ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਆਈ ਇਹ ਵੱਡੀ ਖਬਰ ਹੁਣ ਇਸ ਤਰੀਕ
ਪੰਜਾਬ ਵਿੱਚ ਪੰਚਾਇਤੀ ਚੋਣਾਂ ਟਲਣ ਦੇ ਆਸਾਰ ਹਨ। ਇਹ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ ਹਨ। ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਵੋਟਰ ਲਿਸਟਾਂ ਤੇ ਚੋਣਾਂ ਦੇ ਹੋਰ ਕੰਮ ਦੋ ਮਹੀਨੇ ਵਿੱਚ ਪੂਰੇ ਹੋ ਜਾਣਗੇ। ਇਸ ਤੋਂ ਭਾਵ ਹੈ ਚੋਣਾਂ ਸਤੰਬਰ ਤੋਂ ਪਹਿਲਾਂ ਨਹੀਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਲਈ ਤਿਆਰ ਹੈ। ਚੋਣ ਕਮਿਸ਼ਨ ਨੂੰ ਆਪਣੀ ਤਿਆਰੀ ਦੀ ਸਹਿਮਤੀ ਦੇ ਦਿੱਤੀ ਹੈ। ਬਾਜਵਾ ਨੇ …..ਮੰਨਿਆ ਕਿ ਉਨ੍ਹਾਂ ਮੁਤਾਬਕ ਪੰਚਾਇਤੀ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ । ਉਂਝ ਫਾਈਨਲ ਤਰੀਕਾਂ ਦਾ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ।
ਯਾਦ ਰਹੇ ਪੰਚਾਇਤਾਂ ਦੀ ਮਿਆਦ ਜੁਲਾਈ ਦੇ ਅੰਤ ਵਿੱਚ ਖਤਮ ਹੋ ਰਹੀ ਹੈ। ਪਹਿਲਾਂ ਚਰਚਾ ਸੀ ਕਿ ਜੁਲਾਈ ਦੇ ਅੰਤ ਵਿੱਚ ਚੋਣਾਂ ਹੋ ਸਕਦੀਆਂ ਹਨ। ਹੁਣ ਮੰਤਰੀ ਨੇ ਚੋਣਾਂ ਅੱਗੇ ਪੈਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਚਾਇਤੀ ਚੋਣਾਂ ਵਿੱਚ ਬੰਗਾਲ ਨਹੀਂ ਬਣਨ ਦੇਵਾਂਗੇ। ਸਿਆਸੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਏਗੀ।