ਕਿਸੇ ਹੀਰੋਇੰਨ ਤੋਂ ਘੱਟ ਨਹੀਂ ਹੈ ਬੌਬੀ ਦਿਓਲ ਦੀ ਪਤਨੀ,ਜਾਣੋਂ ਕਿੰਨੀ ਹੈ ਕਮਾਈ

Bobby Deol Wife Tanya Ahuja:  ਇਕ ਸਮਾਂ ਸੀ ਜਦੋਂ ਬੌਬੀ ਦਿਓਲ ਦਾ ਕਰੀਅਰ ਕਾਫੀ ਤੇਜ਼ੀ ਨਾਲ ਉਭਰਿਆ ਸੀ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਕਰੀਅਰ ਡਗਮਗਾ ਗਿਆ। ਹਾਲ ਹੀ ‘ਚ ਬੌਬੀ ਤੇ ਉਨ੍ਹਾਂ ਦੇ ਵੱਡੇ ਭਰਾ ਸੰਨੀ ਦਿਓਲ ਨੇ ਸ਼੍ਰੇਅਸ ਤਲਪੜੇ ਦੀ ਫਿਲਮ ‘ਚ ਕੰਮ ਕੀਤਾ। ਇਸ ਫਿਲਮ ਨਾਲ ਬੌਬੀ ਨੇ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਸੀ।

Bobby Deol Wife Tanya Ahuja

ਫਿਲਮ ਤਾਂ ਕੁਝ ਖਾਸ ਨਹੀਂ ਚੱਲ ਪਾਈ ਪਰ ਬੌਬੀ ਨੂੰ ਇਸ ਦਾ ਫਾਇਦਾ ਜ਼ਰੂਰ ਮਿਲਿਆ। ਬੌਬੀ ਦਿਓਲ ਨੂੰ ਸਲਮਾਨ ਖਾਨ ਨੇ ਆਪਣੀ ਫਿਲਮ ‘ਰੇਸ 3’ ਦੇ ਲਈ ਸਾਈਨ ਕਰ ਲਿਆ।

ਬੌਬੀ ਲਈ ਇਹ ਇਕ ਵੱਡਾ ਮੌਕਾ ਹੈ। ਅੱਜ ਅਸੀਂ ਤੁਹਾਨੂੰ ਬੌਬੀ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਤਾਨਿਆ ਆਹੂਜਾ ਦੇ ਬਾਰੇ ‘ਚ ਦੱਸਾਂਗੇ, ਜੋ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।

Bobby Deol Wife Tanya Ahujaਖੂਬਸੂਰਤੀ ਤੇ ਕਮਾਈ ਦੇ ਮਾਮਲੇ ‘ਚ ਤਾਨਿਆ ਵੱਡੀਆਂ-ਵੱਡੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ।Bobby Deol Wife Tanya Ahujaਤਾਨਿਆ ਫਿਲਮੀ ਦੁਨੀਆ ਤੋਂ ਦੂਰ ਰਹਿੰਦੀ ਹੈ ਤੇ ਉਹ ਇਕ ਬਿਜ਼ਨੈੱਸ ਵੂਮਨ ਹੈ।

Bobby Deol Wife Tanya Ahujaਉਨ੍ਹਾਂ ਦਾ ਫਰਨੀਚਰ ਤੇ ਹੋਮ ਡੈਕੋਰੇਟਰਜ਼ ਦਾ ਕਾਰੋਬਾਰ ਹੈ।ਉਨ੍ਹਾਂ ਦੇ ‘ਦੀ ਗੁਡ ਅਰਥ’ ਨਾਂ ਤੋਂ ਸ਼ੋਅਰੂਮ ਹੈ।

Bobby Deol Wife Tanya Ahujaਵੱਡੇ-ਵੱਡੇ ਬਾਲੀਵੁੱਡ ਸਿਤਾਰੇ ਤਾਨਿਆ ਦੇ ਕਲਾਇੰਟ ਹਨ। ਤਾਨਿਆ ਇਕ ਵੱਡੇ ਬਿਜ਼ਨੈੱਸ ਮੈਨ ਦੀ ਬੇਟੀ ਹੈ।

Bobby Deol Wife Tanya Ahujaਤਾਨਿਆ ਦੇ ਪਿਤਾ ਦੇਵੇਂਦਰ ਆਹੂਜਾ 20th Century Finance Limited ਮੈਨੇਜਿੰਗ ਡਾਇਰੈਕਟਰ ਸਨ। ਇਨ੍ਹਾਂ ਦਾ ਵਿਆਹ 1996 ‘ਚ ਹੋਇਆ ਸੀ ਤੇ ਹੁਣ ਇਨ੍ਹਾਂ ਦੇ ਦੋ ਬੇਟੇ ਆਰਿਯਮਨ ਤੇ ਧਰਮ ਹਨ।ਤਾਨਿਆ ਤੇ ਬੌਬੀ ਦੀ ਲਵ ਸਟੋਰੀ ਵੀ ਬੇਹੱਦ ਦਿਲਚਸਪ ਹੈ। ਬੌਬੀ ਇਕ ਵਾਰ ਆਪਣੇ ਕੁਝ ਦੋਸਤਾਂ ਨਾਲ ਕੈਫੇ ‘ਚ ਚਾਹ ਪੀਣ ਗਏ ਸਨ ।

Bobby Deol Wife Tanya Ahujaਉਸ ਕੈਫੇ ‘ਚ ਤਾਨਿਆ ਵੀ ਆਈ ਸੀ। ਬੌਬੀ ਨੂੰ ਉਨ੍ਹਾਂ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਬੌਬੀ ਨੇ ਤਾਨਿਆ ਬਾਰੇ ਸਾਰੀ ਜਾਣਕਾਰੀ ਕੱਢੀ ਤੇ ਉਨ੍ਹਾਂ ਨੂੰ ਫੋਨ ਕੀਤਾ।ਇਕ ਮੁਲਾਕਾਤ ਤੋਂ ਬਾਅਦ ਦੋਹਾਂ ਦੇ ਪਰਿਵਾਰਾਂ ਨੇ ਇਕ-ਦੂਜੇ ਨਾਲ ਮੁਲਾਕਾਤ ਕੀਤੀ। ਬੌਬੀ ਦੇ ਪਿਤਾ ਧਰਮਿੰਦਰ ਨੂੰ ਤਾਨਿਆ ਬੇਹੱਦ ਪਸੰਦ ਆਈ ਤੇ ਦੋਹਾਂ ਦੀ ਚੱਟ ਮੰਗਣੀ ਤੇ ਪੱਟ ਵਿਆਹ ਕਰਵਾ ਦਿੱਤਾ। ਤਾਨਿਆ ਹੁਣ ਘਰ ਦੇ ਨਾਲ-ਨਾਲ ਆਪਣਾ ਕਾਰੋਬਾਰ ਵੀ ਸੰਭਾਲਦੀ ਹੈ।

Bobby Deol Wife Tanya Ahujaਟਵਿੰਕਲ ਖੰਨਾ ਦੇ ਸਟੋਰ ‘ਚ ਤਾਨਿਆ ਦੀ ਡਿਜ਼ਾਈਨ ਕੀਤੀ ਹੋਈ ਅਸੈੱਸਰੀਜ਼ ਲੱਗੀ ਹੈ।ਕੰਮ ਨਾ ਮਿਲਣ ‘ਤੇ ਵੀ ਤਾਨਿਆ ਨੇ ਬੌਬੀ ਦਾ ਪੂਰਾ ਸਾਥ ਦਿੱਤਾ। ਇਸ ਦੌਰਾਨ ਮਿਲ ਕੇ ਦੋਹਾਂ ਨੇ ਆਪਣਾ ਦਾਅਵਤ ਹਾਲ ਤੇ ਰੈੱਸਟੋਰੈਂਟ ਖੋਲ੍ਹਿਆ। ਉਨ੍ਹਾਂ ਦੇ ਇਸ ਦਾਅਵਤ ਹਾਲ ਦੀ ਕੈਪੇਸਿਟੀ 2000 ਲੋਕਾਂ ਦੀ ਹੈ। ਫਿਲਹਾਲ ਬੌਬੀ ਦੀ ਗੱਲੀ ਟਰੈਕ ‘ਤੇ ਆਉਣ ਤੋਂ ਲੱਗੀ ਹੈ। ਜੇਕਰ ‘ਰੇਸ3’ ਹਿੱਟ ਹੁੰਦੀ ਹੈ ਤਾਂ ਬੌਬੀ ਨੂੰ ਹੋਰ ਵੀ ਫਿਲਮਾਂ ਦੇ ਆਫਰ ਮਿਲਣਗੇ। ਬੌਬੀ ਦੀ ਆਖਰੀ ਹਿੱਟ ਫਿਲਮ ‘ਨਕਾਬ’ ਸੀ।


Posted

in

by

Tags: