ ਹੋ ਕੇ ਸਲੂਟ ਕਰਨਾ ਸੀ। ਮੈਨੂੰ ਬੜਾ ਅਸਹਿਜ ਮਹਿਸੂਸ ਹੋਇਆ। ਉਸ ਸਮੇਂ ਤੱਕ ਮੈਨੂੰ ਲਗਦਾ ਸੀ …..ਪੀਰੀਅਡਜ਼ ਬਾਰੇ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਉਸ ਸਮੇਂ ਮੈਨੂੰ ਲੱਗਿਆ ਕਿ ਇਹੀ ਬੋਲਣ ਦਾ ਸਮਾਂ ਹੈ।”

“ਮੈਂ ਜਾਣਦੀ ਸੀ ਕਿ ਜੇ ਮੈਂ ਖੜ੍ਹੀ ਹੋਈ ਤਾਂ ਮੇਰੇ ਪਿੱਛੇ ਖੜ੍ਹੇ ਵਿਅਕਤੀ ਦਾਗ ਦੇਖ ਲੈਣਗੇ। ਇਸ ਦੇ ਬਾਵਜੂਦ ਮੈਂ ਖੜ੍ਹੇ ਹੋਣ ਦਾ ਫੈਸਲਾ ਕੀਤਾ।”

“ਮੈਂ ਫੈਸਲਾ ਕੀਤਾ ਕਿ ਭਾਵੇਂ ਕੋਈ ਹੱਸੇ ਮੈਂ ਸਲੂਟ ਕਰਾਂਗੀ।”

ਮੈਂ ਸਲੂਟ ਕੀਤਾ

 

“ਮੈਂ ਪੂਰੇ ਆਤਮ ਵਿਸ਼ਵਾਸ਼ ਨਾਲ ਖੜ੍ਹੀ ਹੋਈ ਅਤੇ ਆਪਣੇ ਅਫ਼ਸਰ ਨੂੰ ਸਲੂਟ ਕੀਤਾ।”
“ਫੇਰ ਮੈਂ ਤੁਰ ਪਈ ਅਤੇ 40 ਪੁਰਸ਼ ਅਫ਼ਸਰ ਮੇਰੇ ਪਿੱਛੇ ਆ ਰਹੇ ਸਨ। ਲਗਭਗ ਸਾਰਿਆਂ ਨੇ ਹੀ ਦਾਗ ਦੇਖ ਲਿਆ ਸੀ।”

“ਹਾਲਾਂਕਿ ਮੈਂ ਦਾਗ ਫ਼ਾਈਲ ਨਾਲ ਲੁਕੋ ਸਕਦੀ ਸੀ ਪਰ ਮੈਂ ਅਜਿਹਾ ਨਹੀਂ ਕੀਤਾ। ਮੇਰੇ ਗੰਨਮੈੱਨ ਨੇ ਮੈਨੂੰ ਦੱਸਿਆ ਕਿ ਮੇਰੀ ਵਰਦੀ ‘ਤੇ ਦਾਗ ਸੀ। ਮੈਂ ਉਸ ਨੂੰ ਕਿਹਾ ਕਿ ਇਹ ਕੁਦਰਤੀ ਹੈ ਅਤੇ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ ਹੈ।”
“ਇਹੀ ਗੱਲ ਮੈਂ ਹੋਰ ਅਧਿਕਾਰੀਆਂ ਨੂੰ ਵੀ ਕਹੀ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਪੀਰੀਅਡਜ਼ ਦੌਰਾਨ ਮਹਿਲਾ ਪੁਲਿਸ ਅਫ਼ਸਰਾਂ ਨੂੰ ਆਰਾਮ ਦੇਣ।”

“ਮੈਂ ਨਿਧੜਕ ਹੋ ਕੇ ਬੋਲੀ ਕਿਉਂਕਿ ਮੈਨੂੰ ਲਗਿਆ ਕਿ ਹਰ ਕਿਸੇ ਨੂੰ ਇਸ ਬਾਰੇ ਜਾਨਣਾ ਚਾਹੀਦਾ ਹੈ।”

“ਹਰ ਔਰਤ ਇਸ ਪੜਾਅ ਵਿੱਚੋਂ ਲੰਘਦੀ ……। ਬਹੁਤੀਆਂ ਇਸ ਬਾਰੇ ਅਸਹਿਜ ਮਹਿਸੂਸ ਕਰਦੀਆਂ ਹਨ ਪਰ ਮੈਨੂੰ ਹੁਣ ਇਨ੍ਹਾਂ ਦਾਗਾਂ ਨਾਲ ਕੋਈ ਸਮੱਸਿਆ ਨਹੀਂ ਹੈ। ਇਹ ਤਬਦੀਲੀ ਸਾਰੀਆਂ ਔਰਤਾਂ ਵਿੱਚ ਆਉਣੀ ਚਾਹੀਦੀ ਹੈ।”

“ਮੈਂ ਆਪਣੇ ਗੱਨਮੈੱਨ ਨੂੰ ਵੀ ਕਿਹਾ ਕਿ ਜੇ ਉਹ ਮੇਰੀ ਵਰਦੀ ਤੇ ਦਾਗ ਦੇਖਣ ਤਾਂ ਮੈਨੂੰ ਦੱਸਣ। ਸਾਰਿਆਂ ਨੂੰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।”

“ਸਾਰੀਆਂ ਔਰਤਾਂ ਇਸ ਪੜਾਅ ਵਿੱਚੋਂ ਲੰਘਦੀਆਂ ਹਨ ਪਰ ਸਮਝਦੀਆਂ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ।”

“ਜੋ ਚੀਜ਼ ਕੁਦਰਤੀ …. ਉਸ ਬਾਰੇ ਗੱਲ ਕਰਨ ਵਿੱਚ ਕੀ ਗਲਤ ਹੈ? ਕੁਦਰਤੀ ਦਾਗਾਂ ਵਿੱਚ ਕੀ ਗਲਤ ਹੈ?”

ਸਾਨੂੰ ਬਦਲਨਾ ਚਾਹੀਦਾ ਹੈ

“ਪੁਰਸ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਾਹਵਾਰੀ ਦੌਰਾਨ ਔਰਤਾਂ ਸਰੀਰਕ ਅਤੇ ਮਾਨਸਿਕ ਦਰਦ ਵਿੱਚੋਂ ਲੰਘਦੀਆਂ ਹਨ। ਉਨ੍ਹਾਂ ਨੂੰ ਖੂਨ ਪੈਣ ਅਤੇ ਫੇਰ ਕੋਈ ਇਹ ਦਾਗ ਦੇਖ ਕੇ ਹੱਸੇ ਨਾ ਇਸਦੀ ਵੀ ਚਿੰਤਾ ਲੱਗੀ ਰਹਿੰਦੀ ਹੈ। ਇਹ ਸਭ ਬਦਲਨਾ ਚਾਹੀਦਾ ਹੈ।”

“ਔਰਤਾਂ ‘ਤੇ ਮਾਹਵਾਰੀ ਦੌਰਾਨ ਕਾਰਜ ਭਾਰ ਘਟਾਉਣ ਲਈ ਵੀ ਕੋਈ ਕਾਨੂੰਨ ਹੋਣਾ ਚਾਹੀਦਾ ….।”
“ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਾਹਵਾਰੀ ਦੌਰਾਨ ਔਰਤਾਂ ਨਾਲ ਕਿਵੇਂ ਪੇਸ਼ ਆਉਣ।”

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: