ਪੁਲੀਸ ਨੇ ਕੀਤਾ ਕੇਸ ਦਰਜ਼ ਅਜਿਹੀ ਡਰੈੱੱਸ ‘ਚ ਸਟੇਜ਼ ‘ਤੇ ਪੁਹੰਚੀ ਪੌਪ ਸਟਾਰ
ਦੇਖੋ ਤਸਵੀਰਾਂ:ਮਿਸਰ ਦੀ ਪੌਪ ਸਟਾਰ ਹਾਏਫਾ ਵੇਹਬੇ ਨੇ ਕੁਝ ਦਿਨ ਪਹਿਲਾਂ ਸ਼ਾਰਟਸ ਪਹਿਨ ਕੇ ਲਾਈਵ ਪਰਫਾਰਮੈਂਸ ਦਿੱਤੀ ਸੀ,ਜਿਸ ਤੋਂ ਬਾਅਦ ਪੁਲੀਸ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।ਇਥੋਂ ਤਕ ਕਿ ਪੁਲੀਸ ਨੇ ਸ਼ੋਅ ਨੂੰ ਆਰਗੇਨਾਈਜ਼ ਕਰਨ ਵਾਲੇ ਮਿਊਜ਼ੀਸ਼ੀਅਨ ਗਰੁੱਪ ਨੂੰ ਵੀ ਨੋਟਿਸ ਜਾਰੀ ਕੀਤਾ ਹੈ।ਹਾਏਫਾ ਨੇ ਬੁੱਧਵਾਰ ਨੂੰ ਅਮਰੀਕੀ ਯੂਨੀਵਰਸਿਟੀ ‘ਚ ਲਾਈਵ ਪੇਸ਼ਕਾਰੀ ਦਿੱਤੀ ਸੀ।ਕੰਸਰਟ ‘ਚ ਇਕ ਮਹਿਲਾ ਪੱਤਰਕਾਰ ਵੀ ਪਹੁੰਚੀ ਸੀ।ਉਸੇ ਪੱਤਰਕਾਰ ਨੇ ਹਾਏਫਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਹਾਏਫਾ ਨੇ ਟਵੀਟ ਕਰਕੇ ਲਿਖਿਆ, ‘ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਇਕ ਪੱਤਰਕਾਰ ਨੇ ਮੇਰੇ ਖਿਲਾਫ ਮਿਊਜ਼ੀਸ਼ੀਅਨ ਯੂਨੀਅਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿਉਂਕਿ ਉਹ ਅਮਰੀਕੀ ਯੂਨੀਵਰਸਿਟੀ ‘ਚ ਮੇਰੇ ਸ਼ਾਰਟਸ ‘ਚ ਦਿੱਤੀ ਗਈ ਪੇਸ਼ਕਾਰੀ ਤੋਂ ਖੁਸ਼ ਨਹੀਂ ਸੀ।ਕੀ ਮਿਸਰ ‘ਚ ਮੇਰੀ ਸਫਲਤਾ ਤੋਂ ਬਾਅਦ ਇਹ ਜਾਣਬੁਝ ਕੇ ਕੀਤਾ ਗਿਆ ਹੈ ਜਾਂ ਇਸ ਮਾਡਰਨ ਲੁੱਕ ਤੋਂ ਕੁਝ ਲੋਕ ਅਣਜਾਣ ਨਹੀਂ ਹਨ।ਮੈਨੂੰ ਫਿਲਹਾਲ ਜਾਂਚ ਲਈ ਬੁਲਾਇਆ ਗਿਆ ਹੈ।ਲਗਭਗ ਇਕ ਮਹੀਨੇ ਪਹਿਲਾਂ ਹੀ ਹਾਏਫਾ ਨੂੰ ਮਿਸਰ ‘ਚ ਐਕਟਿੰਗ ਕਰਨ ‘ਤੇ ਬੈਨ ਲਗਾ ਦਿੱਤਾ ਗਿਆ ਸੀ।ਅਸਲ ‘ਚ ਉਸ ਦਾ ਪ੍ਰੋਡਿਊਸਰ ਮੁਹੰਮਦ ਅਲ ਸੋਬਕੀ ਨਾਲ ਮਤਭੇਦ ਹੋਇਆ ਸੀ,ਜਿਸ ਤੋਂ ਬਾਅਦ ਉਸ ‘ਤੇ ਬੈਨ ਲਗਾ ਦਿੱਤਾ ਗਿਆ ਸੀ।