ਹੁਣੇ ਹੁਣੇ ਹੀ ਦੁਖਦਾਈ ਖਬਰ ਆਈ ਹੈ ਕੇ ਦੱਖਣੀ-ਪੂਰਬੀ ਇੰਗਲੈਂਡ ਦੇ ਅਸਮਾਨ ‘ਤੇ ਇਕ ਹਵਾਈ ਜਹਾਜ ਅਤੇ ਹੈਲੀਕਾਪਟਰ ਆਪਸ ‘ਚ ਟਕਰਾ ਗਏ ਅਤੇ ਅੱਗ ਨਾਲ ਲੱਗ ਗਈ।
ਹਾਦੇਸ ‘ਚ ਹਜੇ ਤਕ 4 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ ਅਤੇ ਸ਼ੰਕਾ ਜਤਾਈ ਜਾ ਰਹੀ ਹੈ ਕੇ ਕਾਫੀ ਲੋਕ ਬੁਰੀ ਤਰਾਂ ਨਾਲ ਝੁਲਸ ਗਏ ਨੇ ।
ਥਾਮੇਸ ਵੈਲੀ ਪੁਲਸ ਸਟੇਸ਼ਨ ਦੇ ਅਫਸਰਾਂ ਦਾ ਕਹਿਣਾ ਹੈ ਕਿ ਬਰਮਿੰਘਮ ਸ਼ਹਿਰ ਦੇ ਆਇਲਸਬਰੀ ਦੇ ਨੇੜੇ ਸਥਿਤ ਵਾਡੇਸਡਾਨ ਕੋਲ ਇਹ ਹਾਦਸਾ ਹੋਇਆ।
ਪੁਲਸ ਨੇ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਹਲੇਂ ਜਨਤਕ ਨਹੀਂ ਕੀਤੀ। ਅਫਸਰਾਂ ਦਾ ਕਹਿਣਾ ਹੈ ਕਿ ਬਚਾਅ ਕਾਰਜਾਂ ਤੇਜ਼ੀ ਨਾਲ ਕੀਤੇ ਜਾ ਰਹੇ ਹਨ।
ਫਾਇਰ ਬ੍ਰਿਗੇਡ ਦੀ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਜਿੱਥੇ ਹਾਦਸਾ ਹੋਇਆ ਉਹ ਥਾਂ ਹਾਲਟਨ ਦੇ ਰਾਇਲ ਏਅਰ ਫੋਰਸ ਸਟੇਸ਼ਨ ਨੇੜੇ ਸੀ। ਬ੍ਰਿਟੇਨ ਦੀ ਹਵਾਈ ਹਾਦਸਿਆਂ ਦੀ ਜਾਂਚ ਕਰਨ ਵਾਲੀ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।