ਤਰਸੇਮ ਜੱਸੜ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਇੱਕ ਅਲੱਗ ਅੰਦਾਜ਼ ਦੀ ਸ਼ਾਇਰੀ, ਗਾਇਕੀ ਅਤੇ ਗੀਤਕਾਰੀ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ । ਪਿਛਲੇ ਸਾਲ ਜੱਸੜ ਦੀ ਆਈ ਇੱਕ ਪੰਜਾਬੀ ਫਿਲਮ ਸਰਦਾਰ ਮੁਹੰਮਦ ਨੇ ਵੀ ਦਰਸ਼ਕਾਂ ਕੋਲੋਂ ਬਹੁਤ ਵਾਹ ਵਾਹ ਖੱਟੀ ਸੀ । ਅੱਜ ਫਿਰ ਤਰਸੇਮ ਜੱਸੜ ਆਪਣਾ ਇੱਕ ਨਵਾਂ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ । ਇਹ ਗੀਤ ਸਪੈਸ਼ਲੀ ਦੋ ਪਿਆਰ ਕਰਨ ਵਾਲਿਆਂ ਲਈ ਹੈ । ਗੀਤ ਦੇ ਬੋਲ ਬਹੁਤ ਹੀ ਸੋਹਣੇ ਹਨ ਅਤੇ ਵੀਡੀਓ ਵੀ ਬਹੁਤ ਕਮਾਲ ਦੀ ਬਣਾਈ ਹੈ । ਤੁਸੀਂ ਨੀਚੇ ਜਾ ਕੇ ਗੀਤ ਦੀ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ।
Source
ਜਿਵੇਂ ਕਿ ਤੁਹਾਨੂੰ ਦੱਸ ਦੀਏ ਖੇਤਰ ਤਰਸੇਮ ਜੱਸੜ ਦੇ ਗੀਤ ਕਈ ਹੋਰ ਪੰਜਾਬੀ ਗਾਇਕ ਵੀ ਗਾ ਚੁੱਕੇ ਹਨ । ਇਨ੍ਹਾਂ ਸਭ ਵਿੱਚੋਂ ਕੁਲਬੀਰ ਝਿੰਜਰ ਨੇ ਸ਼ਾਇਦ ਜੱਸੜ ਦੇ ਸਭ ਤੋਂ ਜ਼ਿਆਦਾ ਗੀਤ ਗਾਏ ਹਨ । ਸੋ ਅਸੀਂ ਤੁਹਾਡੇ ਨਾਲ ਤਰਸੇਮ ਜੱਸੜ ਦੀ ਨਵੀਂ ਆਈ ਵੀਡੀਓ ਨੀਚੇ ਸਾਂਝੀ ਕਰ ਰਹੇ ਹਾਂ । ਇਸ ਗੀਤ ਨੂੰ ਵਿਹਲੀ ਜਨਤਾ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਲਿਰਿਕਸ ਅਤੇ ਕੰਪੋਜ਼ੀਸ਼ਨ ਵੀ ਖੁਦ ਤਰਸੇਮ ਜੱਸੜ ਨੇ ਹੀ ਕੀਤੀ ਹੈ । ਉਮੀਦ ਕਰਦੇ ਹਾਂ ਕਿ ਜੱਸੜ ਦਾ ਇਹ ਨਵਾਂ ਗੀਤ ਵੀ ਤੁਹਾਨੂੰ ਪਿਛਲੇ ਗੀਤਾਂ ਵਾਂਗ ਬਹੁਤ ਪਸੰਦ ਆਏਗਾ । ਇੱਕ ਵਾਰ ਇਸ ਗੀਤ ਦੀ ਪੂਰੀ ਵੀਡੀਓ ਦੇਖਣਾ ਅਤੇ ਆਪਣੇ ਵਿਚਾਰ ਵੀ ਸਭ ਨਾਲ ਸਾਂਝੇ ਕਰਨਾ ਜੀ । ਇਹ ਗੀਤ ਆਈਟਿਊਨ ਤੇ ਵੀ ਉਪਲੱਬਧ ਹੋ ਗਿਆ ਹੈ ।
ਦੇਖੋ ਗੀਤ ਦੀ ਪੂਰੀ ਵੀਡੀਓ
by
Tags: