ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ ‘ਚ, ਕਲਾਕਾਰਾਂ ਨੇ ਇੰਝ ਪਾਈਆਂ ਧਮਾਲਾਂ

ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ ‘ਚ, ਕਲਾਕਾਰਾਂ ਨੇ ਇੰਝ ਪਾਈਆਂ ਧਮਾਲਾਂ

Happy Raikoti wedding: ਪੰਜਾਬੀ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਦੀ ਪਤਨੀ ਦਾ ਨਾਂਅ ‘ਖੁਸ਼ੀ’ ਹੈ। ਇਸ ਦੌਰਾਨ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਕੁਝ ਵੀਡੀਓਜ਼ ਤੇ ਤਸਵੀਰਾਂ ਉਹਨਾਂ ਦੇ ਖਾਸ ਦੋਸਤਾਂ ਦੁਆਰਾ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

pollywood

ਤੁਹਾਨੂੰ ਦੱਸ ਦੇਈਏ ਕਿ ਹੈਪੀ ਰਾਏਕੋਟੀ ਦੇ ਵਿਆਹ ‘ਚ ਪਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਅਤੇ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਖਾਸ ਮੌਕੇ ‘ਤੇ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਦਿਲਪ੍ਰੀਤ ਢਿੱਲੋਂ ਪਹੁੰਚੇ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕਰਦੇ ਹੋਇਆ ਹੈਪੀ ਰਾਏਕੋਟੀ ਨੂੰ ਵਿਆਹ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਤੇ ਰੌਸ਼ਨ ਪ੍ਰਿੰਸ ਨੇ ਇੱਕ-ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਖਾਸ ਮਿੱਤਰ ਹੈਪੀ ਰਾਏ ਕੋਟੀ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।

ਦੱਸ ਦੇਈਏ ਕਿ ਦਿਲਪ੍ਰੀਤ ਢਿੱਲੋਂ ਵੀ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਇਸ ਦੌਰਾਨ ਦੀਆਂ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਹੈਪੀ ਰਾਏਕੋਟੀ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹਨ ਜੋ ਕਿ ਪੰਜਾਬ ਤੋਂ ਹਨ। ਉਹ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਗਾਏ ਗੀਤ ਲਿਖਣ ਕਰਕੇ ਉਭਰ ਕੇ ਸਾਹਮਣੇ ਆਏ ਸਨ। ਉਹਨਾਂ ਨੂੰ ਪ੍ਰਸਿੱਧੀ 2014 ਵਿੱਚ ਉਹਨਾਂ ਦੁਆਰਾ ਗਾਏ ਗੀਤ “ਜਾਨ” ਕਰਕੇ ਮਿਲੀ ਸੀ।

pollywood

ਫਿਰ 2015 ਵਿੱਚ ਉਹਨਾਂ ਦੀ ਐਲਬਮ “7 ਕਨਾਲਾਂ” ਨੂੰ ਵੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਦਾਕਾਰੀ ਕਰਦੇ ਹੋਏ ਉਹਨਾਂ ਨੇ ਪੰਜਾਬੀ ਫ਼ਿਲਮ “ਟੇਸ਼ਨ” ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਹੈਪੀ ਰਾਏਕੋਟੀ ਦੇ ਲਿਖੇ ਅਤੇ ਗਾਏ ਗੀਤ ਸਮੇਂ-ਸਮੇਂ ‘ਤੇ ਰਿਲੀਜ਼ ਹੁੰਦੇ ਰਹੇ ਹਨ। ਉਹ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ।ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਆਪਣੀ ਗਾਇਕੀ ਤੇ ਲਿਖਣ ਦੇ ਹੁਨਰ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਣ ਵਾਲ਼ਾ ਇਕੋ ਕਲਾਕਾਰ ਹੈ ਜਿਸ ਦਾ ਨਾਂਅ ਹੈ “ਹੈਪੀ ਰਾਏਕੋਟੀ”। ਹੈਪੀ ਰਾਏਕੋਟੀ ਦੇ ਲਿਖੇ ਹੋਏ ਹਰ ਗੀਤ ਨੂੰ ਬਹੁਤ ਪਿਆਰ ਪਿਲਦਾ ਹੈ ਤੇ ਉਹ ਜਿਹੜਾ ਵੀ ਗੀਤ ਗਾਉਂਦੇ ਹਨ ਉਹ ਵੀ ਲੋਕਾਂ ਦੀ ਜੁਬਾਨ ਤੇ ਚੜ੍ਹ ਜਾਂਦਾ ਹੈ।

pollywood

ਇਸ ਕਰਕੇ ਇਕ ਵਾਰ ਫਿਰ ਆਪਣੇ ਗੀਤ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਸਨ। ਉਸ ਗੀਤ ਦਾ ਨਾਂਅ ਸੀ “ਪੈੱਗ ਸ਼ੈੱਗ” ਤੇ ਇਹ ਗੀਤ ਖਾਸ ਕਰਕੇ ਭੰਗੜਾ ਪਾਉਣ ਵਾਲਿਆਂ ਲਈ ਬਣਾਇਆ ਗਿਆ ਹੈ। ਦੱਸ ਦੇਈਏ ਕਿ ਹੈਪੀ ਰਾਏਕੋਟੀ ਦਾ ਇਹ ਗੀਤ “ਪੈੱਗ ਸ਼ੈੱਗ” ਹਾਲ ਹੀ ‘ਚ ਰਿਲੀਜ਼ ਹੋਇਆ ਸੀ ਜਿਸ ਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਿਆਰ ਮਿਲਿਆ ਸੀ।


ਹੈਪੀ ਰਾਏਕੋਟੀ ਦਾ ਸੁਪਨਾ ਗਾਇਕ ਬਣਨਾ ਸੀ ਪਰ ਇਸ ਲਈ ਪੈਸਿਆਂ ਦੀ ਲੋੜ ਸੀ, ਜੋ ਉਹਨਾਂ ਕੋਲ ਨਹੀਂ ਸਨ। ਸੋ ਗੀਤਕਾਰ ਬਣਨ ਦਾ ਫ਼ੈਸਲਾ ਲਿਆ। ਉਹਨਾਂ ਨੇ ਦਰਜਨਾਂ ਗੀਤ ਲਿਖੇ, ਪਰ ਗਾਉਣ ਵਾਲਾ ਕੋਈ ਨਹੀਂ ਸੀ। ਉਹ ਗੀਤ ਲੈ ਕੇ ਗਾਇਕਾਂ ਦੇ ਦਫ਼ਤਰਾਂ ਵੱਲ ਗਏ ਪਰ ਕਿਸੇ ਨੇ ਮਦਦ ਨਹੀਂ ਕੀਤੀ ਸੀ।

pollywood


Posted

in

by

Tags: